Thursday, April 25, 2024

ਅਗਲੇ ਸਾਲ ਫਿਰ ਕਰਵਾਏ ਜਾਣ ਦਾ ਸੰਦੇਸ਼ ਦਿੰਦਿਆਂ ਖ਼ਾਲਸਾਈ ਖੇਡਾਂ ਸ਼ਾਨੋ-ਸ਼ੋਕਤ ਨਾਲ ਸਮਾਪਤ

ਖੇਡਾਂ ਤਾਂ ਹਰ ਜਗ੍ਹਾ ਹੁੰਦੀਆਂ ਹਨ ਪਰ ਖ਼ਾਲਸਾਈ ਖੇਡਾਂ ਵਿਲਖਣ – ਜਥੇਦਾਰ ਬ੍ਰਹਮਪੁਰਾ

PPN1012201414

ਅੰਮ੍ਰਿਤਸਰ, 10 ਦਸੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਕਰਵਾਈਆਂ ਗਈਆਂ ਖ਼ਾਲਸਾਈ ਖੇਡਾਂ ਅਗਲੇ ਸਾਲ ਫਿਰ ਕਰਵਾਏ ਜਾਣ ਦਾ ਸੰਦੇਸ਼ ਦਿੰਦਿਆਂ ਪੂਰੇ ਜਾਹੋ-ਜਲਾਲ ਤੇ ਸ਼ਾਨੋ-ਸ਼ੋਕਤ ਨਾਲ ਸਮਾਪਤ ਹੋ ਗਈਆਂ। ਸਮਾਪਤੀ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਖ਼ਾਲਸਾਈ ਖੈਡਾਂ ਦਾ ਜਾਹੋ-ਜਲਾਲ ਵੇਖਦਿਆਂ ਕਿਹਾ ਕਿ ਆਪਣੇ ਜੀਵਨ ਦੇ ਲੰਮੇਰੇ ਸਫ਼ਰ ‘ਚ ਖੇਡਾ ਬਹੁਤ ਹੁੰਦੀਆਂ ਵੇਖੀਆਂ ਹਨ ਪਰ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਈਆਂ ਖ਼ਾਲਸਾਈ ਖੇਡਾਂ ਚੋਂ ਵਿਲੱਖਣ ਤਸਵੀਰ ਝਲਕਦੀ ਹੈ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਪ੍ਰਫੁਲਤ ਕਰਨ ਦੇ ਉਦੇਸ਼ ਅਤੇ ਵਿੱਦਿਆਰਥੀਆਂ ਨੂੰ ਤੰਦਰੁਸਤ ਰਖਣ ਦੀ ਮਨਸ਼ਾ ਤਹਿਤ ਕਰਵਾਈਆਂ ਗਈਆਂ ਖ਼ਾਲਸਾਈ ਖੇਡ ਮੇਲਾ ਬਹੁਤ ਹੀ ਸ਼ਲਾਘਾਯੋਗ ਹੈ ਇਸ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਖਾਲਸਾਈ ਖੇਡਾਂ ਦੌਰਾਨ ਕੇਵਲ ਸਿੱਖ ਖਿਡਾਰੀਆਂ (ਸਾਬਤ ਸੂਰਤ) ਨੂੰ ਖਿਡਾਉਣ ਨਾਲ ਜਿਹੜੇ ਪਤਿਤ ਵਿੱਦਿਆਰਥੀ ਹਨ ਪਰ ਉਹ ਖੇਡਾਂ ‘ਚ ਚੰਗਾਂ ਪ੍ਰਦਰਸ਼ਨ ਕਰ ਸਕਦੇ ਹਨ ਉਨ੍ਹਾਂ ਨੂੰ ਹਲੂਣਾ ਮਿਲਿਆ ਹੈ ਤੇ ਮੈਨੂੰ ਪੂਰਨ ਆਸ ਹੈ ਕਿ ਉਹ ਵਿੱਦਿਆਰਥੀ ਅਗਲੀ ਵਾਰ ਹੋਣ ਵਾਲੀਆਂ ਖ਼ਾਲਸਾਈ ਖੇਡਾਂ ‘ਚ ਪਤਿਤ ਪੁਣੇ ਨੂੰ ਛੱਡ ਕੇ ਖੇਡਾਂ ‘ਚ ਜਰੂਰ ਹਿੱਸਾ ਲੈਣਗੇ।ਉਨ੍ਹਾਂ ਨੌਜਵਾਨੀ ਨੂੰ ਜੋਰ ਦੇ ਕੇ ਕਿਹਾ ਕਿ ਪਤਿਤਪੁਣਾ ਤੇ ਨਸ਼ਾ ਖੋਰੀ ਵੱਲ ਬਿਲਕੁਲ ਨਾਲ ਜਾਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੀਆਂ ਖ਼ਾਲਸਾਈ ਖੇਡਾਂ ਵੱਲ ਧਿਆਨ ਦੇਣ।ਉਨ੍ਹਾਂ ਕਿਹਾ ਕਿ ਬੇਸ਼ਕ ਸ਼੍ਰੋਮਣੀ ਕਮੇਟੀ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਪਰ ਮੈਨੂੰ ਇਨ੍ਹਾਂ ਖੇਡਾਂ ‘ਚ ਆਉਣ ਦਾ ਮੌਕਾ ਮਿਲਿਆ ਹੈ ਇਸ ਲਈ ਮੈਂ ਆਪਣੇ ਅਖਤਿਆਰੀ ਫੰਡ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਨੂੰ ਪੰਜ ਲਖ ਪੰਝੀ ਹਜ਼ਾਰ ਰੁਪਏ ਦੇਣ ਦਾ ਐਲਾਨ ਕਰਦਾ ਹਾਂ।ਇਸ ਦੌਰਾਨ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਜੇਤੂ ਖਿਡਾਰੀਆਂ, ਸਕੂਲਾਂ ਦੇ ਪ੍ਰਿੰਸੀਪਲਾਂ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਤੇ ਅਧਿਕਾਰੀਆਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ।
ਇਨ੍ਹਾਂ ਤੋਂ ਪਹਿਲਾਂ ਸ. ਬਲਵਿੰਦਰ ਸਿੰਘ ਡਾਇਰੈਕਟਰ ਸਪੋਰਟਸ ਨੇ ਖ਼ਾਲਸਾਈ ਖੇਡਾਂ ਦੇ ਉਦੇਸ਼ ਬਾਰੇ ਆਏ ਮਹਿਮਾਨਾ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਸ. ਗੁਰਬਚਨ ਸਿੰਘ ਕਰਮੂੰਵਾਲਾ ਤੇ ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ ਨੇ ਜੀ ਆਇਆਂ ਕਿਹਾ ਤੇ ਸਾਰੇ ਮਹਿਮਾਨਾ, ਪ੍ਰਿੰਸੀਪਲ ਸਾਹਿਬਾਨ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ।
ਖ਼ਾਲਸਾਈ ਖੇਡ ਉਤਸਵ 2014 ਜੇਤੂ ਸਕੂਲਾਂ ਦੀਆਂ ਟੀਮਾਂ ਵਿੱਚੋਂ ਦੌੜ 3000 ਮੀਟਰ ਲੜਕੇ ‘ਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ,ਦੌੜ 1500 ਮੀਟਰ ਲੜਕੀਆਂ ਸ੍ਰੀ ਗੁਰੁ ਗੋਬਿੰਦ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖੰਨਾ, ਦੌੜ 800 ਮੀਟਰ ਲੜਕੇ ਬਾਬਾ ਬੁੱਢਾ ਪਬਲਿਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ,ਦੌੜ 800 ਮੀਟਰ ਲੜਕੀਆਂ ਕਲਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ (ਹੁਸ਼ਿਆਰਪੁਰ) ਦੌੜ 400 ਮੀਟਰ ਲੜਕੇ ਭਾਈ ਨੰਦ ਲਾਲ ਪਬਲਿਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਆਨੰਦਪੁਰ ਸਾਹਿਬ,ਦੌੜ 400 ਮੀਟਰ ਲੜਕੀਆਂ ਦਸ਼ਮੇਸ਼ ਪਬਲਿਕ ਸਕੂਲ ਰਾਏਕੋਟ, ਦੌੜ 200 ਮੀਟਰ ਲੜਕੇ ਭਾਈ ਨੰਦ ਲਾਲ ਪਬਲਿਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਆਨੰਦਪੁਰ ਸਾਹਿਬ,ਦੌੜ 200 ਮੀਟਰ ਲੜਕੀਆਂ ਦਸ਼ਮੇਸ਼ ਪਬਲਿਕ ਸਕੂਲ ਰਾਏਕੋਟ,ਦੌੜ 100 ਮੀਟਰ ਲੜਕੇ ਗੁਰੂ ਤੇਗ ਬਹਾਦਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ,ਦੌੜ 100 ਮੀਟਰ ਲੜਕੀਆਂ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ,ਲੰਬੀ ਛਾਲ ਲੜਕੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ,ਲੰਬੀ ਛਾਲ ਲੜਕੀਆਂ ਦਸ਼ਮੇਸ਼ ਪਬਲਿਕ ਸਕੂਲ ਰਾਏਕੋਟ, ਬੈਡਮਿੰਟਨ ਲੜਕੇ ਕਲਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ (ਹੁਸ਼ਿਆਰਪੁਰ), ਬੈਡਮਿੰਟਨ ਲੜਕੀਆਂ ਗੁਰੂ ਨਾਨਕ ਦੇਵ ਅਕੈਡਮੀ ਬਟਾਲਾ,ਖੋ ਖੋ ਲੜਕੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖੰਨਾ,ਵਾਲੀਵਾਲ ਲੜਕੇ ਬਾਬਾ ਬੁੱਢਾ ਪਬਲਿਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਤਰਨ-ਤਾਰਨ, ਗੱਤਕਾ ਲੜਕੇ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ,ਗੱਤਕਾ ਲੜਕੀਆਂ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਹੁਸ਼ਿਆਰਪੁਰ, ਗੋਲਾ ਸੁੱਟਣਾ ਲੜਕੇ ਗੁਰੂ ਨਾਨਕ ਦੇਵ ਅਕੈਡਮੀ ਬਟਾਲਾ, ਗੋਲਾ ਸੁੱਟਣਾ ਲੜਕੀਆਂ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ,ਹਾਕੀ ਲੜਕੇ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਕਾ, ਹਾਕੀ ਲੜਕੀਆਂ ਸ੍ਰੀ ਮਾਤਾ ਗੰਗਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ, ਫੁਟਬਾਲ ਲੜਕੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਤਰਨ-ਤਾਰਨ ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਸ. ਰਜਿੰਦਰ ਸਿੰਘ ਮਹਿਤਾ ਤੇ ਸ. ਗੁਰਬਚਨ ਸਿੰਘ ਕਰਮੂੰਵਾਲਾ ਅੰਤ੍ਰਿੰਗ ਮੈਂਬਰ, ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ ਸ. ਹਰਭਜਨ ਸਿੰਘ ਮਨਾਵਾਂ ਐਡੀਸ਼ਨਲ ਸਕੱਤਰ, ਸ. ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਸੁਖਬੀਰ ਸਿੰਘ ਇੰਚਾਰਜ ਟਰੱਸਟ ਪ੍ਰਿ. ਗੁਰਪ੍ਰੀਤ ਸਿੰਘ, ਪ੍ਰਿ. ਦਲਬਾਗ ਸਿੰਘ, ਸ. ਸ਼ੁਬੇਗ ਸਿੰਘ ਤੇ ਸ. ਬਲਵਿੰਦਰ ਸਿੰਘ ਮੈਨੇਜਰ, ਸ. ਅਰਜਨ ਸਿੰਘ ਤੇ ਸ. ਤੇਜਿੰਦਰ ਸਿੰਘ ਸੁਪਰਵਾਈਜਰ ਆਦਿ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply