Tuesday, March 21, 2023

ਲਾਈਫਲੌਂਗ ਲਰਨਿੰਗ ਵਿਭਾਗ ਦਾਖਲਾ ਮਿਤੀ ‘ਚ 15 ਦਸੰਬਰ 2022 ਤੱਕ ਵਾਧਾ

ਅੰਮ੍ਰਿਤਸਰ, 1 ਦਸੰਬਰ (ਸੁਖਬੀਰ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸਵੈ-ਰੋਜ਼ਗਾਰ ਦੇ ਉਦੇਸ਼ ਨਾਲ ਯੂਨੀਵਰਸਿਟੀ ਕੈਂਪਸ ਵਿਖੇ ਦਸਵੀਂ/ਬਾਰਵੀਂ ਪਾਸ ਲੜਕੇ ਅਤੇ ਲੜਕੀਆਂ (ਬਿਨ੍ਹਾਂ ਉਮਰ ਹੱਦ ਦੇ) ਨੂੰ ਆਤਮ-ਨਿਰਭਰ ਬਣਾਉਣ ਲਈ ਜਨਵਰੀ-2023 ਤੋਂ ਹੇਠ ਲਿਖਤ 6 ਮਹੀਂਨੇ ਦਾ ਸਰਟੀਫਿਕੇਟ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ:-
1. ਡਰੈਸ ਡਿਜਾਈਨਿੰਗ (ਦਸਵੀਂ ਪਾਸ ਲੜਕੀਆਂ ਵਾਸਤੇ)
2. ਬਿਓੂਟੀ ਕਲਚਰ (ਦਸਵੀਂ ਪਾਸ ਲੜਕੀਆਂ ਵਾਸਤੇ)
3. ਵੈਬ ਡਿਵੈਲਪਮੈਟ (ਬਾਰਵੀਂ ਪਾਸ ਲੜਕੇ ਅਤੇ ਲੜਕੀਆਂ ਵਾਸਤੇ)
4. ਵੈਬ ਡਿਜਾਈਨਿੰਗ (ਬਾਰਵੀਂ ਪਾਸ ਲੜਕੇ ਅਤੇ ਲੜਕੀਆਂ ਵਾਸਤੇ)
5. ਕੰਪਿਊਟਰ ਬੇਸਿਕ ਕੌਨਸਪੈਟ (ਬਾਰਵੀਂ ਪਾਸ ਲੜਕੇ ਅਤੇ ਲੜਕੀਆਂ ਵਾਸਤੇ)
6. ਕਮਿਊਨਿਕੇਸ਼ਨ ਸਕਿਲਜ਼ ਇੰਨ ਇੰਗਲਿਸ਼ (ਬਾਰਵੀਂ ਪਾਸ ਲੜਕੇ ਅਤੇ ਲੜਕੀਆਂ ਵਾਸਤੇ)
7. ਟੈਕਸਾਈਲ ਡਿਜਾਈਨਿੰਗ (ਬਾਰਵੀਂ ਪਾਸ ਲੜਕੀਆਂ ਵਾਸਤੇ)

ਇਹਨਾਂ ਕੋਰਸਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in <http://www.gndu.ac.in/>/lifelong/default.aspx `ਤੇ ਆਨਲਾਈਨ ਦਾਖਲਾ ਫਾਰਮ ਮਿਤੀ 01 ਤੋਂ 15 ਦਸੰਬਰ 2022 ਤੱਕ ਭਰ ਸਕਦੇ ਹਨ।

Check Also

ਖਾਲਸਾ ਕਾਲਜ ਵਿਖੇ ‘ਯੂ.ਜੀ.ਸੀ ਨੈਟ ਪੈਪ੍ਰੇਸ਼ਨ ਸਟ੍ਰੈਟਰਜੀ ਅਤੇ ਕੈਰੀਅਰ ਗਾਇਡੈਂਸ ’ਤੇ ਵਰਕਸ਼ਾਪ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਗਣਿਤ ਵਿਭਾਗ ਵਲੋਂ ਵਿਦਿਆਰਥੀਆਂ ਲਈ …