Thursday, March 28, 2024

ਪਾਈਟੈਕਸ ਮੇਲੇ ਵਿੱਚ ਭਾਗ ਲੈਣ ਵਾਲੇ ਉਦਯੋਗਪਤੀਆਂ ਦੀ ਕਰਵਾਈ ਰਜਿਸਟ੍ਰੇਸ਼ਨ – ਜਨਰਲ ਮੈਨੇਜਰ

ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ) – ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ ਵਲੋ ਉਦਯੋਗਪਤੀਆਂ ਨੂੰ ਐਮ.ਐਸ.ਐਮ.ਈ ਮੰਤਰਾਲੇ ਨਾਲ ਸਬੰਧਤ ਸਕੀਮਾਂ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਸੈਮੀਨਾਰ ਦਾ ਅਯੋਜਨ ਕੀਤਾ ਗਿਆ।ਸੈਮੀਨਾਰ ਦੌਰਾਂਨ ਐਮ.ਐਸ.ਐਮ.ਈ ਲੁਧਿਆਣਾ ਤੋਂ ਡਾਇਰੈਕਟਰ ਵਰਿੰਦਰ ਸਰਮਾ ਅਤੇ ਪੀ.ਐਚ.ਡੀ ਚੈਂਬਰ ਤੋਂ ਕਨਵੀਨਰ ਜੈਦੀਪ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਸੈਮੀਨਾਰ ਦੌਰਾਨ ਹਾਜ਼ਰ ਉਦਯੋਗਪਤੀਆਂ ਨੂੰ ਐਮ.ਐਸ.ਐਮ.ਈ ਮੰਤਰਾਲੇ ਨਾਲ ਸਬੰਧਤ ਸਕੀਮਾਂ ਦੀ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ।ਜਿਸ ਵਿਚ ਮਾਰਕੀਟਿੰਗ ਅਤੇ ਪ੍ਰਕਿਊਰਮੈਂਟ ਸਕੀਮ ਤਹਿਤ ਭਾਰਤ ਸਰਕਾਰ ਵਲੋ ਚੁਣਿਦਾ ਨੁਮਾਇਸ਼ਾਂ/ ਮੇਲਿਆਂ ਵਿਚ ਭਾਗ ਲੈਣ ਤੇ ਇਸਤਰੀ ਉਦਮੀਆਂ ਨੂੰ 100% ਅਤੇ ਪੁਰਸ਼ ਉਦਮੀਆਂ 80% ਅਦਾਇਗੀ ਅਤੇ ਪਬਲੀਸਿਟੀ ਆਦਿ ਤੇ ਆਉਣ ਵਾਲੇ ਖਰਚ ਦੀ ਵੀ ਅਦਾਇਗੀ ਕੀਤੀ ਜਾਂਦੀ ਹੈ ।
ਜਨਰਲ ਮੈਨੇਜਰ ਉਦਯੋਗ ਮਾਨਵਪ੍ਰੀਤ ਸਿੰਘ ਨੇ ਦੱਸਿਆ ਕਿ ਪਾਈਟੈਕਸ ਮੇਲੇ ਵਿਚ ਭਾਗ ਲੈ ਰਹੇ ਉਦਯੋਗਪਤੀਆਂ ਵਲੋ ਲਗਾਏ ਜਾਣ ਵਾਲੇ ਸਟਾਲਾਂ ਦੀ ਕੀਮਤ ਦੀ ਐਮ.ਐਸ.ਐਮ.ਈ ਪਾਸੋਂ ਅਦਾਇਗੀ ਕਰਵਾਏ ਜਾਣ ਸਬੰਧੀ ਲੋੋੜੀਂਦੀ ਰਜਿਸਟ੍ਰੇਸ਼ਨ ਮੌਕੇ ਤੇ ਹੀ ਕਰਵਾਈ ਗਈ ਅਤੇ ਹਾਜ਼ਰ ਹੋਏ ਉਦਯੋਗਪਤੀਆਂ ਨੂੰ ਚੈਂਬਰ ਵਲੋਂ ਸਟਾਲ ਅਲਾਟ ਕੀਤੇ ਗਏ।ਮਾਨਵਪ੍ਰੀਤ ਸਿੰਘ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਅੰਮਿ੍ਰਤਸਰ ਵਲੋਂ ਉਦਯੋਗਪਤੀਆਂ ਨੂੰ ਭਾਰਤ ਸਰਕਾਰ ਦੇ ਐਮ.ਐਸ.ਐਮ.ਈ ਮੰਤਰਾਲੇ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਕਤ ਸਕੀਮਾਂ ਦਾ ਲਾਭ ਲੈਣ ਲਈ ਜਿਲ੍ਹਾ ਉਦਯੋਗ ਕੇਂਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਮੀਟਿੰਗ ਵਿਚ ਹਰਦੀਪ ਸਿੰਘ, ਪਿਆਰਾ ਲਾਲ ਸੇਠ, ਰਾਜੀਵ ਖੰਨਾ, ਅਨੂਪ ਬਾਂਸਲ, ਨਰਿੰਦਰ ਕਪੂਰ, ਦਵਿੰਦਰ ਗੁਪਤਾ, ਨਰਿੰਦਰ ਸਿੰਘ, ਸ੍ਰੀਮਤੀ ਕਨਿਕਾ ਸੱਘੜ, ਸ੍ਰੀਮਤੀ ਸ਼ਿਖਾ ਅਤੇ ਸੁਮਿਤ ਕੁਮਾਰ ਆਦਿ ਹਾਜ਼ਰ ਹੋਏ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …