Wednesday, March 29, 2023

ਡੈਮੋਕਰੇਟਿਕ ਆਫੀਸਰਜ਼ ਫਰੰਟ ਦੀ ਟੀਮ ਵਲੋਂ ਨਾਮਜ਼ਦਗੀ ਪੱਤਰ ਦਾਖਲ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਖੁਰਮਣੀਆਂ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਆਫੀਸਰਜ਼ ਐਸੋਸੀਏਸ਼ਨ ਲਈ 15 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਲਈ “ਡੈਮੋਕਰੇਟਿਕ ਆਫੀਸਰਜ਼ ਫਰੰਟ” ਦੀ ਟੀਮ ਵਲੋਂ ਅੱਜ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਪ੍ਰੋ. (ਡਾ.) ਦਲਬੀਰ ਸਿੰਘ ਸੋਗੀ ਪਾਸ ਦਾਖਲ ਕਰਵਾਏ ਗਏ।ਫਰੰਟ ਦੇ ਪ੍ਰਧਾਨਗੀ ਉਮੀਦਵਾਰ ਰਜ਼ਨੀਸ਼ ਭਾਰਦਵਾਜ ਨਿਗਰਾਨ ਵਿਦੇਸ਼ੀ ਭਾਸ਼ਾਵਾਂ ਵਿਭਾਗ ਨੇ ਪ੍ਰੈਸ ਰਲੀਜ਼ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਇਸ ਸਾਲ ਜਗੀਰ ਸਿੰਘ ਸਹਾਇਕ ਰਜਿਸਟਰਾਰ (ਕਾਲਜਾਂ) ਨੂੰ ਉਪ ਪ੍ਰਧਾਨ, ਮਨਵਿੰਦਰ ਸਿੰਘ ਸਹਾਇਕ ਰਜਿਸਟਰਾਰ (ਜਨਰਲ) ਨੂੰ ਸਕੱਤਰ, ਵਿਪਨ ਕੁਮਾਰ ਸਹਾਇਕ ਰਜਿਸਟਰਾਰ (ਲੇਖਾ) ਨੂੰ ਸੰਯੁਕਤ ਸਕੱਤਰ ਅਤੇ ਸਤੀਸ਼ ਕੁਮਾਰ ਸਹਾਇਕ ਰਜਿਸਟਰਾਰ (ਹੋਸਟਲ ਲੜਕਿਆਂ) ਨੂੰ ਖਜਾਨਚੀ ਅਤੇ ਕਾਰਜਕਾਰਨੀ ਮੈਂਬਰਾਂ ਵਜੋਂ ਗੁਰਮੀਤ ਥਾਪਾ ਨਿਗਰਾਨ (ਪ੍ਰੀਖਿਆ ਸ਼ਾਖਾ-3), ਰਜ਼ਨੀਸ਼ ਕੁਮਾਰ ਨਿਗਰਾਨ (ਮੁੜ ਮੁਲਾਂਕਣ ਸ਼ਾਖਾ), ਸੁਖਵਿੰਦਰ ਸਿੰਘ ਲਾਲੀ ਨਿੱਜੀ ਸਹਾਇਕ (ਪੰਜਾਬੀ ਵਿਭਾਗ), ਬਲਬੀਰ ਸਿੰਘ (ਕੰਸਟਰਕਸ਼ਨ), ਹਰਜੀਤ ਸਿੰਘ ਨਿਗਰਾਨ (ਯੂਨੀਵਰਸਿਟੀ ਕਾਲਜ ਜਲੰਧਰ) ਅਤੇ ਰਾਜੇਸ਼ ਕੁਮਾਰ ਨਿਗਰਾਨ (ਲੇਖਾ) ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।ਸਕੱਤਰ ਵਜੋਂ ਉਮੀਦਵਾਰ ਮਨਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ “ਡੈਮੋਕਰੇਟਿਕ ਆਫੀਸਰਜ਼ ਫਰੰਟ” ਦਾ ਚੋਣ ਨਿਸ਼ਾਨ ‘ਗੁਲਾਬ ਦਾ ਫੁੱਲ’ ਹੋਵੇਗਾ।

Check Also

ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ‘ਸ਼ਰਧਾਂਜਲੀ ਸਮਾਗਮ

ਲੱਖਾ ਸਲੇਮਪੁਰੀ ਅਤੇ ਮੈਡਮ ਰਾਜਬੀਰ ਕੌਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ …