Friday, April 19, 2024

ਸ੍ਰੀ ਜੇਤਲੀ ਦਾ ਪਹਿਲੀ ਵਾਰ ਅੰਮ੍ਰਿਤਸਰ ਪੁੱਜਣ ‘ਤੇ ਸ਼ਾਨਦਾਰ ਸਵਾਗਤ

 ਹਲਕਾ ਮਜੀਠਾ ਦੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਵੇਖ ਕੇ ਬਾਗੋਬਾਗ ਹੋਏ ਸ੍ਰੀ ਜੇਤਲੀ

PPN190302

ਅੰਮ੍ਰਿਤਸਰ, 18 ਮਾਰਚ ( ਸੁਖਬੀਰ ਸਿੰਘ)-ਅੰਮ੍ਰਿਤਸਰ ਜਿਲ੍ਹੇ ਤੋਂ ਅਕਾਲੀ ਭਾਜਪਾ ਗਠਜੋੜ ਦੇ ਲੋਕ ਸਭਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਦਾ ਦੋਨਾਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਲੇਕਿਨ ਇਸ ਸਵਾਗਤੀ ਰੋਡ ਸ਼ੋਅ ਵਿਚ ਸ੍ਰੀ ਜੇਤਲੀ ਦੇ ਚੇਲੇ ਦਸੇ ਜਾਂਦੇ ਮੌਜੂਦਾ ਸਾਂਸਦ ਨਵਜੋਤ ਸਿੰਘ ਸਿੱਧੂ ਗੈਰ ਹਾਜਰ ਰਹੇ ।ਇਸੇ ਤਰ੍ਹਾਂ ਇਕ ਵਾਪਰੀ ਅਣਸੁਖਾਵੀਂ ਘਟਨਾ ਵਿਚ ਸ੍ਰੀ ਜੇਤਲੀ ਦੇ ਸਵਾਗਤ ਲਈ ਲਿਆਂਦੇ ਗਏ ਗੁਬਾਰਿਆਂ ਦੇ ਗੁੱਛੇ ਫੱਟ ਜਾਣ ਕਾਰਣ ਲੱਗੀ ਅੱਗ ਨਾਲ ਭਾਜਪਾ ਮੰਤਰੀ ਅਨਿਲ ਜੋਸ਼ੀ, ਇਕ ਪੱਤਰਕਾਰ ਅਤੇ ਕੁੱਝ ਸੁਰੱਖਿਆ ਜਵਾਨ ਸਮੇਤ ਇਕ ਦਰਜਨ ਲੋਕ ਝੁਲਸ ਗਏ। ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਵੱਲੋਂ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨੇ ਗਏ ਸ੍ਰੀ ਅਰੁਣ ਜੇਤਲੀ ਦਾ ਅੱਜ ਪਹਿਲੀ ਵਾਰ ਗੁਰੂ ਨਗਰੀ ਪਹੁੰਚਣ ‘ਤੇ ਅਕਾਲੀ-ਭਾਜਪਾ ਵਰਕਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਜਿਵੇਂ ਸ਼ਾਹਾਨਾ ਸਵਾਗਤ ਕੀਤਾ ਗਿਆ ਉਸ ਤੋਂ ਲਗਦਾ ਹੈ ਕਿ ਜਿੱਥੇ ਸ੍ਰੀ ਜੇਤਲੀ ਦੀ ਠੋਕਵੀਂ ਜਿੱਤ ਯਕੀਨੀ ਹੈ ਉੱਥੇ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਚੁਣੌਤੀ ਦੇਣ ਵਾਲਾ ਵੀ ਸੌ ਵਾਰ ਸੋਚਣ ਲਈ ਮਜਬੂਰ ਹੋਵੇਗਾ। ਹਵਾਈ ਅੱਡੇ ਤੋਂ ਸ੍ਰੀ ਦਰਬਾਰ ਸਾਹਿਬ ਜਾਣ ਸਮੇਂ ਸ੍ਰੀ ਜੇਤਲੀ ਦੇ ਕਾਫਲੇ ਦਾ ਥਾਂ-ਥਾਂ ਸਵਾਗਤ ਕੀਤਾ ਗਿਆ ਉੱਥੇ ਹਲਕਾ ਮਜੀਠਾ ਦੇ ਹਜ਼ਾਰਾਂ ਅਕਾਲੀ ਵਰਕਰਾਂ ਵੱਲੋਂ ਜ਼ਿਲ੍ਹਾ ਕਚਹਿਰੀ ਪੁੱਲ੍ਹ ਉੱਪਰ ਠਾਠਾਂ ਮਾਰਦੇ ਇਕੱਠ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਗ਼ੁਲਾਬ ਦੇ ਫੁੱਲਾਂ ਦੀ ਵਰਖਾ, ਢੋਲ-ਢਮੱਕੇ ਅਤੇ ਆਤਿਸ਼ਬਾਜ਼ੀ ਨਾਲ ਕੀਤਾ ਗਿਆ ਸ਼ਾਨਦਾਰ ਸਵਾਗਤ ਵੇਖ ਕੇ ਸ੍ਰੀ ਜੇਤਲੀ ਅਤੇ ਸਮੂਹ ਅਕਾਲੀ-ਭਾਜਪਾ ਆਗੂ ਬਾਗੋਬਾਗ਼ ਹੋ ਉੱਠੇ। ਮਜੀਠਾ ਹਲਕੇ ਦੇ ਹਜ਼ਾਰਾਂ ਦੀ ਤਾਦਾਦ ‘ਚ ਅਕਾਲੀ ਆਗੂ ਤੇ ਵਰਕਰ ਸਵੇਰ 9 ਵਜੇ ਤੋਂ ਹੀ ਸਥਾਨਕ ਜ਼ਿਲ੍ਹਾ ਕਚਹਿਰੀ ਪੁਲ ਉਪਰ ਇਕੱਤਰ ਹੋਏ ਸਨ। ਜਿਵੇਂ ਹੀ ੧ ਘੰਟਾ ਦੇਰੀ ਨਾਲ ਆਏ ਕਰੀਬ ੧੨ ਵਜੇ ਸ੍ਰੀ ਜੇਤਲੀ ਦਾ 4 ਕਿਲੋਮੀਟਰ ਦਾ ਕਾਫ਼ਲਾ ਉਕਤ ਪੁਲ ‘ਤੇ ਪਹੁੰਚਿਆ ਤਾਂ ਜੋਸ਼ ‘ਚ ਆਏ ਵਰਕਰਾਂ ਨੇ ਜੈਕਾਰਿਆਂ ਨਾਲ ਆਕਾਸ਼ ਗੂੰਜਾਅ ਦਿੱਤਾ। ਇਸ ਮੌਕੇ ਮਜੀਠਾ ਹਲਕੇ ਦੇ ਲੋਕਾਂ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਸ੍ਰੀ ਅਰੁਣ ਜੇਤਲੀ ਇੱਕਵਿਸ਼ੇਸ਼ ਤੌਰ ‘ਤੇ ਸਜਾਏ ਗਏ ਕੈਂਟਰ ‘ਤੇ ਸਵਾਰ ਸਨ ਅਤੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਸ: ਗੁਲਜ਼ਾਰ ਸਿੰਘ ਰਣੀਕੇ, ਸ੍ਰੀ ਅਨਿਲ ਜੋਸ਼ੀ, ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ, ਸਾਬਕਾ ਮੰਤਰੀ ਜ: ਤੋਤਾ ਸਿੰਘ, ਸ: ਇੰਦਰਬੀਰ ਸਿੰਘ ਬੁਲਾਰੀਆ, ਸ: ਅਮਰਪਾਲ ਸਿੰਘ ਅਜਨਾਲਾ, ਸ: ਵੀਰ ਸਿੰਘ ਲੋਪੋਕੇ, ਸ: ਰਜਿੰਦਰਮੋਹਨ ਸਿੰਘ ਛੀਨਾ, ਜ਼ਿਲ੍ਹਾ ਅਕਾਲੀ ਜੱਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸ: ਉਪਕਾਰ ਸਿੰਘ ਸੰਧੂ, ਅੰਮ੍ਰਿਤਸਰ ਦੇ ਮੇਅਰ ਸ੍ਰੀ ਬਖ਼ਸ਼ੀ ਰਾਮ ਅਰੋੜਾ, ਸਾਬਕਾ ਮੇਅਰ ਸ੍ਰੀ ਸ਼ਵੇਤ ਮਲਿਕ, ਸ੍ਰੀ ਤਰੁਣ ਚੁੱਘ, ਸ੍ਰੀ ਨਰੇਸ਼ ਸ਼ਰਮਾ, ਬਲ ਦੇਵਰਾਜ ਚਾਵਲਾ ਅਤੇ ਬੀਬੀ ਲਕਸ਼ਮੀਕਾਂਤਾ ਚਾਵਲਾ ਆਦਿ ਵੀ ਮੌਜੂਦ ਸਨ। ਢੋਲ ਦੀ ਤਾਲ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਵਰਕਰਾਂ ਨੇਸ੍ਰੀ ਅਰੁਣ ਜੇਤਲੀ ‘ਤੇ ਗ਼ੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਦੀ ਵਰਖਾ ਕਰਕੇ ਹੋਲੀ ਵਾਂਗ ਰੰਗ ਬੰਨ੍ਹ ਦਿੱਤਾ। ਸ੍ਰੀ ਜੇਤਲੀ ਅਤੇ ਹੋਰ ਆਗੂਆਂ ਨੂੰ ਇੱਥੇ ਸ: ਬਿਕਰਮ ਸਿੰਘ ਮਜੀਠੀਆ ਨੇ ਸਿਰੋਪਾ ਅਤੇ ਕਿਰਪਾਨ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਸ਼ਾਨਦਾਰ ਸਵਾਗਤ ਕਾਰਨ ਗ਼ਦ ਗ਼ਦ ਹੋਏ ਸ੍ਰੀ ਅਰੁਣ ਜੇਤਲੀ ਨੇ ਹੱਥ ਹਿਲਾ ਕੇ ਅਤੇ ਫਤਹਿ ਬੁਲਾ ਕੇ ਲੋਕਾਂ ਦੇ ਪਿਆਰ ਨੂੰ ਕਬੂਲਿਆ।

PPN190303

ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ‘ਚ ਸਾਬਕਾ ਸਾਂਸਦ ਸ: ਰਾਜਮਹਿੰਦਰ ਸਿੰਘ ਮਜੀਠਾ, ਚੇਅਰਮੈਨ ਕੁਲਬੀਰ ਸਿੰਘ ਮੱਤੇਵਾਲ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵਚਰਨ ਸਿੰਘ, ਰਾਣਾ ਰਣਬੀਰ ਸਿੰਘ ਲੋਪੋਕੇ ਅਤੇ ਸ: ਗੁਰਪ੍ਰੀਤ ਸਿੰਘ ਰੰਧਾਵਾ, ਜ: ਸੰਤੋਖ ਸਿੰਘ ਸਮਰਾ, ਅਮਰਜੀਤ ਸਿੰਘ ਬੰਡਾਲਾ, ਭਗਵੰਤ ਸਿੰਘ ਸਿਆਲਕਾ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ), ਹਰਵਿੰਦਰ ਸਿੰਘ ਭੁੱਲਰ, ਸੁਖਵਿੰਦਰ ਗੋਲਡੀ, ਤਰਸੇਮ ਸਿੰਘ ਸਿਆਲਕਾ ( ਸਾਰੇ ਸਾਬਕਾ ਚੇਅਰਮੈਨ), ਗੁਰਵੇਲ ਸਿੰਘ ਚੇਅਰਮੈਨ, ਬਲਬੀਰ ਚੰਦੀ, ਗੁਰਜਿੰਦਰ ਸਿੰਘ ਢਪਈਆਂ ( ਸਾਰੇ ਚੇਅਰਮੈਨ ), ਰੇਸ਼ਮ ਸਿੰਘ ਭੁੱਲਰ, ਹਰਭਜਨ ਸਿੰਘ ਸਪਾਰੀਵਿੰਡ, ਬਲਵਿੰਦਰ ਸਿੰਘ ਬਲੋਵਾਲੀ, ਸਲਵੰਤ ਸੇਠ ਮਜੀਠਾ, ਸੁਖਦੀਪ ਸਿੰਘ ਸਿੱਧੂ, ਪ੍ਰੋ: ਸਰਚਾਂਦ ਸਿੰਘ, ਰਾਕੇਸ਼ ਪਰਾਸ਼ਰ, ਗਗਨਦੀਪ ਸਿੰਘ ਭਕਨਾ ਅਤੇ ਕੁਲਵਿੰਦਰ ਸਿੰਘ ਧਾਰੀਵਾਲ ਆਦਿ ਮੌਜੂਦ ਸਨ।ਸ੍ਰੀ ਜੇਤਲੀ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਕਰਨ ਬਾਅਦ ਸ੍ਰੀ ਗੁਰੁ ਰਾਮਦਾਸ ਲੰਗਰ ਗਏ ਤੇ ਲੰਗਰ ਛੱਕਿਆ ਵੀ, ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ੍ਰ ਰਜਿੰਦਰ ਸਿੰਘ ਮਹਿਤਾ, ਵੀਰ ਸਿੰਘ ਲੋਪੋਕੇ, ਸੁਰਜੀਤ ਸਿੰਘ ਭਿੱਟੇਵੱਡ ਨੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ, ਲੋਈ ਅਤੇ ਸਿਰੋਪਾਉ ਦੀ ਬਖਸ਼ਿਸ਼ ਕੀਤੀ।ਸ੍ਰੀ ਜੇਤਲੀ ਇਥੌਂ ਸਿੱਧੇ ਜਲਿਆਵਾਲਾ ਬਾਗ ਗਏ, ਸ਼ਹੀਦੀ ਲਾਟ ਅਤੇ ਜੋਤ ਤੇ ਮੱਥਾ ਟੇਕਿਆ।ਇਥੋਂ ਉਹ ਸਥਾਨਕ ਦੁਰਗਿਆਨਾ ਮੰਦਰ ਵੀ ਗਏ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply