Tuesday, March 21, 2023

ਸੁਮੇਧ ਸੈਣੀ ਦਾ ਸਿੱਟ ਦੇ ਜੱਜ ਅਗੇ ਪੇਸ਼ ਨਾ ਹੋਣਾ ਸਰਕਾਰੀ ਸਰਪ੍ਰਸਤੀ ਵੱਲ ਇਸ਼ਾਰਾ – ਕਾਹਨ ਸਿੰਘ ਵਾਲਾ, ਸਿੱਧੂ ਲੌਂਗੋਵਾਲ, ਅਤਲਾ

ਸੰਗਰੂਰ, 4 ਦਸੰਬਰ (ਜਗਸੀਰ ਲੌਂਗੋਵਾਲ) – ਪੰਜਾਬ ਅੰਦਰ ਬਾਦਲਾਂ ਦੀ ਸਰਕਾਰ ਸਮੇਂ ਡੀ.ਜੀ.ਪੀ ਸੁਮੇਧ ਸੈਣੀ ਵਲੋਂ ਬੀਤੇ ਦਿਨ ਸਿੱਟ ਦੇ ਜੱਜ ਅੱਗੇ ਪੇਸ਼ ਨਾ ਹੋਣ ਦੀ ਕਾਰਵਾਈ ਸਾਬਿਤ ਕਰਦੀ ਹੈ ਕਿ ਹੁਕਮਰਾਨਾਂ ਦੀ ਸਰਪ੍ਰਸਤੀ ਵਿੱਚ ਰਹਿਦਾ ਆ ਰਿਹਾ ਸੁਮੇਧ ਸੈਣੀ ਕਾਨੂੰਨ ਅਤੇ ਅਦਾਲਤਾਂ ਨੂੰ ਟਿੱਚ ਜਾਣਦਾ ਹੈ।ਉਸ ਨੇ ਹੁਕਮਰਾਨਾਂ ਦੀਆਂ ਸਾਜ਼ਿਸ਼ਾਂ ਪੂਰੀਆਂ ਕਰਦੇ ਹੋਏ ਬੀਤੇ ਸਮੇਂ ਵਿਚ ਵੱਡੇ ਪੱਧਰ ‘ਤੇ ਗੈਰਕਾਨੂੰਨੀ ਕਾਰਵਾਈਆਂ ਕੀਤੀਆਂ ਹਨ।ਇਹੀ ਵਜ੍ਹਾ ਹੈ ਕਿ ਹੁਕਮਰਾਨ ਭਾਵੇ ਉਹ ਕੇਂਦਰ ਜਾਂ ਪੰਜਾਬ ਦੇ ਹੋਣ ਉਹ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਜ਼ਬਰ-ਜੁਲਮ ਅਤੇ ਬੇਇਨਸਾਫ਼ੀ ਕਰਨ ਵਾਲੀ ਅਫ਼ਸਰਸਾਹੀ ਦੀ ਪ੍ਰਤੱਖ ਰੂਪ ਵਿੱਚ ਸਰਪ੍ਰਸਤੀ ਕਰਦੇ ਹੀ ਨਜ਼ਰ ਆ ਰਹੇ ਹਨ।ਇਹ ਵਿਚਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਕੌਮੀ ਜਰਨਲ ਸਕੱਤਰ ਸ਼਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਕੌਮੀ ਪ੍ਰਧਾਨ ਕਿਸਾਨ ਯੂਨੀਅਨ ਅੰਮ੍ਰਿਤਸਰ, ਅੰਮ੍ਰਿਤਪਾਲ ਸਿੰਘ ਸਿੱਧੂ ਲੌਂਗੋਵਾਲ ਹਲਕਾ ਇੰਚਾਰਜ਼ ਸੁਨਾਮ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸੀਨੀਅਰ ਮੀਤ ਪ੍ਰਧਾਨ ਕਿਸਾਨ ਯੂਨੀਅਨ ਅੰਮ੍ਰਿਤਸਰ ਅਤੇ ਸੁਖਚੈਨ ਸਿੰਘ ਅਤਲਾ ਜਿਲ੍ਹਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੌਮੀ ਜਨਰਲ ਸਕੱਤਰ ਕਿਸਾਨ ਯੂਨੀਅਨ ਅੰਮ੍ਰਿਤਸਰ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਪ੍ਰਗਟ ਕੀਤੇ।ਉਨ੍ਹਾਂ ਸੁਮੇਧ ਸੈਣੀ ਵਲੋਂ ਕਾਨੂੰਨ ਤੇ ਜਾਂਚ ਕਮੇਟੀਆ ਨੂੰ ਟਿੱਚ ਜਾਨਣ ਅਤੇ ਅਫਸਰਸਾਹੀ ਦੀ ਸਰਪ੍ਰਸਤੀ ਕਰਨ ਦੇ ਅਮਲਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਅਜਿਹੀਆਂ ਪੱਖਪਾਤੀ ਕਾਰਵਾਈਆਂ ਹੀ ਘੱਟਗਿਣਤੀ ਕੌਮਾਂ ਦੇ ਵਿਸ਼ਵਾਸ਼ ਨੂੰ ਡੂੰਘੀ ਸੱਟ ਮਾਰਦੀਆਂ ਹਨ।ਜਿਸ ਨੂੰ ਪੰਜਾਬ ਨਿਵਾਸੀ ਅਤੇ ਸਿੱਖ ਕੌਮ ਕਦਾਚਿਤ ਸਹਿਣ ਨਹੀ ਕਰਨਗੇ।

Check Also

ਖਾਲਸਾ ਕਾਲਜ ਵਿਖੇ ‘ਯੂ.ਜੀ.ਸੀ ਨੈਟ ਪੈਪ੍ਰੇਸ਼ਨ ਸਟ੍ਰੈਟਰਜੀ ਅਤੇ ਕੈਰੀਅਰ ਗਾਇਡੈਂਸ ’ਤੇ ਵਰਕਸ਼ਾਪ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਗਣਿਤ ਵਿਭਾਗ ਵਲੋਂ ਵਿਦਿਆਰਥੀਆਂ ਲਈ …