Thursday, April 18, 2024

ਪੰਜਾਬ ਦਿਵਸ ਮੌਕੇ ਹੋਈ ਲੇਖਕਾਂ ਦੀ ਇਕੱਤਰਤਾ

ਅੱਧੀ ਸਦੀ ਬੀਤਣ ‘ਤੇ ਵੀ ਨਹੀਂ ਸੁਧਰੀ ਪੰਜਾਬੀ ਮਾਤ ਭਾਸ਼ਾ ਦੀ ਦਸ਼ਾ

ਅਮ੍ਰਿਤਸਰ, 31 ਅਕਤੂਬਰ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਅਤੇ ਪੰਜਾਬੀ ਸਾਹਿਤ ਸੰਗਮ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪੰਜਾਬ ਦਿਵਸ ਮੌਕੇ ਸਾਹਿਤਕ ਸੰਵਾਦ ਰਚਾਇਆ ਗਿਆ।ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕਤਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਇਹ ਤਲਖ ਹਕੀਕਤ ਹੈ ਕਿ ਨਿਰੋਲ ਭਾਸ਼ਾ ਦੇ ਅਧਾਰ ‘ਤੇ ਕਾਇਮ ਹੋਏ ਇਸ ਸੂਬੇ ਨੂੰ ਅੱਧੀ ਸਦੀ ਬੀਤਣ ‘ਤੇ ਵੀ ਨਾ ਆਪਣੀ ਰਾਜਧਾਨੀ ਅਤੇ ਨਾ ਹੀ ਆਪਣੀ ਹਾਈਕੋਰਟ ਨਸੀਬ ਹੋਈ ਹੈ।ਭਾਸ਼ਾ ਐਕਟ ਅੰਦਰ ਚੋਰ ਮੋਰੀਆਂ ਹੋਣ ਕਰਕੇ ਅਫਸਰਸ਼ਾਹੀ ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦਿਆਂ ਦਫਤਰੀ ਕੰਮ-ਕਾਜ਼ ਪੰਜਾਬੀ ਵਿਚ ਕਰਨ ਤੋਂ ਆਨਾਕਾਨੀ ਕਰਦੀ ਹੈ।ਉਹਨਾਂ ਕਿਹਾ ਕਿ ਸਰਕਾਰਾਂ ਮਾਤ ਭਾਸ਼ਾ ਨੂੰ ਰੁਜ਼ਗਾਰ ਮੁਖੀ ਬਣਾਉਣ ਲਈ ਪੰਜਾਬ ਦੇ ਸਕੂਲ ਕਾਲਜਾਂ ਵਿਚ ਪੱਕੀ ਭਰਤੀ ਕਰਕੇ ਰੁਜਗਾਰ ਦੇ ਠੋਸ ਵਸੀਲੇ ਪਹਿਲ ਦੇ ਆਧਾਰ ਤੇ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਅਜੋਕੀ ਨੌਜਵਾਨ ਪੀੜ੍ਹੀ ਜਿਹੜੀ ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ਾਂ ਨੂੰ ਭੱਜ ਰਹੀ ਹੈ ਆਪਣੇ ਸੂਬੇ ਵਿਚ ਹੀ ਰੋਜ਼ੀ ਰੋਟੀ ਕਮਾ ਸਕੇ ।
ਪ੍ਰਮੁੱਖ ਕਥਾਕਾਰ ਮੁਖਤਾਰ ਗਿੱਲ, ਮਨਮੋਹਨ ਸਿੰਘ ਢਿੱਲੋਂ ਅਤੇ ਸਰਬਜੀਤ ਸਿੰਘ ਸੰਧੂ ਨੇ ਕਿਹਾ ਕਿ ਸਮੁੱਚੀਆਂ ਰਾਜਨੀਤਕ ਪਾਰਟੀਆਂ ਆਪੋ ਆਪਣੇ ਚੋਣ ਮੈਨੀਫੈਸਟੋ ਵਿੱਚ ਪੰਜਾਬੀ ਭਾਸ਼ਾ ਦੇ ਮਸਲਿਆਂ ਨੂੰ ਹਲ ਕਰਨ ਲਈ ਵਚਨਬੱਧ ਹੋਣ।ਹਰਜੀਤ ਸਿੰਘ ਸੰਧੂ, ਡਾ ਮੋਹਨ ਅਤੇ ਜਗਤਾਰ ਗਿੱਲ ਨੇ ਮਾਂ ਬੋਲੀ ਪੰਜਾਬੀ ਸਮੇਤ ਹੋਰਨਾਂ ਖੇਤਰੀ ਭਾਸ਼ਾਵਾਂ ਨੂੰ ਮਾਈਨਰ ਵਿਸ਼ੇ ਵਿਚ ਰੱਖਣ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਭਾਸ਼ਾਵਾਂ ਪ੍ਰਤੀ ਆਪਣੀ ਨੀਅਤ ਅਤੇ ਨੀਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਸ਼ਾਇਰ ਚੰਨ ਅਮਰੀਕ ਅਤੇ ਜਸਵੰਤ ਧਾਪ ਨੇ ਅਦਾਲਤੀ ਕੰਮ-ਕਾਜ਼ ਪੰਜਾਬੀ ਵਿੱਚ ਕਰਨ ਅਤੇ ਮਹਿਕਮਾ ਮਾਲ ਦੇ ਰਿਕਾਰਡ ਵਿਚਲੀ ਅਰਬੀ ਫਾਰਸੀ ਦੀ ਉਲਝਾਊ ਸ਼ਬਦਾਵਲੀ ਦਾ ਵਿਦਵਾਨਾ ਕੋਲੋਂ ਪੰਜਾਬੀਕਰਣ ਕਰਨ ਦੀ ਲੋੜ ਤੇ ਜੋਰ ਦਿੱਤਾ।

Check Also

ਸਲਾਈਟ ਵਿਖੇ ਕੁਆਂਟਮ ਤਕਨਾਲੋਜੀ ਤੇ ਇੱਕ ਰੋਜ਼ਾ ਵਰਕਸ਼ਾਪ

ਸੰਗਰੂਰ, 18 ਅਪ੍ਰੈਲ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲਜੀ ਵਿਖੇ ਕੁਆਂਟਮ …