Tuesday, June 6, 2023

6635 ਈ.ਟੀ.ਟੀ ਅਧਿਆਪਕ ਜਥੇਬੰਦੀ ਦਾ ਕੀਤਾ ਗਠਨ

ਸਰਬਜੀਤ ਸਿੰਘ ਘਰਖਣਾ ਸਰਬਸੰਮਤੀ ਨਾਲ ਚੁਣੇ ਗਏ ਪ੍ਰਧਾਨ

ਸਮਰਾਲਾ, 12 ਨਵੰਬਰ (ਇੰਦਰਜੀਤ ਸਿੰਘ ਕੰਗ) – ਪਿਛਲੇ ਦਿਨੀਂ ਪੰਜਾਬ ਸਰਕਾਰ ਦੁਆਰਾ 6635 ਈ.ਟੀ.ਟੀ ਅਧਿਆਪਕਾਂ ਦੀ ਨਿਯੁੱਕਤੀ ਕੀਤੀ ਗਈ ਸੀ।ਇਨ੍ਹਾਂ ਨਵੇਂ ਨਿਯੁੱਕਤ ਹੋਏ ਈ.ਟੀ.ਟੀ ਅਧਿਆਪਕ ਬਲਾਕ ਮਾਛੀਵਾੜਾ-2 ਦੁਆਰਾ ਇੱਕ ਮੀਟਿੰਗ ਕੀਤੀ ਗਈ।ਜਿਸ ਵਿੱਚ ਬੀ.ਐਡ ਅਧਿਆਪਕ ਫਰੰਟ ਦੇ ਬਲਾਕ ਪ੍ਰਧਾਨ ਹਰਮਨਦੀਪ ਸਿੰਘ ਮੰਡ, ਐਲੀਮੈਂਟਰੀ ਟੀਚਰ ਯੂਨੀਅਨ ਦੇ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਇਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ 6635 ਈ.ਟੀ.ਟੀ ਅਧਿਆਪਕ ਯੂਨੀਅਨ ਬਲਾਕ ਮਾਛੀਵਾੜਾ-2 ਦੇ ਜੱਥੇਬੰਦੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿੱਚ ਸਰਬਜੀਤ ਸਿੰਘ ਘਰਖਣਾ ਪ੍ਰਧਾਨ, ਜਗਦੀਪ ਸਿੰਘ ਉਪ ਪ੍ਰਧਾਨ, ਮਿਸ. ਤਰਨਪ੍ਰੀਤ ਕੌਰ ਜਨਰਲ ਸਕੱਤਰ, ਦਲਬੀਰ ਸਿੰਘ ਮੁਸ਼ਕਾਬਾਦ ਤੇ ਗੁਰਪ੍ਰੀਤ ਸਿੰਘ ਮਾਨਗੜ੍ਹ ਖਜਾਨਚੀ, ਅਵਤਾਰ ਸਿੰਘ ਸਕੱਤਰ, ਮਿਸ ਸੁਮੀਨਾ ਹਾਂਡਾ ਜੁਆਇੰਟ ਸਕੱਤਰ ਚੁਣੇ ਗਏ ਅਤੇ ਕਾਰਜਕਾਰਨੀ ਵਿੱਚ ਮਿਸ ਸਿਮਰਨਜੀਤ ਕੌਰ, ਮਿਸ ਸਵੇਤਾ ਰਾਣੀ, ਮਿਸ ਸਪਨਦੀਪ ਕੌਰ, ਮਿਸ ਰੁਪਿੰਦਰ ਕੌਰ, ਗੁਰਸੇਵਕ ਸਿੰਘ, ਸਤਵੀਰ ਸਿੰਘ ਲਏ ਗਏ।
ਹਰਮਨਦੀਪ ਸਿੰਘ ਮੰਡ ਅਤੇ ਬਲਜਿੰਦਰ ਸਿੰਘ ਨੇ ਨਵੀਂ ਚੁਣੀ ਜਥੇਬੰਦੀ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਅਤੇ ਅਧਿਆਪਕਾਂ ਦੇ ਹੱਕਾਂ ਸਬੰਧੀ ਜਾਣੂ ਕਰਵਾਇਆ।ਨਵੇਂ ਚੁਣੇ ਪ੍ਰਧਾਨ ਸਰਬਜੀਤ ਸਿੰਘ ਘਰਖਣਾ ਨੇ ਆਪਣੇ ਅਹੁੱਦੇ ਨਾਲ ਪੂਰਾ ਇਨਸਾਫ ਕਰਨ ਅਤੇ ਅਧਿਆਪਕਾਂ ਦੇ ਹੱਕਾਂ ਪ੍ਰਤੀ ਪੂਰਾ ਡਟਣ ਅਤੇ ਹੋਰ ਭਰਾਤਰੀ ਜਥੇਬੰਦੀਆਂ ਨਾਲ ਮਿਲ ਦੇ ਚੱਲਣ ਦਾ ਅਹਿਦ ਕੀਤਾ।ਨਵੀਂ ਚੁਣੀ ਜਥੇਬੰਦੀ ਨੂੰ ਈ.ਟੀ.ਟੀ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ ਨੇ ਵੀ ਵਧਾਈ ਦਿੱਤੀ।
ਮੀਟਿੰਗ ਵਿੱਚ ਮਿਸ ਇੰਦਰਜੀਤ ਕੌਰ, ਮਿਸ ਸ਼ੀਤਲ, ਮਿਸ ਪਰਮਿੰਦਰ ਕੌਰ, ਮਿਸ ਰਾਧਾ ਰਾਣੀ, ਮਿਸ ਪੂਜਾ ਰਾਣੀ, ਮਿਸ ਕਾਜ਼ਲ ਕਾਮਰਾ, ਮਿਸ ਸੋਨਿਕਾ ਰਾਣੀ, ਰਾਜੂ ਬਾਂਸਲ, ਗੁਰਵਿੰਦਰ ਸਿੰਘ, ਦਿਨੇਸ਼ ਕੁਮਾਰ, ਜਗਦੀਸ਼ ਸਿੰਘ, ਅੰਕਿਤ ਗਰਗ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਸਤਵੀਰ ਸਿੰਘ, ਪਰਮਿੰਦਰ ਕੌਰ, ਅਜੈ ਕੁਮਾਰ ਆਦਿ ਅਧਿਆਪਕ ਮੌਜ਼ੂਦ ਸਨ।

 

Check Also

ਜੇ.ਏ.ਸੀ ਵਲੋਂ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਕੇਂਦਰੀਕਿ੍ਰਤ ਦਾਖਲਾ ਪੋਰਟਲ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ

ਜੀ.ਐਨ.ਡੀ.ਯੂ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਵੀ ਪੋਰਟਲ ਨੂੰ ਰੱਦ ਕਰਨ ਦੀ ਅਪੀਲ ਅੰਮਿ੍ਰਤਸਰ, 6 ਜੂਨ …