Friday, March 29, 2024

ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਰਿਆ ਵਲੋਂ ਬਾਲਿਓਂ ਦੇ ਗੁਰਦੁਆਰੇ ਨੂੰ 21 ਹਜ਼ਾਰ ਦੀ ਮਾਲੀ ਮਦਦ

ਪਿੰਡ ਦੀ ਲਾਇਬਰੇਰੀ ਲਈ ਪੁਸਤਕਾਂ ਅਤੇ ਗੁਰਦੁਆਰਾ ਤ੍ਰਿਵੈਣੀ ਸਾਹਿਬ ਲਈ 100 ਗਲਾਸ ਤੇ 100 ਥਾਲ ਦਿੱਤੇ

ਸਮਰਾਲਾ, 17 ਨਵੰਬਰ (ਇੰਦਰਜੀਤ ਸਿੰਘ ਕੰਗ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ ਪਿੰਡ ਬਾਲਿਓਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਪੁੱਜੇ, ਜਿਥੇ ਉਨ੍ਹਾਂ ਵਲੋਂ ਕੀਤੇ ਵਾਅਦੇ ਅਨੁਸਾਰ ਗੁਰਦੁਆਰਾ ਸਿੰਘ ਸਭਾ ਲਈ 21 ਹਜ਼ਾਰ ਰੁਪਏ ਦੀ ਮਾਲੀ ਮਦਦ ਕੀਤੀ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਲਾਇਬਰੇਰੀ ਲਈ ਕਿਤਾਬਾਂ ਭੇਂਟ ਕੀਤੀਆਂ।ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਬਾਲਿਓਂ ਨੇ ਦੱਸਿਆ ਬੀਤੇ ਦਿਨੀਂ ਜਦੋਂ ਅਵਤਾਰ ਸਿੰਘ ਰਿਆ ਦੇ ਪਿੰਡ ਨਿਵਾਸੀਆਂ ਵਲੋਂ ਕੀਤੇ ਸਨਮਾਨ ਸਮੇਂ ਉਨ੍ਹਾਂ ਵਾਅਦਾ ਕੀਤਾ ਸੀ ਕਿ ਉਹ ਗੁਰਦੁਆਰਾ ਲਈ ਲਈ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਲਾਇਬਰੇਰੀ ਲਈ ਪੁਸਤਕਾਂ ਸ਼੍ਰੋਮਣੀ ਕਮੇਟੀ ਵਲੋਂ ਦੇ ਕੇ ਜਾਣਗੇ।ਇਸੇ ਮੰਤਵ ਤਹਿਤ ਗੁਰਦੁਆਰਾ ਸਾਹਿਬ ਲਈ ਵਿੱਤੀ ਸਹਾਇਤਾ ਅਤੇ ਲਾਇਬੇਰੀ ਲਈ ਪੁਸਤਕਾਂ ਦਿੱਤੀਆਂ।ਅਵਤਾਰ ਸਿੰਘ ਰਿਆ ਨੇ ਕਿਹਾ ਕਿ ਆਮ ਲੋਕਾਂ ਖਾਸ ਕਰਕੇ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਦੀ ਵਿਸ਼ੇਸ਼ ਲੋੜ ਹੈ।ਇਸ ਮੰਤਵ ਨੂੰ ਪੂਰਾ ਕਰਨ ਲਈ ਪਿੰਡ ਪਿੰਡ ਸਿੱਖੀ ਲਿਟਰੇਚਰ ਨਾਲ ਸਬੰਧਿਤ ਲਾਇਬਰੇਰੀਆਂ ਖੋਲੀਆਂ ਜਾਣਗੀਆਂ।ਉਨ੍ਹਾਂ ਵਲੋਂ ਪਿੰਡ ਦੇ ਦੂਸਰੇ ਗੁਰਦੁਆਰਾ ਤ੍ਰਿਵੈਣੀ ਸਾਹਿਬ ਲਈ 100 ਥਾਲਾਂ ਅਤੇ 100 ਗਲਾਸਾਂ ਦੀ ਵੀ ਸੇਵਾ ਕੀਤੀ ਗਈ।ਸਮੂਹ ਨਗਰ ਨਿਵਾਸੀਆਂ ਨੇ ਅਵਤਾਰ ਸਿੰਘ ਰਿਆ ਨੂੰ ਸਿਰਪਾਓ ਪਾ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਬੇਅੰਤ ਸਿੰਘ ਕੁੱਬੇ ਸਾਬਕਾ ਬਲਾਕ ਸੰਮਤੀ ਮੈਂਬਰ, ਸਕੱਤਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਜਸਵਿੰਦਰ ਸਿੰਘ ਨੰਬਰਦਾਰ ਪ੍ਰਧਾਨ ਗੁਰਦੁਆਰਾ ਤ੍ਰਿਵੈਣੀ ਸਾਹਿਬ, ਦਰਸ਼ਨ ਸਿੰਘ ਫੌਜੀ, ਟੇਲਰ ਮਾਸਟਰ ਪਰਮਜੀਤ, ਗੁਰਦੀਪ ਸਿੰਘ ਬਾਲਿਓਂ, ਗਗਨ ਬਾਲਿਓਂ, ਰਵਿੰਦਰ ਸਿੰਘ ਮਿੱਠੂ ਬਾਲਿਓਂ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …