ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਖੁਰਮਣੀਆਂ) – ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਦੇਸ਼, ਕੌਮ ਅਤੇ ਮਜ਼ਲੂਮਾਂ ਦੀ ਰੱਖਿਆ ਲਈੰ ਲਾਸਾਨੀ ਸ਼ਹਾਦਤ ਹੈ, ਜਿਸ ਦਾ ਹਰੇਕ ਵਰਗ ਰਿਣੀ ਹੈ।ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜੀਵਨ ’ਚ ਪ੍ਰਮਾਤਮਾ ਦਾ ਨਾਮ ਸਿਮਰਨ ਅਤੇ ਦੂਸਰਿਆਂ ਦੀ ਸਹਾਇਤਾ ਕਰਨ ਦਾ ਉਪਦੇਸ਼ ਦਿੱਤਾ।ਗੁਰੂ ਸਾਹਿਬ ਜੀ ਦੇ ਇਸੇ ਉਪਦੇਸ਼ ਨੂੰ ਘਰ ਘਰ ਪਹੁੰਚਾਉਣ ਲਈ ਦਿਹਾਤੀ ਖੇਤਰ ’ਚ ਵਿੱਦਿਆ ਦਾ ਚਾਨਣ ਮੁਨਾਰਾ ਬਣ ਕੇ ਬੁਲੰਦੀਆਂ ਨੂੰ ਛੂਹ ਰਹੇ ਖ਼ਾਲਸਾ ਕਾਲਜ ਚਵਿੰਡਾ ਦੇਵੀ ਵਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿਆਰ ਕਰਵਾਏ ਗਏ ਪਲੇਠੇ ਮੈਗਜ਼ੀਨ ‘ਦਸਤਕ’ ਨੂੰ ਜਾਰੀ ਕਰਨ ’ਤੇ ਬਹੁਤ ਮਾਣ ਅਤੇ ਫ਼ਖ਼ਰ ਮਹਿਸੂਸ ਹੋ ਰਿਹਾ ਹੈ।
ਇੰਨ੍ਹਾਂ ਉਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਦਫ਼ਤਰ ਵਿਖੇ ‘ਦਸਤਕ’ ਮੈਗਜ਼ੀਨ ਨੂੰ ਜਾਰੀ ਕਰਨ ਮੌਕੇ ਕੀਤਾ।ਉਨ੍ਹਾਂ ਨਾਲ ਕੌਂਸਲ ਦੇ ਜੁਆਇੰਟ ਸਕੱਤਰ ਅਜ਼ਮੇਰ ਸਿੰਘ ਹੇਰ, ਪਰਮਜੀਤ ਸਿੰਘ ਬੱਲ ਵੀ ਮੌਜ਼ੂਦ ਸਨ।
ਛੀਨਾ ਨੇ ਕਿਹਾ ਕਿ ਸੋਸਾਇਟੀ ਵਲੋਂ ਪੇਂਡੂ ਖੇਤਰ ’ਚ ਖੋਲ੍ਹਿਆ ਗਿਆ ਕਾਲਜ ਨਵੀਆਂ ਪੈੜਾਂ ਤੇ ਪੁਲਾਘਾਂ ਪੁੱਟਦਾ ਹੋਇਆ ਦਿਸਹੱਦੇ ਸਥਾਪਿਤ ਕਰ ਰਿਹਾ ਹੈ।ਕਾਲਜ ਦੀ ਨਵੀਂ ਪਹਿਲਕਦਮੀ ਮੈਗਜ਼ੀਨ ‘ਦਸਤਕ’ ਦੀ ਸ਼ੁਰੂਆਤ ਸਾਬਕਾ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਦੇ ਸੁਹਿਰਦ ਯਤਨਾਂ ਅਤੇ ਨਵਨਿਯੁੱਕਤ ਪ੍ਰਿੰਸੀਪਲ ਪ੍ਰੋ: ਗੁਰਦੇਵ ਸਿੰਘ ਦੁਆਰਾ ਕੀਤੀ ਮਿਹਨਤ ਤੇ ਲਗਨ ਦਾ ਨਤੀਜ਼ਾ ਹੈ, ਜਿਸ ਲਈ ਉਹ ਵਧਾਈ ਦੇ ਪਾਤਰ ਹਨ।
ਪਿ੍ਰੰ: ਗੁਰਦੇਵ ਸਿੰਘ ਨੇ ਕਿਹਾ ਕਿ ਇਸ ਮੈਗਜ਼ੀਨ ’ਚ ਗੁਰੂ ਤੇਗ ਬਹਾਦਰ ਜੀ ਦੀ ਵਿਚਾਰਧਾਰਾ, ਮਾਂ, ਪੰਜਾਬ ਦੀ ਹੂਕ, ਤਕਦੀਰ, ਸਬਰ ਦੀ ਹੂਕ, ਨਸ਼ਿਆਂ ਦਾ ਕਹਿਰ, ਇਨਸਾਨੀਅਤ ਮਰ ਗਈ, ਦਾਦੀ ਦੀ ਪੋਤਿਆਂ ਨੂੰ ਨਸੀਹਤ, ਮੈਨੂੰ ਪਿਆਰਾ ਮੇਰਾ ਪੰਜਾਬ, ਪੁਸਤਕਾਂ : ਗਿਆਨ ਦਾ ਸੋਮਾ ਅਤੇ ਬਦਲਦਾ ਸੱਭਿਆਚਾਰ ਆਦਿ ਨੂੰ ਵੱਖ-ਵੱਖ ਪ੍ਰੋਫ਼ਸਰਾਂ ਅਤੇ ਵਿਦਿਆਰਥੀਆਂ ਵਲੋਂ ਬਾਖੂਬੀ ਆਪਣੇ ਸ਼ਬਦਾਂ ਦੀ ਮਾਲਾ ’ਚ ਪਰੋਇਆ ਗਿਆ ਹੈ।
Check Also
ਸਰਕਾਰੀ ਸੀਨੀ./ ਸੈਕੰ. ਸਕੁਲ (ਲੜਕੇ) ਸਮਰਾਲਾ ਵਿਖੇ ਸੈਸ਼ਨ 2023-24 ਲਈ ਦਾਖ਼ਲਾ ਮੁਹਿੰਮ ਦਾ ਆਗਾਜ਼
ਸਮਰਾਲਾ, 2 ਫਰਵਰੀ (ਇੰਦਰਜੀਤ ਸਿੰਘ ਕੰਗ) – ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ …