Friday, March 29, 2024

ਡੇਰਾ ਬਾਬਾ ਸ਼੍ਰੀ ਭਗਵੰਤ ਨਾਥ ਵਿਖੇ ਭਾਗਵਤ ਕਥਾ ਅਰੰਭ

ਪ੍ਰਗਤੀਸ਼ੀਲ ਬ੍ਰਾਹਮਣ ਸਭਾ ਨੇ ਸ਼ੋਭਾ ਯਾਤਰਾ ਦਾ ਕੀਤਾ ਸਵਾਗਤ

ਸੰਗਰੂਰ, 4 ਨਵੰਬਰ (ਜਗਸੀਰ ਲੌਂਗੋਵਾਲ) – ਬੀਤੇ ਦਿਨੀ ਡੇਰਾ ਬਾਬਾ ਸ਼੍ਰੀ ਭਗਵੰਤ ਨਾਥ ਜੀ ਦੇ ਮੰਦਿਰ ਕੰਪਲੈਕਸ ਵਿਖੇ ਪੰਜਾਬ ਪ੍ਰਸਿੱਧ ਕਥਾਵਾਚਕ ਸ਼੍ਰੀ ਭਜਰਮ ਸ਼ਾਸਤਰੀ ਜੀ ਨੇ ਆਪਣੇ ਕਰਮਕਾਂਡੀ ਪੰਡਿਤਾਂ ਦੀ ਟੀਮ ਨਾਲ ਸ਼੍ਰੀ ਮਦ ਭਾਗਵਤ ਕਥਾ ਪੁਰਾਣ ਜੀ ਦੀ ਕਥਾ ਦਾ ਆਰੰਭ ਕੀਤਾ ਜੋ ਮਿਤੀ 8 ਨਵੰਬਰ ਨੂੰ ਸਮਾਪਤ ਹੋਵੇਗੀ।ਮੰਦਿਰ ਤੋਂ ਅੱਜ ਕਲਸ਼ ਯਾਤਰਾ ਵੀ ਕੱਢੀ ਗਈ, ਜੋ ਪੀਰਾਂਵਾਲਾ ਗੇਟ ਤੋਂ ਹੁੰਦੇ ਹੋਏ, ਬ੍ਰਹਮਸਿਰਾ ਮੰਦਿਰ ਵਿਖੇ ਪਹੁੰਚੀ।ਜਿਥੇ ਮੰਦਿਰ ਕਮੇਟੀ ਦੇ ਨਾਲ ਹੀ ਸ਼੍ਰੀ ਪ੍ਰਗਤੀਸ਼ੀਲ ਬ੍ਰਹਾਮਣ ਸਭਾ ਸੁਨਾਮ ਵਲੋਂ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇਠ, ਯਾਤਰਾ ਦਾ ਸਵਾਗਤ ਕੀਤਾ ਗਿਆ ਤੇ ਮੰਦਿਰ ਕਮੇਟੀ ਵਲੋਂ ਸਾਰੇ ਭਗਤਾਂ ਲਈ ਚਾਹ ਪਾਣੀ ਦੀ ਸੇਵਾ ਕੀਤੀ ਗਈ।ਇਹ ਯਾਤਰਾ ਵੱਖ ਵੱਖ ਸਥਾਨਾਂ ਤੋਂ ਹੁੰਦੀ ਹੋਈ ਭਗਵੰਤ ਨਾਥ ਮੰਦਿਰ ਵਿਖੇ ਹੀ ਸਮਾਪਤ ਹੋਈ।ਡੇਰਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਗਲਾ ਅਤੇ ਅਹੁਦੇਦਾਰਾਂ ਸਮੇਤ ਯਾਤਰਾ ਦੇ ਸਾਰੇ ਪ੍ਰਬੰਧਕਾਂ ਵਲੋਂ ਬ੍ਰਾਹਮਣ ਸਭਾ ਦਾ ਧੰਨਵਾਦ ਕੀਤਾ ਗਿਆ।ਸ਼੍ਰੀ ਪ੍ਰਗਤੀਸ਼ੀਲ ਬ੍ਰਾਹਮਣ ਸਭਾ (ਯੂਥ ਵਿੰਗ) ਵਲੋਂ ਪ੍ਰਧਾਨ ਐਡਵੋਕੇਟ ਸ਼੍ਰੀ ਅਰਸ਼ਦੀਪ ਭਾਰਦਵਾਜ (ਦੀਪੀ) ਦੀ ਅਗਵਾਈ ‘ਚ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ, ਯਾਤਰਾ ਦੀ ਸਮਾਪਤੀ ਸਮੇਂ, ਸਾਰੇ ਭਗਤਾਂ ਨੂੰ ਚਾਹ ਦੇ ਨਾਲ ਲੱਡੂ ਅਤੇ ਕਚੌਰੀਆਂ ਵਰਤਾਈਆਂ ਗਈਆਂ ਅਤੇ ਸਾਰਿਆਂ ਨੂੰ ਕਥਾ ‘ਚ ਪਹੁੰਚਣ ਲਈ ਬੇਨਤੀ ਕੀਤੀ ਗਈ।
ਇਸ ਸਮੇਂ ਸਭਾ ਦੇ ਸਰਪ੍ਰਸਤ ਗੋਪਾਲ ਸ਼ਰਮਾ, ਬਲਵਿੰਦਰ ਭਾਰਦਵਾਜ, ਪੰਡਿਤ ਹਰੀਸ਼ ਜੋਸ਼ੀ, ਐਡਵੋਕੇਟ ਤੇਜਪਾਲ ਭਾਰਦਵਾਜ, ਡਾ. ਮਲਵਿੰਦਰ ਭਾਰਦਵਾਜ, ਡਾਇਰੈਕਟਰ ਰਾਵਿੰਦਰ ਭਾਰਦਵਾਜ ਐਡਵੋਕੇਟ, ਚੇਅਰਮੈਨ ਨਰਿੰਦਰ ਸਿੰਘ ਕਣਕਵਾਲ, ਜਿਲ੍ਹਾ ਯੂਥ ਪ੍ਰਧਾਨ ਜੈਦੇਵ ਸ਼ਰਮਾ, ਸਕੱਤਰ ਪੁਨੀਤ ਸ਼ਰਮਾ ਐਡਵੋਕੇਟ, ਭੂਸ਼ਣ ਸ਼ਰਮਾ, ਡਾ. ਸੋਮ ਨਾਥ ਸ਼ਰਮਾ, ਕ੍ਰਿਸ਼ਨ ਸ਼ਰਮਾ, ਸਨੀ ਚੰਦਨ, ਮੁਕੇਸ਼ ਸ਼ਰਮਾ ਆਦਿ ਮੈਂਬਰਾਂ ਨੇ ਇਸ ਯਾਤਰਾ ਵਿੱਚ ਭਾਗ ਲਿਆ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …