Friday, April 19, 2024

78 ਸਾਲਾ ਬਜੁਰਗ ਔਰਤ ਨੂੰ ਇੰਟਰਵੈਂਸ਼ਨਲ ਤਕਨੀਕ ਨਾਲ ਸਟੰਟ ਪਾ ਕੇ ਦਿੱਤਾ ਜੀਵਨ ਦਾਨ

ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਵੱਲ੍ਹਾ ਵਿਖੇ ਪਹਿਲੀ ਵਾਰ ਸਫਲਤਾਪੂਰਵਕ ਕੀਤਾ ਗਿਆ ਗੁੰਝਲਦਾਰ ਪ੍ਰੋਸੀਜਰ
ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ ਸੱਗੂ) – ਸਥਾਨਕ ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਵੱਲਾ ਦੇ ਕਾਰਡੀਓਲੋਜੀ ਵਿਭਾਗ ਦੇ ਮੁੱਖੀ ਡਾਕਟਰ  ਗੌਰਵ ਮੋਹਨ ਸੀਨੀਅਰ ਇੰਟਰਵੈਂਸ਼ਨਲ ਕਾਰਡੀਓਲੋਜਿਸਟ ਦੀ ਅਗਵਾਈ ‘ਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਇੱਕ ਕੁਸ਼ਲ ਟੀਮ ਵਲੋਂ ਗੰਭੀਰ ਰੂਪ ਵਿੱਚ ਬਿਮਾਰ ਦਿਲ ਦੀ ਮਰੀਜ਼ ਬਜੁਰਗ ਔਰਤ ਦਾ ਬਹੁਤ ਹੀ ਗੁੰਝਲਦਾਰ ਇੰਟਰਵੈਂਸ਼ਨਲ ਪ੍ਰੋਸੀਜਰ ਸਫਲਤਾਪੂਰਵਕ ਕਰਨ ਤੋਂ ਬਾਅਦ ਮਰੀਜ਼ ਨੂੰ ਨਵੀਂ ਜ਼ਿੰਦਗੀ ਦਿੱਤੀ ਗਈ।
ਡਾ. ਗੌਰਵ ਮੋਹਨ ਨੇ ਦੱਸਿਆ ਕਿ ਰਜਿੰਦਰ ਕੌਰ ਸੁਪਤਨੀ ਸਤਵੰਤ ਸਿੰਘ 78 ਸਾਲਾ ਬਜ਼ੁਰਗ ਔਰਤ ਨੂੰ ਸਾਹ ਲੈਣ ਵਿੱਚ ਤਕਲੀਫ਼ ਅਤੇ ਛਾਤੀ ਵਿੱਚ ਦਰਦ ਹੋ ਰਹੀਂ ਸੀ।ੳਨ੍ਹਾਂ ਕਿਹਾ ਕਿ ਮਰੀਜ਼ ਕਮਜ਼ੋਰ ਦਿਲ ਦੇ ਨਾਲ ਦਿਲ ਦੀ ਗੰਭੀਰ ਰੁਕਾਵਟ ਤੋਂ ਪੀੜ੍ਹਤ ਸੀ ਅਤੇ ਮਰੀਜ਼ ਦੇ ਵਾਰਸਾਂ ਨੇ ਬਾਈਪਾਸ ਸਰਜਰੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।ਡਾ. ਗੌਰਵ ਮੋਹਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਮੈਡੀਕਲ ਟੀਮ ਨਾਲ ਮਿਲ ਕੇ ਮਰੀਜ਼ ਦੇ ਡਾਕਟਰੀ ਮਾਪਦੰਡਾਂ ਬਾਰੇ ਵਿਆਪਕ ਵਿਚਾਰ ਵਟਾਂਦਰਾ ਕੀਤਾ ਅਤੇ ਈ.ਸੀ.ਐਮ.ਓ ਸਮਰਥਿਤ ਸਟੈਂਟਿੰਗ ਕਰਨ ਦੀ ਯੋਜਨਾ ਬਣਾਈ।ਉਨ੍ਹਾਂ ਕਿਹਾ ਕਿ ਦਿਲ ਦੀਆਂ ਨਾੜ੍ਹੀਆਂ ਦੀਆਂ ਗੰਭੀਰ ਰੁਕਾਵਟਾਂ ਲਈ ਵਰਤੀ ਜਾਣ ਵਾਲੀ ਰੋਟੇਸ਼ਨਲ ਐਥੇਰੈਕਟੋਮੀ ਅਤੇ ਸਟੈਂਟਿੰਗ ਦੁਆਰਾ ਮਰੀਜ਼ ਦਾ ਸਫਲਤਾਪੁਰਵਕ ਇਲਾਜ਼ ਕੀਤਾ ਗਿਆ।ਹਸਪਤਾਲ ‘ਚ 3 ਦਿਨਾਂ ਦੀ ਨਿਗਰਾਨੀ ਤੋਂ ਬਾਅਦ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ।ਉਨ੍ਹਾਂ ਕਿਹਾ ਕਿ ਮਰੀਜ਼ ਠੀਕ ਠਾਕ ਹੈ ਅਤੇ 15 ਦਿਨਾਂ ਬਾਅਦ ਉਸ ਨੂੰ ਚੈਕਅੱਪ ਲਈ ਬੁਲਾਇਆ ਗਿਆ ਹੈ।
ਡਾ. ਗੌਰਵ ਮੋਹਨ ਨੇ ਕਿਹਾ ਕਿ ਇਸ ਇਲਾਜ਼ ਨੂੰ ਬਹੁਤ ਹੀ ਵਿਸ਼ੇਸ਼ ਪ੍ਰਕਿਰਿਆ ਮੰਨਿਆ ਜਾਂਦਾ ਹੈ ਅਤੇ ਪੂਰੇ ਦੇਸ਼ ਵਿੱਚ ਹੁਣ ਤੱਕ ਇਸ ਤਰ੍ਹਾਂ ਦੇ ਕੁੱਝ ਹੀ ਮਾਮਲੇ ਸਾਹਮਣੇ ਆਏ ਹਨ।ਪਹਿਲਾਂ ਅਜਿਹੇ ਮਰੀਜ਼ਾਂ ਨੂੰ ਮੈਡੀਕਲ ਥੈਰੇਪੀ ਲਈ ਭੇਜਿਆ ਜਾਂਦਾ ਸੀ, ਕਿਉਂਕਿ ਸਟੇਂਟਿੰਗ ਸੰਭਵ ਨਹੀਂ ਸੀ।ਉਨ੍ਹਾਂ ਕਿਹਾ ਕਿ ਐਂਜੀਓਪਲਾਸਟੀ ਦੌਰਾਨ ਬਲੱਡ ਪ੍ਰੈਸ਼ਰ ਦੀ ਸਹਾਇਤਾ ਪ੍ਰਦਾਨ ਕਰਨ ਵਾਲੇ ਇੰਪੈਲਾ ਪੰਪ ਵਰਗੇ ਸਹਾਇਕ ਯੰਤਰਾਂ ਦੀ ਮਦਦ ਨਾਲ ਹੁਣ ਸਟੈਂਟਿੰਗ ਪ੍ਰਕਿਰਿਆਵਾਂ ਕਰਨਾ ਸੰਭਵ ਹੋ ਗਈ ਹੈ।ਪੂਰੇ ਉਤਰੀ ਭਾਰਤ ਵਿੱਚ ਸਿਰਫ ਕੁੱਝ ਸੰਸਥਾਵਾਂ ਹੀ ਇਸ ਪ੍ਰਕਾਰ ਦੇ ਉਚ ਵਿਸ਼ੇਸ਼ ਇਲਾਜ਼ ਵਿਕਲਪਾਂ ਦੀ ਪੇਸ਼ਕਸ਼ ਕਰਨ ਲਈ ਲੈਸ ਹਨ ਅਤੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਇਹਨਾਂ ਵਿੱਚੋਂ ਇੱਕ ਹੈ, ਜਿਥੇ ਅਸੀਂ ਮਰੀਜ਼ਾਂ ਦਾ ਇਲਾਜ ਰੋਟਾ, ਬੀ.ਐਮ.ਵੀ, ਸੀ.ਆਰ.ਟੀ ਅਤੇ ਮਲਟੀਵੈਸੇਲ ਪੀ.ਸੀ.ਆਈ ਵਰਗੀਆਂ ਅਤਿਆਧੁਨਿਕ ਸੁਵਿਧਾਵਾ ਨਾਲ ਇੱਕ ਨਿਯਮਤ ਅਧਾਰ ‘ਤੇ ਬਹੁਤ ਹੀ ਕਿਫ਼ਾਇਤੀ ਰੇਟਾਂ ‘ਤੇ ਕਰਦੇ ਹਾਂ।
ਡਾ. ਏ.ਪੀ ਸਿੰਘ ਡੀਨ ਨੇ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਦੁਆਰਾ ਮਰੀਜ਼ ਨੂੰ ਬਚਾਉਣ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਕਿ ਆਯੂਸ਼ਮਾਨ ਭਾਰਤ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ, ਸਾਡੀ ਸੰਸਥਾ ਨਿਯਮਤ ਤੌਰ `ਤੇ ਵੱਡੀ ਗਿਣਤੀ ‘ਚ ਲੋੜਵੰਦ ਮਰੀਜ਼ਾਂ ਦੀ ਸੇਵਾ ਕਰ ਰਹੀ ਹੈ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …