ਸੰਗਰੂਰ, 6 ਦਸੰਬਰ (ਜਗਸੀਰ ਲੌਂਗੋਵਾਲ) – ਬ੍ਰਿਟਿਸ਼ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਖੇ ਯੋਗਾ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਸਕੂਲ ਦੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।ਯੋਗਾ ਇੰਸਟ੍ਰਕਟਰ ਸਕੂਲ ਦੇ ਡੀ.ਪੀ.ਐਡ ਅਧਿਆਪਕ ਨੇ ਯੋਗਾ ਕਰਨ ਦੇ ਅਣਗਿਣਤ ਫਾਇਦੇ ਦੱਸਦਿਆਂ ਕਿ ਯੋਗਾ ਭਾਰ ਘਟਾਉਣ, ਚਿੰਤਾ ਤੋਂ ਰਾਹਤ, ਮਾਸਪੇਸ਼ੀਆਂ ਦਾ ਖਿਚਾਅ, ਸਿਹਤਮੰਦ ਵਿਅਕਤੀ ਦੇ ਵਿਕਾਸ ਨੂੰ ਤੇਜ਼ ਕਰਨ ਲਈ ਲਾਭਦਾਇਕ ਹੈ।ਉਨਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਯੋਗ ਆਸਣ ਜਿਵੇਂ ਭੁਜੰਗ ਆਸਣ, ਵ੍ਰਿਕਸ਼ ਆਸਣ, ਉਸਤਕ ਆਸਣ, ਪਵਨਮੁਕਤ ਆਸਣ, ਨੌਕਾ ਆਸਣ ਆਦਿ ਸੂਰਜ ਨਮਸਕਾਰ ਦਾ ਅਭਿਆਸ ਕਰਵਾਇਆ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿੱਚ ਯੋਗਾ ਅਤੇ ਪ੍ਰਾਣਾਯਾਮ ਨਾਲ ਉਨ੍ਹਾਂ ਦੀ ਇਕਾਗਰਤਾ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ, ਜਿਸ ਨਾਲ ਉਨ੍ਹਾਂ ਦੀ ਪੜ੍ਹਾਈ ਦਾ ਪੱਧਰ ਵੀ ਨਿਖਰਦਾ ਹੈ।ਸਕੂਲ ਦੇ ਐਮ.ਡੀ ਰਾਜੇਸ਼ ਜੌੜਾ, ਪ੍ਰਿੰਸੀਪਲ ਸੋਨਲ ਜੋੜਾ, ਵਾਈਸ ਪ੍ਰਿੰਸੀਪਲ ਬਲਵੰਤ ਸਿੰਘ ਮੈਨੇਜਰ ਮਨਦੀਪ ਸਿੰਘ ਵਲੋਂ ਸਕੂਲ ਕੈਂਪਸ ਵਿੱਚ ਲਗਾਏ ਗਏ ਯੋਗਾ ਅਤੇ ਪ੍ਰਾਣਾਯਾਮ ਕੈਂਪ ਦੀ ਬੱਚਿਆਂ ਦੇ ਮਾਪਿਆਂ ਵਲੋਂ ਵੀ ਸ਼ਲਾਘਾ ਕੀਤੀ ਗਈ।
Check Also
ਪ੍ਰਿੰ. ਫਤਹਿਪੁਰੀ ਦੀ ਪੁਸਤਕ ‘ਗੁੱਝੇ ਮਨੁੱਖ’ ’ਤੇ ਵਿਚਾਰ ਚਰਚਾ 2 ਅਪ੍ਰੈਲ ਨੂੰ
ਅੰਮ੍ਰਿਤਸਰ, 1 ਅਪ੍ਰੈਲ (ਦੀਪ ਦਵਿੰਦਰ ਸਿੰਘ) – ਵਿਰਸਾ ਵਿਚਾਰ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ …