Friday, March 29, 2024

ਪੰਜਾਬ ਦੀ ਨਵੀਂ ਸਨਅਤੀ ਨੀਤੀ ਵਿੱਚ ਹਰ ਵਰਗ ਦਾ ਰੱਖਿਆ ਜਾਵੇਗਾ ਖਿਆਲ – ਨਿੱਜ਼ਰ

ਪਾਈਟੈਕਸ ਮੇਲੇ ਵਿੱਚ ਪੁੱਜੇ ਲੋਕਲ ਬਾਡੀਜ਼ ਮੰਤਰੀ ਨੇ ਐਮ.ਐਸ.ਐਮ.ਈ ਕਨਕਲੇਵ ‘ਚ ਲਿਆ ਭਾਗ

ਅੰਮ੍ਰਿਤਸਰ, 9 ਦਸੰਬਰ (ਸੁਖਬੀਰ ਸਿੰਘ) – ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਜ਼ਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਲਿਆਂਦੀ ਜਾ ਰਹੀ ਨਵੀਂ ਸਨਅਤੀ ਨੀਤੀ ਵਿੱਚ ਹਰ ਵਰਗ ਦੇ ਉਦਯੋਗਾਂ ਦਾ ਖਿਆਲ ਰੱਖਿਆ ਜਾਵੇਗਾ।ਇਸ ਨੀਤੀ ਨੂੰ ਬਣਾਉਣ ਵਿੱਚ ਮਾਹਿਰਾਂ ਤੋਂ ਇਲਾਵਾ ਸਨਅਤਕਾਰਾਂ ਦੀ ਭੂਮਿਕਾ ਅਹਿਮ ਹੋਵੇਗੀ।
ਇੰਦਰਬੀਰ ਸਿੰਘ ਨਿੱਜ਼ਰ ਅੱਜ ਅੰਮ੍ਰਿਤਸਰ ਵਿਖੇ ਚੱਲ ਰਹੇ 16ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਪਾਈਟੈਕਸ ਦੌਰਾਨ ਆਯੋਜਿਤ ਐਮ.ਐਸ.ਐਮ.ਈ ਕਨਕਲੈਵ ਇੰਮਪਾਵਰਿੰਗ, ਐਮ.ਐਸ.ਐਮ.ਈ ਇੰਨ ਇੰਡੀਆ ਵਿੱਚ ਬਤੌਰ ਮੁੱਖ ਮਹਿਮਾਨ ਭਾਗ ਲੈ ਕੇ ਪੰਜਾਬ ਅਤੇ ਗੁਆਂਢੀ ਸੂਬਿਆਂ ਤੋਂ ਆਏ ਸਨਅਤਕਾਰਾਂ ਨੂੰ ਸੰਬੋਧਨ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਨਵੀਂ ਸਨਅਤੀ ਨੀਤੀ ਵਿੱਚ ਐਮ.ਐਸ.ਐਮ.ਈ ਖੇਤਰ ਦਾ ਵਿਸ਼ੇਸ ਖਿਆਲ ਰੱਖਿਆ ਜਾਵੇਗਾ।
ਉਨਾਂ ਪਾਈਟੈਕਸ ਦੇ ਪ੍ਰਬੰਧਕਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਆਯੋਜਨਾਂ ਨਾਲ ਸਰਹੱਦੀ ਫਾਸਲੇ ਘਟਦੇ ਹਨ ਅਤੇ ਕਾਰੋਬਾਰੀ ਸਾਂਝ ਵਧਦੀ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਪੀ.ਐਚ.ਡੀ ਚੈਂਬਰ ਦੇ ਉਪਰਾਲੇ ਸਦਕਾ ਇਸ ਵਾਰ 50 ਫੀਸਦੀ ਸਟਾਲਾਂ ਵਿੱਚ ਵਾਧਾ ਹੋਇਆ ਹੈ।
ਮੋਹਿਤ ਜੈਨ ਚੇਅਰਮੈਨ ਐਮ.ਐਸ.ਐਮ.ਈ ਕਮੇਟੀ ਪੀ.ਐਚ.ਡੀ ਚੈਬਰ ਆਫ ਕਾਮਰਸ ਨੇ ਕਿਹਾ ਕਿ ਛੋਟੇ ਉਦਯੋਗਾ ਨੂੰ ਕਾਮਯਾਬ ਕਰਨ ਦੇ ਲਈ ਵੱਧ ਵੱਧ ਸਹੂਲਤਾਂ ਦੇਣ ਦੀ ਲੋੜ ਹੈ, ਇਸ ਦੇ ਨਾਲ ਨਾਲ ਟੈਕਸ ਢਾਂਚੇ ਵਿੱਚ ਵੀ ਸੁਧਾਰ ਕਰਨ ਦੀ ਲੋੜ ਹੈ।ਉਨਾਂ ਕਿਹਾ ਕਿ ਜਿਆਦਾਤਰ ਸਨਅਤਕਾਰਾਂ ਦੇ ਫੇਲ ਹੋਣ ਦਾ ਕਾਰਨ ਤਕਨਾਲੋਜੀ ਦੀ ਜਾਣਕਾਰੀ ਦੀ ਘਾਟ ਅਤੇ ਸਮਂੇ ਦੇ ਨਾਲ ਚਲ ਤਕਨੀਕ ਨਾਲ ਨਾ ਜੁੜਨਾ ਹੈ ਜਿਸਦੇ ਲਈ ਸਨਅਤਕਾਰਾਂ ਨੂੰ ਸਮੇਂ ਦੀ ਲੋੜ ਅਨੁਸਾਰ ਬਦਲਣ ਦੀ ਲੋੜ ਹੈ।ਉਨਾਂ ਕਿਹਾ ਕਿ ਪੀ.ਐਚ.ਡੀ ਚੈਬਰ ਆਫ ਕਾਮਰਸ ਵਲੋਂ ਸਨਅਤਕਾਰਾਂ ਨੂੰ ਸਹੂਲਤਾਂ ਦੇਣ ਦੇ ਲਈ ਐਮ.ਐਸ.ਐਮ.ਈ ਫੈਸੀਲੈਸ਼ਨ ਕੇਦਰ ਬਣਾਏ ਜਾ ਰਹੇ ਹਨ ਜਿਸ ਵਲੋਂ ਵਪਾਰ ਨੂੰ ਪ੍ਰਮੋਸ਼ਨ ਅਤੇ ਵਿਕਾਸ ਕਰਨ ਦਾ ਕੰਮ ਕੀਤਾ ਜਾਵੇਗਾ।
ਇਸ ਮੌਕੇ ਆਰ.ਐਸ ਸਚਦੇਵਾ ਚੇਅਰਮੈਨ ਪੰਜਾਬ ਸਟੇਟ ਚਂੈਬਰ ਪੀ.ਐਚ.ਡੀ ਚੈਬਰ ਆਫ ਕਾਮਰਸ ਨੇ ਆਏ ਮੁੱਖ ਮਹਿਮਾਨ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜ਼ਰ ਦਾ ਧੰਨਵਾਦ ਕੀਤਾ ਅਤੇ ਸਨਅਤੀ ਅਦਾਰਿਆਂ ਦੀ ਮੁਸ਼ਕਲਾ ਬਾਰੇ ਵੀ ਜਾਣਕਾਰੀ ਦਿੱਤੀ।ਡਾ. ਐਚ.ਪੀ ਕੁਮਾਰ ਫਾਰਮਰ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਐਨ.ਐਸ.ਆਈ.ਸੀ ਅਤੇ ਐਡਵਾਈਜ਼ਰ ਪੀ.ਐਚ.ਡੀ ਚੈਬਰ ਆਫ ਕਾਮਰਸ, ਡਾ. ਰਣਜੀਤ ਮਹਿਤਾ ਪੀ.ਐਚ.ਡੀ ਚੈਬਰ ਆਫ ਕਾਮਰਸ਼, ਸੰਜੀਵ ਸਿੰਘ ਸੇਠੀ ਕੋ ਚੇਅਰਮੈਨ ਪੰਜਾਬ ਸਟੇਟ ਚੈਪਟਰ ਪੀ.ਐਚ.ਡੀ ਚੇਬਰਮੈਨ ਆਫ ਕਾਮਰਸ ਨੇ ਵੀ ਸੰਬੋਧਨ ਕੀਤਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …