Friday, March 29, 2024

‘ਐਨਾਲਿਟਿਕਲ ਇੰਸਟਰੂੂਮੈਂਟੇਸ਼ਨ ਰਿਸਰਚ ਦੇ ਤਾਜ਼ਾ ਰੁਝਾਨਾਂ’ ਬਾਰੇੇ ਸੈਮੀਨਾਰ

ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ‘ਐਨਾਲਿਟਿਕਲ ਇੰਸਟਰੂਮੈਂਟੇਸ਼ਨ ਰਿਸਰਚ ਦੇ ਤਾਜ਼ਾ ਰੁਝਾਨਾਂ’ ਵਿਸ਼ੇ ’ਤੇ ਕਰਵਾਏ ਸੈਮੀਨਾਰ ’ਚ ਮਾਹਿਰਾਂ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ।ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਸਰਪ੍ਰਸਤੀ ਹੇਠ ਕਰਵਾਇਆ ਗਿਆ ਇਹ ਭਾਸ਼ਣ ਕਾਲਜ ਦੇ ਆਈ.ਐਸ.ਟੀ.ਈ ਵਿਦਿਆਰਥੀ ਚੈਪਟਰ ਅਤੇ ਐਸ.ਸੀ.ਆਰ.ਐਸ ਚੈਪਟਰ ਵਲੋਂ ਸਾਂਝੇ ਤੌਰ ’ਤੇ ਆਯੋਜਿਤ ਕੀਤਾ ਗਿਆ ਸੀ।
ਡਾ. ਮੰਜੂ ਬਾਲਾ ਨੇ ਮੁੱਖ ਬੁਲਾਰੇ ਯੂਨੀਵਰਸਿਟੀ ਸਾਇੰਸ ਇੰਸਟਰੂਮੈਂਟੇਸ਼ਨ ਸੈਂਟਰ, ਜੇ.ਐਨ.ਯੂ ਦਿੱਲੀ ਤੋਂ ਸਾਬਕਾ ਡੀ.ਆਰ.ਡੀ.ਓ ਵਿਗਿਆਨੀ, ਐਨ.ਬੀ.ਏ ਸਲਾਹਕਾਰ ਅਤੇ ਡਾਇਰੈਕਟਰ ਡਾ. ਸ਼ਤੇਂਦਰ.ਕੇ ਸ਼ਰਮਾ ਦਾ ਸਵਾਗਤ ਕੀਤਾ। ਉਪਰੰਤ ਡਾ. ਬਾਲਾ ਨੇ ਕਿਹਾ ਕਿ ਅਜਿਹੇ ਭਾਸ਼ਣਾਂ ਦਾ ਮਕਸਦ ਫੈਕਲਟੀ ਨੂੰ ਨਵੀਨਤਮ ਖਜ਼ ਰੁਝਾਨਾਂ ਪ੍ਰਤੀ ਜਾਗਰੂਕ ਅਤੇ ਪ੍ਰੇਰਿਤ ਕਰਨਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਲੈਕਚਰ ਫੈਕਲਟੀ ਨੂੰ ਆਧੁਨਿਕ ਖੋਜ਼ ਤਕਨੀਕਾਂ ਅਤੇ ਮੌਜ਼ੂਦਾ ਵਾਤਾਵਰਨ ਸਮੱਸਿਆਵਾਂ ਨੂੰ ਦੂਰ ਕਰਨ ਦੇ ਤਰੀਕਿਆਂ ਬਾਰੇ ਜਾਣੂ ਕਰਵਾਉਂਦੇ ਹਨ।
ਡਾ. ਸ਼ਤੇਂਦਰ ਸ਼ਰਮਾ ਨੇ ਨੈਨੋ-ਮਟੀਰੀਅਲ ਖੋਜ਼ ਨਾਲ ਸਬੰਧਿਤ ਵੱਖ-ਵੱਖ ਤਕਨੀਕਾਂ ਐਕਸ.ਆਰ.ਡੀ, ਐਫ਼.ਆਈ.ਟੀ.ਆਰ, ਐਕਸ.ਆਰ.ਐਫ਼, ਟੀ.ਈ.ਐਮ, ਏ.ਐਫ਼.ਐਮ ਆਦਿ ਬਾਰੇ ਚਰਚਾ ਕੀਤੀ।ਇਸ ਦੇ ਨਾਲ ਹੀ ਉਨ੍ਹਾਂ ਨੇ ਪਦਾਰਥ ਵਿਗਿਆਨ ਦੀ ਰੌਸ਼ਨੀ ’ਚ ਇਨ੍ਹਾਂ ਸਮੂਹ ਤਕਨੀਕਾਂ ਦੇ ਵੱਖ-ਵੱਖ ਉਪਯੋਗਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ।ਉਨ੍ਹਾਂ ਨੇ ਖਣਿਜ਼, ਮਿੱਟੀ ਦਾ ਵਿਸ਼ਲੇਸ਼ਣ, ਮੈਡੀਕਲ ਵਿਗਿਆਨ, ਖੇਤੀਬਾੜੀ ਤੇ ਸਿਵਲ ਇੰਜੀਨੀਅਰਿੰਗ ਦੇ ਖੇਤਰ ’ਚ ਨੈਨੋ ਤਕਨਾਲੋਜੀ ਅਤੇ ਤਕਨੀਕਾਂ ਦੇ ਉਪਯੋਗ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।ਡਾ. ਸ਼ਰਮਾ ਨੇ ਡੀ.ਆਰ.ਡੀ.ਓ ਦੇ ਸਾਬਕਾ ਵਿਗਿਆਨੀ ਵਜੋਂ ਆਪਣੇ ਖੋਜ ਅਨੁਭਵ ਅਤੇ ਵੱਖ-ਵੱਖ ਖੋਜ਼ ਬਾਰੇ ਵੀ ਦੱਸਿਆ।
ਡੀਨ ਅਕਾਦਮਿਕ ਡਾ. ਜੁਗਰਾਜ ਸਿੰਘ ਨੇ ਧੰਨਵਾਦ ਕੀਤਾ। ੁਪਰੰਤ ਡਾ. ਮੰਜ਼ੂ ਬਾਲਾ ਨੇ ਡਾ. ਸ਼ਤੇਂਦਰ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ।ਇਸ ਮੌਕੇ ਕਾਲਜ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਮੌਜ਼ੂਦ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …