Friday, March 29, 2024

ਖ਼ਾਲਸਾ ਕਾਲਜ ਵਿਖੇ ‘ਆਰਟ ਆਫ਼ ਬੇਕਿੰਗ ਸੀਰੀਜ਼-2’ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 31 ਅਕਤੂਬਰ (ਖੁਰਮਣੀਆਂ) – ਖਾਲਸਾ ਕਾਲਜ ਵਿਖੇ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਵਲੋਂ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ‘ਆਰਟ ਆਫ਼ ਬੇਕਿੰਗ ਸੀਰੀਜ਼-2’ ਵਰਕਸ਼ਾਪ ਆਯੋਜਿਤ ਕੀਤੀ ਗਈ।ਇਸ ਵਰਕਸ਼ਾਪ ਮੌਕੇ ਜੈਮਜ਼ ਕੈਮਬ੍ਰਿਜ਼ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਡਾ. ਗੁਰਸ਼ਰਨ ਕੌਰ ਤੇ ਡਾ. ਸੰਦੀਪ ਸਿੰਘ ਆਦਿ ਨੇ ਵਿਦਿਆਰਥੀਆਂ ਨੂੰ ਫੂਡ ਸਾਇੰਸ ਨਾਲ ਸਬੰਧਤ ਤਕਨੀਕਾਂ ਅਤੇ ਵਿਭਾਗ ’ਚ ਚੱਲ ਰਹੇ ਹੋਰ ਕੋਰਸਾਂ ਸਬੰਧੀ ਜਾਣੂ ਕਰਵਾਇਆ।ਪ੍ਰੋ. ਰਿਤੂਪ੍ਰਿਯਾ ਜੈਸਵਾਲ ਤੇ ਡਾ. ਅੰਮ੍ਰਿਤਪਾਲ ਕੌਰ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਬੇਕਰੀ ਆਈਟਮਾਂ ਤਿਆਰ ਕਰਨੀਆਂ ਸਿਖਾਈਆਂ। ਵਰਕਸ਼ਾਪ ਮੌਕੇ ਵਿਦਿਆਰਥੀਆਂ ਨੇ ਆਪਣੇ ਹੱਥੀ ਪ੍ਰੈਕਟੀਕਲ ਕਰਕੇ ਬੇਕਰੀ ਆਈਟਮਾਂ ਤਿਆਰ ਕੀਤੀਆਂ।ਵਿਭਾਗ ਮੁੱਖੀ ਡਾ. ਮਨਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਵਰਕਸ਼ਾਪ ਦੀ ਸਵੈਉਦਯੋਗਿਕ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ।ਅਕੈਡਮਿਕ ਅਫ਼ੇਅਰਜ਼ ਡੀਨ ਡਾ. ਤਮਿੰਦਰ ਸਿੰਘ ਭਾਟੀਆ ਅਤੇ ਡਾਇਰੈਕਟਰ ਆਫ਼ ਐਸ.ਡੀ.ਸੀ ਡਾ. ਸਾਵੰਤ ਸਿੰਘ ਮਾਂਟੋ ਨੇ ਸਕਿੱਲ ਡਿਵਲਪਮੈਂਟ ਸੈਂਟਰ ’ਚ ਫੂਡ ਸਾਇੰਸ ਨਾਲ ਸਬੰਧਿਤ ਨਵੇਂ ਚਾਲੂ ਕੀਤੇ ਗਏ ਹੋਰਨਾਂ ਕੋਰਸਾਂ ਸਬੰਧੀ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …