Sunday, April 2, 2023

ਬਾਬਾ ਗੱਜਣ ਸਿੰਘ ਦੀ ਅਗਵਾਈ ‘ਚ ਹੋਇਆ ਮੱਖਣ ਸਿੰਘ ਸਰਪੰਚ ਦਾ ਬਰਸੀ ਸਮਾਗਮ

ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) – ਤਰਨਾ ਦਲ ਮਿਸਲ ਸ਼ਹੀਦਾਂ ਬਾਬਾ ਬਕਾਲਾ ਦੇ ਮੁਖੀ ਜਥੇਦਾਰ ਬਾਬਾ ਗੱਜਣ ਸਿੰਘ ਦੀ ਅਗਵਾਈ ‘ਚ ਸਰਦਾਰ ਮੱਖਣ ਸਿੰਘ ਸਰਪੰਚ ਦੀ ਸਲਾਨਾ ਯਾਦ ਸਮੂਹ ਪ੍ਰੀਵਾਰ ਵਲੋਂ ਪਿੰਡ ਮੱਲ੍ਹੀਆਂ ਛਾਉਣੀ ਤਰਨਾ ਦਲ ਨਿਹੰਗ ਸਿੰਘਾਂ ਵਿਖੇ ਸਤਿਕਾਰ ਸਹਿਤ ਮਨਾਈ ਗਈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਦਲ ਪੰਥ ਦੀ ਮਰਯਾਦਾ ਅਨੁਸਾਰ ਇਲਾਕਾ ਨਿਵਾਸੀਆਂ ਨੇ ਸੱਜੇ ਧਾਰਮਿਕ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ।ਜਥੇਦਾਰ ਬਾਬਾ ਅਵਤਾਰ ਸਿੰਘ ਮੁਖੀ ਬਾਬਾ ਬਿਧੀ ਚੰਦ ਜੀ ਤਰਨਾ ਦਲ ਸੁਰਸਿੰਘ ਵਾਲਿਆਂ ਨੇ ਆਪਣੇ ਦਲ ਪੰਥ ਦੇ ਸਿੰਘਾਂ ਸਮੇਤ ਸ਼ਿਰਕਤ ਕੀਤੀ।ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ ਬਾਬਾ ਭਗਤ ਸਿੰਘ, ਸਕੱਤਰ ਦਿਲਜੀਤ ਸਿੰਘ ਬੇਦੀ, ਬਾਬਾ ਗੁਰਲਾਲ ਸਿੰਘ ਗ੍ਰੰਥੀ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ: ਛੇਵੀਂ ਨੇ ਵੀ ਸਲਾਨਾ ਬਰਸੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ।ਜਥੇਦਾਰ ਬਾਬਾ ਗੱਜਣ ਸਿੰਘ ਵਲੋਂ ਬਾਬਾ ਅਵਤਾਰ ਸਿੰਘ ਸੁਰ ਸਿੰਘ, ਬਾਬਾ ਭਗਤ ਸਿੰਘ, ਦਿਲਜੀਤ ਸਿੰਘ ਬੇਦੀ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਬਾਬਾ ਵੱਸਣ ਸਿੰਘ ਤਰਨਾ ਦਲ ਮੜ੍ਹੀਆ ਵਾਲੇ, ਬਾਬਾ ਬਘੇਲ ਸਿੰਘ, ਬਾਬਾ ਸੁਖਪਾਲ ਸਿੰਘ ਤਰਨਾ ਦਲ ਮਾਲਵਾ, ਬਾਬਾ ਜਗੀਰ ਸਿੰਘ ਭੰਬੋਈ, ਬਾਬਾ ਸੁੱਖਾ ਸਿੰਘ ਬਾਬਾ ਬਕਾਲਾ, ਬਾਬਾ ਜੋਗਾ ਸਿੰਘ ਸਮਾਧ ਭਾਈ ਨੋਧ ਸਿੰਘ, ਬਾਬਾ ਬਲਬੀਰ ਸਿੰਘ ਖਾਪੜਖੇੜੀ, ਬਾਬਾ ਤਰਨਾ ਸਿੰਘ, ਬਾਬਾ ਸ਼ੇਰ ਸਿੰਘ, ਬਾਬਾ ਬਾਉ ਸਿੰਘ, ਬਾਬਾ ਮਹਿਕ ਸਿੰਘ ਤੇ ਸਮੂਹ ਇਲਾਕਾ ਨਿਵਾਸੀਆਂ ਹਾਜ਼ਰ ਸਨ।

Check Also

ਪ੍ਰਿੰ. ਫਤਹਿਪੁਰੀ ਦੀ ਪੁਸਤਕ ‘ਗੁੱਝੇ ਮਨੁੱਖ’ ’ਤੇ ਵਿਚਾਰ ਚਰਚਾ 2 ਅਪ੍ਰੈਲ ਨੂੰ

ਅੰਮ੍ਰਿਤਸਰ, 1 ਅਪ੍ਰੈਲ (ਦੀਪ ਦਵਿੰਦਰ ਸਿੰਘ) – ਵਿਰਸਾ ਵਿਚਾਰ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ …