Friday, April 19, 2024

ਕਿਸਾਨ ਮਜ਼ਦੂਰ ਜਥੇਬੰਦੀ ਨੇ ਮੋਦੀ ਸਰਕਾਰ ਵਲੋਂ ਸਾਰੀਆਂ ਕੌਮੀ ਬੈਂਕਾਂ ਦੇ ਨਿਜੀਕਰਨ ਦਾ ਘਾਤਕ ਫ਼ੈਸਲਾ ਵਾਪਸ ਲੈਣ ਦੀ ਕੀਤੀ ਮੰਗ

ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਜਥੇਬੰਦੀ ਨੇ ਮੋਦੀ ਸਰਕਾਰ ਵਲੋਂ ਸਾਰੀਆਂ ਕੌਮੀ ਬੈਂਕਾਂ ਦੇ ਨਿਜੀਕਰਨ ਦੇ ਫੈਸਲੇ ਖ਼ਿਲਾਫ਼ ਪੰਜਾਬ ਤੇ ਦੇਸ਼ ਦੇ ਲੋਕਾਂ ਨੇ ਸੰਘਰਸ਼ ਦੇ ਪਿੜ ਵਿੱਚ ਆਉਣ ਦਾ ਸੱਦਾ ਦਿੱਤਾ ਤੇ ਉਕਤ ਦੇਸ਼ ਲਈ ਘਾਤਕ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪਨੂੰ ਤੇ ਜਨ: ਸਕੱਤਰ ਸਰਵਣ ਸਿੰਘ ਪੰਧੇਰ ਨੇ ਜਾਰੀ ਬਿਆਨ ਰਾਹੀਂ ਦੱਸਿਆ ਕਿ ਕੇਂਦਰ ਸਰਕਾਰ ਵਿਸ਼ਵ ਬੈਂਕ ਅੱਗੇ ਗੋਡੇ ਟੇਕ ਕੇ ਉਦਾਰੀਕਰਨ ਨੂੰ ਅੱਗੇ ਵਧਾਉਂਦਿਆਂ ਹੋਇਆਂ ਦੇਸ਼ ਵਿੱਚਲੀਆਂ ਸਾਰੀਆਂ ਕੌਮੀ ਬੈਂਕਾਂ ਦਾ ਨਿਜੀਕਰਨ ਕਰਨ ਦਾ ਲੋਕ ਵਿਰੋਧੀ ਫ਼ੈਸਲਾ ਕਰ ਲਿਆ ਹੈ।ਉਨਾਂ ਕਿਹਾ ਕਿ 1970-71 ਵਿੱਚ ਨਿੱਜੀ ਬੈਂਕਾਂ ਦਾ ਕੌਮੀਕ੍ਰਿਤ ਕਰਕੇ ਦੇਸ਼ ਦੇ ਵਿਕਾਸ ਦਾ ਸਹੀ ਰਸਤਾ ਪਕੜਿਆ ਸੀ, ਪਰ ਮੋਦੀ ਸਰਕਾਰ ਕਾਰਪੋਰੇਟ ਜਗਤ ਨੂੰ ਲੁੱਟ ਕਰਨ ਦਾ ਖੁੱਲ੍ਹਾ ਮੌਕਾ ਦੇਣ ਲਈ ਪੁੱਠਾ ਗੇੜਾ ਲਿਆਉਂਦਿਆਂ ਬੈਂਕਾਂ ਦਾ ਨਿੱਜੀਕਰਨ ਕਰਕੇ ਲੋਕਾਂ ਦੇ ਪੈਸੇ ਨਾਲ ਬਣੇ ਜਨਤਕ ਅਦਾਰੇ ਦਾ ਖਾਤਮਾ ਤੇ ਇਨ੍ਹਾਂ ਬੈਂਕਾਂ ਵਿੱਚ ਕੰਮ ਕਰਦੇ ਲੱਖਾਂ ਮੁਲਾਜ਼ਮਾਂ ਦਾ ਕੈਰੀਅਰ ਦਾਅ ‘ਤੇ ਲਾਉਣ ਜਾ ਰਹੀ ਹੈ।ਬੈਂਕਾਂ ਦੇ ਨਿਜੀਕਰਨ ਨਾਲ਼ ਲੋਕਾਂ ਵਲੋਂ ਬਚਤ ਕੀਤਾ ਪੈਸਾ ਅਸੁਰੱਖਿਅਤ ਹੋ ਜਾਵੇਗਾ।ਇਹ ਵਰਤਾਰਾ ਉਸੇ ਤਰ੍ਹਾਂ ਵਾਪਰੇਗਾ ਜਿਵੇਂ ਵੱਡੇ ਕਾਰਪੋਰੇਟ ਘਰਾਣੇ ਲੱਖਾਂ ਕਰੋੜ ਰੁਪਏ ਲੈ ਕੇ ਵਿਦੇਸ਼ ਭੱਜ ਚੁੱਕੇ ਹਨ ਤੇ ਕੇਂਦਰ ਸਰਕਾਰ ਪਿਛਲੇ 2 ਦਹਾਕਿਆਂ ਵਿੱਚ 55 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਵੱਟੇ ਖਾਤੇ (N.P.A) ਵਿੱਚ ਪਾ ਕੇ ਖਤਮ ਕਰ ਚੁੱਕੀ ਹੈ, ਜਿਸ ਦਾ ਬੋਝ ਜਨਤਾ ਢੋਅ ਰਹੀ ਹੈ।
ਆਗੂਆਂ ਨੇ ਕੇਂਦਰ ਸਰਕਾਰ ਨੂੰ ਸਖਤ ਚਿਤਾਵਨੀ ਦਿੰਦਿਆਂ ਉਕਤ ਲੋਕ ਵਿਰੋਧੀ ਤੇ ਸਮਾਜ ਲਈ ਘਾਤਕ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …