Thursday, March 28, 2024

ਬੱਚੇਦਾਨੀ ਦੇ ਕੈਂਸਰ ਖਾਤਮੇਂ ਲਈ ਸਹੁੰ ਚੁੱਕ ਸਮਾਗਮ ਕੀਤਾ

ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ) – ਵਿਸਵ ਬੱਚੇਦਾਨੀ ਕੈਂਸਰ ਖਾਤਮਾ ਦਿਵਸ ਮੌਕੇ (ਸਰਵਾਈਕਲ ਕੈਂਸਰ ਡੇਅ) ਸਿਵਲ ਸਰਜਨ ਡਾ. ਚਰਨਜੀਤ ਸਿੰਘ ਵਲੋਂ ਅਨੈਕਸੀ ਹਾਲ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਇਕ ਜਿਲਾ੍ਹ ਪੱਧਰੀ ਸੁੰਹ ਚੁੱਕ ਸਮਾਗਮ ਕਰਵਾਇਆ ਗਿਆ।ਸਿਵਲ ਸਰਜਨ ਨੇ ਕਿਹਾ ਕਿ ਬੱਚੇਦਾਨੀ ਦਾ ਕਂੈਸਰ ਅੱਜਕਲ ਬਹੁਤ ਆਮ ਹੋ ਰਿਹਾ ਹੈ ਅਤੇ ਇਹ ਕੈਂਸਰ ਦੀਆਂ ਬੀਮਾਰੀਆਂ ਦਾ ਦੂਜਾ ਵੱਡਾ ਕਾਰਣ ਹੈ।ਪਰ ਜੇਕਰ ਇਸ ਦੀ ਜਲਦ ਪਹਿਚਾਣ ਹੋ ਜਾਵੇ ਤਾਂ ਇਸ ਦਾ ਇਲਾਜ਼ ਬਹੁਤ ਆਸਾਨੀ ਨਾਲ ਸੰਭਵ ਹੋ ਸਕਦਾ ਹੈ।ਇਸ ਆਮ ਲੱਛਣਾਂ ਵਿੱਚ ਜਿਆਦਾ ਮਾਹਵਾਰੀ ਆਉਣਾਂ, ਖੂਨ ਜਿਆਦਾ ਪੈਣਾ, ਦਰਦ ਰਹਿਣਾਂ ਅਤੇ ਬਦਬੂਦਾਰ ਡਿਸਚਾਰਜ ਹੋਣਾਂ ਆਦੀ ਹੈ ਅਤੇ ਇਸਦੇ ਪ੍ਰੱਮੁਖ ਕਾਰਣ ਸਾਫ ਸਫਾਈ ਦੀ ਘਾਟ, ਬਾਰ-ਬਾਰ ਗਰਭਪਾਤ ਹੋਣਾਂ ਅਤੇ ਗੁਪਤ ਰੋਗਾਂ ਦਾ ਸਮੇਂ ਸਿਰ ਇਲਾਜ ਨਾਂ ਕਰਵਾਉਣਾਂ ਹੈ।ਇਸ ਲਈ ਕਿਸੇ ਵੀ ਤਰਾਂ ਦੀ ਸਮੱਸਿਆ ਹੋਣ ਤੇ ਤੁਰੰਤ ਮਾਹਿਰ ਡਾਕਟਰਾਂ ਦੀ ਸਲਾਹ ਲੈਣੀਂ ਚਾਹਿਦੀ ਹੈ ਅਤੇ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ।
ਇਸ ਮੌਕੇੇ ਸਹਾਇਕ ਸਿਵਲ ਸਰਜਨ ਡਾ. ਰਜਿੰਦਰਪਾਲ ਕੌਰ, ਜਿਲਾ੍ਹ ਟੀਕਾਕਰਣ ਅਫਸਰ ਡਾ. ਕੰਵਲਜੀਤ ਸਿੰਘ, ਜਿਲਾ੍ਹ ਸਿਹਤ ਅਫਸਰ ਡਾ. ਜਸਪਾਲ ਸਿੰਘ, ਐਚ.ਓ.ਡੀ ਡਾ. ਅਸ਼ਵਨੀ ਸਰੀਨ, ਡੀ.ਡੀ.ਐਚ.ਓ ਡਾ. ਜਗਨਜੋਤ, ਜਿਲਾ੍ਹ ਬੀ.ਸੀ.ਜੀ ਅਫਸਰ ਡਾ. ਰਾਘਵ ਗੁਪਤਾ, ਸਕੂਲ ਹੈਲਥ ਅਫਸਰ ਡਾ. ਸੁਨੀਤ ਗੁਰਮ ਗੁਪਤਾ, ਡਾ. ਮੀਨਾਕਸ਼ੀ, ਡਾ, ਇਸ਼ਿਤਾ, ਡਿਪਟੀ ਐਮ.ਈ.ਆਈ.ਓ ਅਮਰਦੀਪ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …