Saturday, April 20, 2024

ਸਿੰਘ ਸਭਾਵਾਂ ਨਾਲ ਰਾਫਤਾ ਕਾਇਮ ਕਰਨ ਲਈ ਦਿੱਲੀ ਕਮੇਟੀ ਵੱਲੋਂ ਪੰਥਕ ਚੇਤਨਾ ਲਹਿਰ ਸ਼ੁਰੂ

PPN1012201422

ਨਵੀਂ ਦਿੱਲੀ, 10 ਦਸੰਬਰ (ਅੰਮ੍ਰਿਤ ਲਾਲ ਮੰਨਣ) -ਦਿੱਲੀ ਸਿੱਖ ਗੁਰਦੁਆਰਾ ਪ੍ਰਭੰਧਕ ਕਮੇਟੀ ਵੱਲੋਂ ਦਿੱਲੀ ਦੀਆਂ ਸਿੰਘ ਸਭਾਵਾਂ ਦੇ ਅਹੁਦੇਦਾਰਾਂ ਨੂੰ ਬੀਤੇ 22 ਮਹੀਨਿਆ ਦੌਰਾਨ ਕੀਤੇ ਗਏ ਵੱਖ ਵੱਖ ਪੰਥਕ ਕਾਰਜਾਂ, ਅੱਗੇ ਮਿਥੇ ਗਏ ਟੀਚੇ, ਕੀਤੇ ਗਏ ਵਾਅਦਿਆਂ ਮੁਤਾਬਿਕ ਪੁਰਣ ਹੋਏ ਕੰਮਾਂ ਦੀ ਜਾਣਕਾਰੀ ਦੇਣ ਅਤੇ ਸੰਗਤਾ ਦੇ ਕੀਮਤੀ ਸੁਝਾਵ ਪ੍ਰਾਪਤ ਕਰਨ ਲਈ ਪੰਥਕ ਚੇਤਨਾ ਲਹਿਰ ਤਹਿਤ ਲੜੀਵਾਰ ਗੱਲਬਾਤ ਸਮਾਗਮਾਂ ਦਾ ਆਯੋਜਨ ਵੱਖ-ਵੱਖ ਜ਼ੋਨਾ ਵਿੱਚ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਨੋਰਥ ਜ਼ੋਨ ਦੇ ਚੁਨਿੰਦਾ ਵਾਰਡਾਂ ਦੀ ਇਕ ਸਾਂਝੀ ਮੀਟਿੰਗ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨਾਨਕ ਪਿਆਉ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿਚ ਸਿੰਘ ਸਭਾਵਾਂ ਦੇ ਬੁਲਾਰਿਆਂ ਦੇ ਮੌਜੂਦਾ ਪੰਥਕ ਹਲਾਤਾਂ ਬਾਰੇ ਆਪਣੇ ਵਿਚਾਰ ਅਤੇ ਚਿੰਤਾ ਤੋਂ ਦਿੱਲੀ ਕਮੇਟੀ ਆਗੂਆਂ ਨੂੰ ਜਾਣੂੰ ਕਰਵਾਇਆ।
ਬੁਲਾਰਿਆਂ ਵੱਲੋਂ ਦਿੱਤੀਆਂ ਗਈਆਂ ਸਲਾਹਵਾਂ ਤੇ ਸ਼ਿਕਾਇਤਾਂ ਨੂੰ ਪ੍ਰੋਗਰਾਮ ਦੌਰਾਨ ਨੋਟਪੈਡ ਤੇ ਨੋਟ ਕਰਨ ਉਪਰੰਤ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਸਿੰਘ ਸਭਾਵਾਂ ਆਗੂਆਂ ਦੇ ਸਾਰੇ ਸਵਾਲਾ ਦਾ ਜਵਾਬ ਵੀ ਦਿੱਤਾ ਗਿਆ। ਜੀ.ਕੇ. ਨੇ ਕਮੇਟੀ ਵੱਲੋਂ ਧਰਮ ਪ੍ਰਚਾਰ, ਪੰਥਕ ਤੇ ਕੌਮੀ ਸਮਲੇ, 1984 ਸਿੱਖ ਕਤਲੇਆਮ, ਗੁਰਦੁਆਰਾ ਬੰਗਲਾ ਸਾਹਿਬ ਦੀ ਕਾਰ ਪਾਰਕਿੰਗ ਸਣੇ ਕਾਰਸੇਵਾ ਅਤੇ ਵਿਦਿਅਕ ਸੁਧਾਰ ਲਈ ਆਰੰਭੇ ਗਏ ਕਾਰਜਾਂ ਨੂੰ ਵਿਸਥਾਰ ਨਾਲ ਸੰਗਤਾਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਪੰਥਕ ਅਤੇ ਕੌਮੀ ਮਸਲਿਆਂ ਤੇ ਕਿਸੇ ਵੀ ਸਿਆਸੀ ਧਿਰ ਦੇ ਦਬਾਵ ਜਾਂ ਪਰਛਾਂਵੇ ਤੋਂ ਪਿੱਛੇ ਨਾ ਹਟਦੀ ਹੋਈ ਸਿਰਫ ਕੌਮ ਦੀ ਚੜ੍ਹਦੀ ਕਲਾ ਲਈ ਕਾਰਜ ਕਰੇਗੀ।

PPN1012201423
ਉਸ ਤੋਂ ਪਹਿਲਾ ਦਿੱਲੀ ਕਮੇਟੀ ਮੈਂਬਰ ਜਸਬੀਰ ਸਿੰਘ ਜੱਸੀ ਅਤੇ ਕੈਪਟਨ ਇੰਦਰਪ੍ਰੀਤ ਸਿੰਘ ਵੱਲੋਂ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਦੱਸਿਆ ਗਿਆ। ਸਟੇਜ ਦੀ ਸੇਵਾ ਕਮੇਟੀ ਮੈਂਬਰ ਗੁਰਦੇਵ ਸਿੰਘ ਭੋਲਾ ਵੱਲੋਂ ਬੜੇ ਹੀ ਸੁੱਚਜੇ ਢੰਗ ਨਾਲ ਨਿਭਾਈ ਗਈ। ਇਸ ਮੌਕੇ ਮੈਂਬਰ ਹਰਵਿੰਦਰ ਸਿੰਘ ਕੇ.ਪੀ., ਸਤਪਾਲ ਸਿੰਘ ਸਣੇ ਹਜ਼ਾਰਾਂ ਦੀ ਤਦਾਤ ਵਿੱਚ ਸੰਗਤਾਂ ਮੌਜੂਦ ਸਨ।

Check Also

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ …

Leave a Reply