Thursday, March 28, 2024

ਦੁਸ਼ਹਿਰਾ ਮਨਾਉਣ ਲਈ ਸ਼ਹਿਰ ਵਿੱਚ 7 ਦੁਸਹਿਰਾ ਕਮੇਟੀਆਂ ਨੂੰ ਦਿੱਤੀ ਗਈ ਪ੍ਰਵਾਨਗੀ

ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ) – ਦੁਸਹਿਰੇ ਵਾਲੇ ਦਿਨ 5 ਅਕਤੂਬਰ ਬੁੱਧਵਾਰ ਨੂੰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਸ਼ਹਿਰ ਵਿੱਚ ਰਾਵਣ ਨੂੰ ਅਗਨ ਭੇਟ ਕਰਨ ਲਈ 7 ਦੁਸ਼ਹਿਰਾ ਕਮੇਟੀਆਂ ਸ੍ਰੀ ਦੁਰਗਿਆਨਾ ਮੰਦਰ, ਗਰਾਊਂਡ ਮਾਤਾ ਭਰਦਕਾਲੀ, ਪੁਰਾਣਾ ਨਰੈਣਗੜ੍ਹ ਬਾਈਪਾਸ ਛੇਹਰਟਾ, ਟਿੱਬਾ ਗਰਾਊਂਡ ਰਾਮ ਨਗਰ ਕਲੋਨੀ, ਲਕਸ਼ਮੀ ਵਿਹਾਰ ਦੁਸ਼ਹਿਰਾ ਗਰਾਊਂਡ, ਲੇਨ ਨੰਬਰ 5 ਡੀ.ਆਰ ਇਨਕਲੇਵ ਅਤੇ ਟੈਲੀਫੋਨ ਐਕਸਚੇਂਜ਼ ਕਟੜਾ ਸ਼ੇਰ ਸਿੰਘ ਨੂੰ ਹੀ ਪ੍ਰਵਾਨਗੀ ਦਿੱਤੀ ਗਈ ਹੈ।
ਕਮਿਸ਼ਨਰ ਪੁਲਿਸ ਅੰਮ੍ਰਿਤਸਰ ਅਰੁਨ ਪਾਲ ਸਿੰਘ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਬੰਦੋਬਸਤ ਕਰਨ ਲਈ ਪਰਮਿੰਦਰ ਸਿੰਘ ਭੰਡਾਲ ਡੀ.ਸੀ.ਪੀ ਲਾਅ-ਐਂਡ-ਆਰਡਰ ਅੰਮ੍ਰਿਤਸਰ ਅਤੇ ਮੁੱਖਵਿੰਦਰ ਸਿੰਘ ਭੁੱਲਰ ਡੀ.ਸੀ.ਪੀ ਡਿਟੈਕਟਿਵ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਮੂਹ ਏ.ਡੀ.ਸੀ.ਪੀ ਤੇ ਏ.ਸੀ.ਪੀ ਰੈਂਕ ਦੇ ਅਫ਼ਸਰ, ਮੁੱਖ ਅਫ਼ਸਰ ਅਤੇ ਪੁਲਿਸ ਕਮਰਚਾਰੀਆਂ ਨੂੰ ਦੁਸਹਿਰਾ ਡਿਊਟੀ ‘ਤੇ ਲਗਾਇਆ ਗਿਆ ਹੈ।ਉਨਾਂ ਨੇ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਅਤੇ ਸ਼ਾਂਤੀ ਬਣਾਏ ਰੱਖਣ ਲਈ ਪੁਲਿਸ ਨੂੰ ਸਹਿਯੋਗ ਦਿੱਤਾ ਜਾਵੇ।ਅਗਰ ਕਿਸੇ ਕਿਸਮ ਦਾ ਕੋਈ ਸ਼ੱਕੀ ਵਿਅਕਤੀ ਜਾਂ ਲਾਵਾਰਸ ਵਸਤੂ ਦਿਖਾਈ ਦਿੰਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੰਜਾਬ ਪੁਲਿਸ ਦੇ ਕੰਟਰੋਲ ਰੂਮ ਦੇ 112 ਨੰਬਰ ਤੋਂ ਇਲਾਵਾ ਫੋਨ ਨੰਬਰ 97811-30666 ‘ਤੇ ਦਿੱਤੀ ਜਾਵੇ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।

Check Also

ਹੋਲੇ ਮਹੱਲੇ ‘ਤੇੇ ਗੁ. ਸਿਧਾਣਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ) – ਪਹਿਲੀ ਪਾਤਿਸ਼ਾਹੀ ਨਾਲ ਸਬੰਧਤ ਇਤਿਹਾਸਕ ਸਥਾਨ ਗੁਰਦੁਆਰਾ ਸਿਧਾਣਾ ਸਾਹਿਬ …