Thursday, March 28, 2024

ਖ਼ਾਲਸਾ ਕਾਲਜ ਵੂਮੈਨ ਨੇ ਜ਼ੋਨਲ ਯੁਵਕ ਮੇਲੇ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਪੋਸਟਰ ਮੇਕਿੰਗ, ਰੰਗੋਲੀ, ਮਹਿੰਦੀ ਅਤੇ ਕਾਸਟਿਊਮ ਪਰੇਡ ’ਚ ਹਾਸਲ ਕੀਤਾ ਪਹਿਲਾ ਸਥਾਨ- ਡਾ. ਸੁਰਿੰਦਰ ਕੌਰ

ਅੰਮ੍ਰਿਤਸਰ, 4 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਗਏ 3 ਰੋਜ਼ਾ ਜ਼ੋਨਲ ਯੁਵਕ ਮੇਲੇ ’ਚ ਆਪਣੇ ਹੁਨਰ ਦਾ ਮੁਜ਼ਾਹਰਾ ਕਰਕੇ ਸ਼ਾਨਦਾਰ ਸਥਾਨ ਹਾਸਲ ਕੀਤਾ ਹੈ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਜੀ.ਐਨ.ਡੀ.ਯੂ ਵਿਖੇ ਆਯੋਜਿਤ ਉਕਤ ਮੇਲੇ ਦੌਰਾਨ ਪੋਸਟਰ ਮੇਕਿੰਗ, ਕਾਰਟੂਨਿੰਗ, ਕਲੇਅ ਮਾਡਲਿੰਗ, ਡਿਬੇਟ, ਸੰਗੀਤ (ਵੋਕਲ), ਡਾਂਸ, ਗਿੱਧਾ, ਭੰਗੜਾ, ਮਹਿੰਦੀ, ਮਾਈਮ, ਮਿਮਿਕਰੀ ਆਦਿ ਮੁਕਾਬਲੇ ਕਰਵਾਏ ਗਏ।ਯੂਨੀਵਰਸਿਟੀ ਦੇ ਸਮੂਹ ਮਾਨਤਾ ਪ੍ਰਾਪਤ ਕਾਲਜਾਂ ਨੇ ਇਸ ਵਿੱਚ ਭਾਗ ਲਿਆ।
ਉਨ੍ਹਾਂ ਕਿਹਾ ਕਿ ਕਾਲਜ ਨੇ ਕੈਟਾਗਰੀ ਦੇ ਲਗਭਗ ਹਰੇਕ ਆਈਟਮ ’ਚ ਭਾਗ ਲੈਂਦਿਆਂ ਸਖ਼ਤ ਮੁਕਾਬਲੇ ਦੇ ਬਾਵਜ਼ੂਦ ਪੁਜ਼ੀਸ਼ਨਾਂ ਹਾਸਲ ਕੀਤੀਆਂ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ।ਉਨ੍ਹਾਂ ਕਿਹਾ ਕਿ ਕਾਲਜ ਨੇ ਪੋਸਟਰ ਮੇਕਿੰਗ, ਰੰਗੋਲੀ, ਮਹਿੰਦੀ ਅਤੇ ਕਾਸਟਿਊਮ ਪਰੇਡ ’ਚ ਪਹਿਲਾ ਸਥਾਨ, ਡਿਬੇਟ, ਕਲੇਅ ਮਾਡਲਿੰਗ, ਇੰਸਟਾਲੇਸ਼ਨ, ਮਾਈਮ, ਫੁਲਕਾਰੀ ਅਤੇ ਗਰੁੱਪ ਸ਼ਬਦ ’ਚ ਦੂਜਾ ਸਥਾਨ ਅਤੇ ਭਾਸ਼ਣ, ਵਾਰ, ਕਵੀਸ਼ਰੀ, ਗ਼ਜ਼ਲ ਅਤੇ ਲੋਕ ਗੀਤ ’ਚ ਤੀਜਾ ਸਥਾਨ ਹਾਸਲ ਕੀਤਾ।ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਕਾਲਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਸ਼੍ਰੇਣੀਆਂ ’ਚ ਕੁੱਲ 15 ਸਥਾਨ ਹਾਸਲ ਕੀਤੇ।
ਉਨ੍ਹਾਂ ਨੇ ਸਾਰੇ ਜੇਤੂਆਂ ਅਤੇ ਪ੍ਰਤੀਯੋਗੀਆਂ ਨੂੰ ਵਧਾਈ ਦਿੱਤੀ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …