Saturday, June 3, 2023

ਐਚ.ਡੀ.ਐਫ਼.ਸੀ ਬੈਂਕ ਵਲੋਂ ਖੂਨਦਾਨ ਕੈਂਪ ਲਗਾਉਣਾ ਮਹਾਨ ਕਾਰਜ – ਛੀਨਾ

 ਖੂਨਦਾਨ ਕੈਂਪ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 9 ਦਸੰਬਰ (ਸੁਖਬੀਰ ਖੁਰਮਣੀਆਂ) – ਮਨੁੱਖਤਾ ਦੀ ਸੇਵਾ ਕਰਨ ਦੇ ਉਦੇਸ਼ ਨਾਲ ਐਚ.ਡੀ.ਐਫ਼.ਸੀ ਰਣਜੀਤ ਐਵੀਨਿਊ ਦੇ ਸਹਿਯੋਗ ਨਾਲ ਨੋਲਜ਼ ਵਿਲਾ ਵੈਲਫ਼ੇਅਰ ਸੋਸਾਇਟੀ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਦੀ ਟੀਮ ਦੁਆਰਾ ਖ਼ੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਰੀਬਨ ਕੱਟ ਕੇ ਸ਼ਮ੍ਹਾ ਰੌਸ਼ਨ ਕਰ ਕੇ ਕੀਤਾ ਗਿਆ।ਬੈਂਕ ਦੇ ਸਰਕਲ ਹੈਡ ਅਮਿਤ ਗਗਨੇਜ਼ਾ, ਸਰਕਲ ਮੁੱਖੀ ਸੰਚਾਲਨ ਮਨਦੀਪ ਘੁੰਮਣ ਅਤੇ ਬਰਾਂਚ ਮੈਨੇਜ਼ਰ ਲਵ ਸ਼ਰਮਾ ਦੁਆਰਾ ਉਲੀਕੇ ਗਏ ਇਸ ਕੈਂਪ ਮੌਕੇ 70 ਤੋਂ ਵਧੇਰੇ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਖੂਨਦਾਨ ਕੀਤਾ
ਛੀਨਾ ਨੇ ਕਿਹਾ ਕਿ ਖ਼ੂਨਦਾਨ ਕਰਨਾ ਇਕ ਪੁੰਨ ਦਾ ਕਾਰਜ਼ ਹੈ, ਜੋ ਕਿ ਜਰੂਰਤਮੰਦ ਮਰੀਜ਼ਾਂ ਲਈ ਨਾ ਸਿਰਫ਼ ਵਰਦਾਨ ਬਣਦਾ, ਸਗੋਂ ਸਾਡੀ ਸਮਾਜ ਪ੍ਰਤੀ ਸੱਚੀ ਪ੍ਰਤੀਬੱਧਤਾ ਨੂੰ ਵੀ ਦਰਸਾਉਂਦਾ ਹੈ।ਇਸ ਲਈ ਹਰੇਕ ਵਿਅਕਤੀ ਨੂੰ ਇਸ ਦਾ ਹਿੱਸਾ ਬਣਨਾ ਚਾਹੀਦਾ ਹੈ।ਉਨ੍ਹਾਂ ਨੇ ਇਸ ਕੋਸ਼ਿਸ਼ ਲਈ ਬੈਂਕ ਦੇ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ।
ਬੈਂਕ ਅਧਿਕਾਰੀ ਗਗਨੇਜ਼ਾ ਅਤੇ ਨੋਲਜ਼ ਵਿਲਾ ਵੈਲਫ਼ੇਅਰ ਸੋਸਾਇਟੀ ਦੇ ਪ੍ਰਧਾਨ ਬਿਕਰਮਜੀਤ ਸਿੰਘ ਨੇ ਕਿਹਾ ਕਿ ਇਸ ਕੈਂਪ ਦਾ ਮੁੱਖ ਉਦੇਸ਼ ਐਮਰਜੈਂਸੀ ਦੇ ਸਮੇਂ ’ਚ ਸੁਰੱਖਿਅਤ ਖੂਨ ਦੀ ਲੋੜ ਲਈ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਸੇਵਾ ਦਾਨੀਆਂ ਨੂੰ ਰਿਫਰੈਸ਼ਮੈਂਟ ਅਤੇ ਕਦਰਦਾਨੀ ਦਾ ਪ੍ਰਮਾਣ ਪੱਤਰ ਵੀ ਦਿੱਤਾ ਗਿਆ ਸੀ।ਉਨ੍ਹਾਂ ਕਿਹਾ ਕਿ ਦਾਨੀਆਂ ਦਾ ਖ਼ੂਨ ਜੋ ਕਿ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਅਤੇ ਘਟਨਾਵਾਂ ਦੌਰਾਨ ਜਖ਼ਮੀ ਹੋਏ ਵਿਅਕਤੀਆਂ ਦੀ ਸਹੂਲਤ ਲਈ ਇਕੱਠਾ ਕੀਤਾ ਗਿਆ ਹੈ, ਜੋ ਕਿ ਸਰਕਾਰੀ ਬਲੱਡ ਬੈਂਕ ’ਚ ਭੇਜਿਆ ਜਾਵੇਗਾ।
ਗੁਰੂ ਨਾਨਕ ਦੇਵ ਹਸਪਤਾਲ ਦੇ ਮੁੱਖੀ ਡਾ. ਕੰਵਲਜੀਤ ਕੌਰ ਨੇ ਕਿਹਾ ਕਿ ਐਚ.ਡੀ.ਐਫ਼.ਸੀ ਬੈਂਕ ਦੇ ਯਤਨਾਂ ਸਦਕਾ ਲਗਾਏ ਗਏ ਇਸ ਕੈਂਪ ਮੌਕੇ ਵਲੰਟੀਅਰਾਂ ’ਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ।
ਇਸ ਮੌਕੇ ਸੁਖਦੀਪ ਸਿੰਘ, ਇੰਪੀਰੀਆ ਆਰ.ਐਮ, ਨੀਰਜ਼ ਮਲਹੋਤਰਾ, ਸਿਟੀ ਹੈਡ ਓਪ੍ਰੇਸ਼ਨਜ਼ ਰਜਤ ਮਹਾਜਨ, ਕਲੱਸਟਰ ਹੈਡ ਵਿਵੇਕ ਅੱਬੀ ਆਦਿ ਤੋਂ ਇਲਾਵਾ ਬੈਂਕ ਦਾ ਹੋਰ ਸਟਾਫ਼ ਹਾਜ਼ਰ ਸੀ।

Check Also

ਖਾਲਸਾ ਕਾਲਜ ਦਾ ਪੰਜਾਬ ਦੇ ਖੁਦਮੁਖ਼ਤਿਆਰ ਕਾਲਜਾਂ ’ਚੋਂ ਪਹਿਲਾ ਸਥਾਨ ਹਾਸਲ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੇ ਪੰਜਾਬ ਦੇ ਖ਼ੁਦਮੁਖਤਿਆਰ ਕਾਲਜਾਂ …