Thursday, March 28, 2024

ਸਾਬਕਾ ਜਵਾਨਾਂ ਤੇ ਵਿਧਵਾਵਾਂ ਲਈ ਬਾਬਾ ਬਕਾਲਾ ਸਾਹਿਬ ਹੋਵੇਗੀ ਅਹਿਮ ਮੀਟਿੰਗ 13 ਨੂੰ

PPN1012201413

ਰਈਆ, 10 ਦਸੰਬਰ (ਬਲਵਿੰਦਰ ਸਿੰਘ ਸੰਧੂ) – ਇੰਡੀਅਨ ਐਕਸ ਸਰਵਿਸਜ਼ ਲੀਗ (ਮਾਨਤਾ ਪ੍ਰਾਪਤ ਭਾਰਤ ਸਰਕਾਰ) ਬਲਾਕ ਰਈਆ ਜਨਰਲ ਸਕੱਤਰ ਅਤੇ ਸੂਬਾ ਖਜਾਨਚੀ ਪੈਟੀ ਅਫਸਰ ਤਰਸੇਮ ਸਿੰਘ ਬਾਠ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਸੂਚਨਾ ਦਿੱਤੀ ਕਿ ਸੂਬਾ ਐਡਵਾਈਜਰ ਕਮੇਟੀ ਮੈਂਬਰ ਕੈਪਟਨ ਜਗਤ ਸਿੰਘ ਭੁੱਲਰ, ਸੂਬਾ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ ਕੈਪਟਨ ਜੋਬਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ 13 ਦਸੰਬਰ 2014 ਦਿਨ ਸ਼ਨੀਵਾਰ ਠੀਕ 12 ਵਜੇ ਬਾਬਾ ਗੁਰਮੁਖ ਸਿੰਘ ਸਰੋਵਰ ਬਾਬਾ ਬਕਾਲਾ ਸਾਹਿਬ ਵਿਖੇ ਸਾਬਕਾ ਜਵਾਨਾ ਅਤੇ ਵਿਧਵਾਵਾਂ ਲਈ ਇੱਕ ਅਹਿਮ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਸੂਬਾ ਜਨਰਲ ਸਕੱਤਰ ਕੈਪਟਨ ਗੁਰਦੀਪ ਸਿੰਘ, ਜ਼ਿਲ੍ਹਾ ਸਕੱਤਰ ਸੂਬੇਦਾਰ ਮੇਜਰ ਸੱਜਣ ਸਿੰਘ ਅੰਮ੍ਰਿਤਸਰ ਦੇ ਸਮੂਹ ਬਲਾਕਾਂ ਦੇ ਪ੍ਰਧਾਨ ਵਿਸ਼ੇਸ਼ਤੌਰ ਤੇ ਸ਼ਾਮਿਲ ਹੋ ਰਹੇ ਹਨ। ਇਸ ਮੀਟਿੰਗ ਵਿੱਚ ਸਾਬਕਾ ਜਵਾਨਾ ਅਤੇ ਪਰਿਵਾਰਾਂ ਦੀਆਂ ਪੈਨਸ਼ਨ ਪਰਸਨਲ ਅਤੇ ਪਰਿਵਾਰਿਕ ਮੁਸ਼ਕਿਲਾਂ ਬਾਰੇ ਜਿਹਨਾਂ ਦੀਆਂ ਵੀ ਲਿਖਤੀ ਤੌਰ ਤੇ ਦਰਖਾਸਤਾਂ ਆਉਣਗੀਆਂ ਉਹਨਾਂ ਲਈ ਫੈਸਲੇ ਤੁਰੰਤ ਲਏ ਜਾਣਗੇ। ਇਸ ਲਈ ਸਮੂਹ ਸਾਬਕਾ ਜਵਾਨਾ ਅਤੇ ਵਿਧਵਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਵੀ ਉਹਨਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਉਹਨਾਂ ਬਾਰੇ ਲਿਖਤੀ ਦਰਖਾਸਤ ਨਾਲ ਲੈ ਕੇ ਆਉਣ।ਉਹਨਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਇੱਕ ਰੈਂਕ ਇੱਕ ਪੈਨਸ਼ਨ ਨੂੰੰ ਅਮਲੀ ਜਾਮਾ ਦੇਣ ਲਈ ਜਿਹੜੀ ਡੰਗ ਟਪਾਊੇ ਨੀਤੀ ਅਪਨਾਈ ਜਾ ਰਹੀ ਹੈ ਉਸ ਨਾਲ ਨਜਿੱਠਣ ਵਾਸਤੇ ਵੀ ਕੁਝ ਠੋਸ ਕਦਮ ਚੁੱਕਣ ਦੇ ਫੈਸਲੇ ਲਏ ਜਾਣਗੇ ਤਾਂ ਹੋ ਸਾਬਕਾ ਜਵਾਨਾਂ ਅਤੇ ਪਰਿਵਾਰਾਂ ਨੂੰ ਉਹਨਾਂ ਦੇ ਬਣਦੇ ਹੱਕ ਮਿਲ ਸਕਣ। ਇਸ ਮੌਕੇ ਉਹਨਾਂ ਨਾਲ ਹੌਲਦਾਰ ਅਜਾਇਬ ਸਿੰਘ ਚੀਮਾਬਾਠ, ਹੌਲਦਾਰ ਇੰਦਰ ਸਿੰਘ ਬਾਬਾ ਬਕਾਲਾ ਸਾਹਿਬ, ਕੈਪਟਨ ਭਗਵੰਤ ਸਿੰਘ, ਸੂਬੇਦਾਰ ਤਰਲੋਕ ਸਿੰਘ, ਕੈਪਟਨ ਹਰਬੰਸ ਸਿੰਘ ਜੋਧੇ, ਸੂਬੇਦਾਰ ਨਿਰਮਲ ਸਿੰਘ ਸੇਰੋਂ, ਸੂਬੇਦਾਰ ਮੰਗਲ ਸਿੰਘ ਕਾਲੇਕੇ ਅਤੇ ਹੋਰ ਮੌਜੂਦ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply