Thursday, April 25, 2024

ਅੰਗਰੇਜ਼ੀ ਬੋਲਣ ਮੁਕਾਬਲੇ ‘ਚ ਰੱਤੋਕੇ ਸਕੂਲ ਦੇ ਅਭਿਜੀਤ ਦਾ ਜਿਲ੍ਹੇ ਵਿੱਚੋਂ ਪਹਿਲਾ ਸਥਾਨ

ਸੰਗਰੂਰ, 9 ਦਸੰਬਰ (ਜਗਸੀਰ ਲੌਂਗੋਵਾਲ) – ਪੰਜਾਬ ਸਕੂਲ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਪੱਧਰ ਨੂੰ ਉਚਾ ਚੁੱਕਣ ਲਈ ਲਗਾਤਾਰ ਯਤਨ ਕਰ ਰਿਹਾ ਹੈ।ਇਸ ਲਈ ਸਕੂਲਾਂ ਵਿੱਚ ਇੰਗਲਿਸ਼ ਬੁਸਟਰ ਕਲੱਬ ਬਣਾਏ ਗਏ ਹਨ।ਆਏ ਦਿਨ ਵੱਖ-ਵੱਖ ਸਕੂਲਾਂ ਦੇ ਇੰਗਲਿਸ਼ ਬੋਲਣ, ਲਿਖਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ।ਉਸੇ ਕੜ੍ਹੀ ਵਿੱਚ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਹੋਣਹਾਰ ਵਿਦਿਆਰਥੀ ਅਭਿਜੀਤ ਸਿੰਘ ਨੇ ਜਿਲ੍ਹਾ ਸੰਗਰੂਰ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਅੱਜ ਅਭਿਜੀਤ ਨੂੰ ਸਕੂਲ ਸਟਾਫ਼ ਅਤੇ ਨਗਰ ਪੰਚਾਇਤ ਵਲੋਂ ਸਨਮਾਨਿਤ ਕੀਤਾ ਗਿਆ।ਸਰਪੰਚ ਕੁਲਦੀਪ ਕੌਰ ਨੇ ਇਸ ਪ੍ਰਾਪਤੀ ਲਈ ਸਕੂਲ ਸਟਾਫ਼ ਦੀ ਮਿਹਨਤ ਅਤੇ ਅਗਵਾਈ ਦੀ ਪ੍ਰਸ਼ੰਸਾ ਕੀਤੀ।ਬਲਜੀਤ ਸਿੰਘ ਬੱਲੀ ਨੇ ਇਸ ਪ੍ਰਾਪਤੀ ਤੇ ਅਭਿਜੀਤ, ਸਕੂਲ ਸਟਾਫ਼ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ।ਇਸ ਸਥਾਨ ਪ੍ਰਾਪਤੀ ਨਾਲ਼ ਇੰਗਲਿਸ਼ ਬੂਸਟਰ ਕਲੱਬ ਵਿੱਚ ਜਿਲ੍ਹਾ ਪੱਧਰ ‘ਤੇ ਸਥਾਨ ਪ੍ਰਾਪਤ ਕਰਨ ਵਾਲੇ ਰੱਤੋਕੇ ਦੇ ਵਿਦਿਆਰਥੀਆਂ ਦੀ ਗਿਣਤੀ ਲਗਪਗ 22 ਹੋ ਗਈ ਹੈ।ਬਲਾਕ ਲੈਵਲ ‘ਤੇ ਸਥਾਨ ਪ੍ਰਾਪਤ ਕਰਨ ਵਾਲੇ ਇਸ ਗਿਣਤੀ ਤੋਂ ਵੱਖਰੇ ਹਨ।ਇੰਚਾਰਜ਼ ਸੁਰਿੰਦਰ ਸਿੰਘ ਰੱਤੋਕੇ ਨੇ ਇਸ ਪ੍ਰਾਪਤੀ ਨੂੰ ਬੱਚਿਆਂ, ਸਮੂਹ ਸਟਾਫ ਅਤੇ ਅੰਗਰੇਜ਼ੀ ਅਧਿਆਪਕ ਸੁਖਪਾਲ ਸਿੰਘ ਦੀ ਇੱਕ ਵਿਲੱਖਣ ਪ੍ਰਾਪਤੀ ਦੱਸਿਆ ਅਤੇ ਕਿਹਾ ਕਿ ਜਿਥੇ ਹੁਣ ਵਿਦਿਆਰਥੀਆਂ ਵਿੱਚ ਬਾਹਰ ਜਾਣ ਦਾ ਰੁਝਾਣ ਵਧ ਰਿਹਾ ਹੈ, ਉਸ ਲਈ ਸਾਡੇ ਵਿਦਿਆਰਥੀ ਅੰਗਰੇਜ਼ੀ ਵਿੱਚ ਹਰ ਪ੍ਰਕਾਰ ਦੀ ਮੁਹਾਰਤ ਹਾਸਿਲ ਕਰ ਰਹੇ ਹਨ। ਆਉਣ ਵਾਲ਼ੇ ਸਮੇਂ ਵਿੱਚ ਅਸੀਂ ਹੋਰ ਵੀ ਸੁਧਾਰ ਕਰਾਂਗੇ।
ਇਸ ਸਮੇਂ ਪੰਚਾਇਤ ਤੋਂ ਇਲਾਵਾ ਮੈਡਮ ਕਰਮਜੀਤ ਕੌਰ, ਰਮਨਪ੍ਰੀਤ ਕੌਰ, ਰੇਨੂੰ ਸਿੰਗਲਾ, ਪਰਵੀਨ ਕੌਰ, ਸੁਮਨ ਗੋਇਲ ਅਤੇ ਸੁਮਨਪ੍ਰੀਤ ਕੌਰ ਮੌਜ਼ੌਦ ਸਨ।ਪ੍ਰੈਸ ਨਾਲ਼ ਜਾਣਕਾਰੀ ਅਧਿਆਪਕ ਪਰਦੀਪ ਸਿੰਘ ਅਤੇ ਸਤਪਾਲ ਕੌਰ ਨੇ ਸਾਂਝੀ ਕੀਤੀ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …