Thursday, March 28, 2024

ਟਰੈਫਿਕ ਸਹੀ ਢੰਗ ਨਾਲ ਚਲਾਉਣ ਲਈ ਸ਼ਹਿਰ ਦੇ ਕਈ ਹਿਸਿਆਂ ‘ਚ ਕੀਤੀ ਮੀਟਿੰਗ ਤੇ ਕਰਵਾਏ ਸੈਮੀਨਾਰ

ਅੰਮ੍ਰਿਤਸਰ, 9 ਦਸੰਬਰ (ਸੁਖਬੀਰ ਸਿੰਘ) – ਏ.ਡੀ.ਸੀ.ਪੀ ਟ੍ਰੈਫਿਕ ਅੰਮ੍ਰਿਤਸਰ ਅਮਨਦੀਪ ਕੌਰ ਦੇ ਦਿਸ਼ਾ ਨਿਰਦਸ਼ਾਂ ‘ਤੇ ਅੱਜ ਨਗਰ ਨਿਗਮ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਪੁਤਲੀਘਰ ਬਜਾਰ ਵਿੱਚ ਦੋ ਪਹੀਆ ਵਾਹਣਾਂ ਦੀ ਪਾਰਕਿੰਗ ਲਈ ਪੀਲੀਆਂ ਲਾਈਨਾਂ ਲਗਵਾਈਆਂ ਗਈਆਂ ਤੇ ਨਜਾਇਜ਼ ਕਬਜ਼ੇ ਹਟਾ ਕੇ ਟਰੈਫਿਕ ਸਹੀ ਢੰਗ ਨਾਲ ਰੈਗੂਲੇਟ ਕੀਤੀ ਗਈ।ਬੱਸ ਸਟੈਂਡ ਇਲਾਕੇ ਵਿੱਚ ਆਟੋ ਰਿਕਸ਼ਾ ਡਰਾਇਵਰਾਂ ਅਤੇ ਰੇਹੜੀ ਫੜੀ ਵਾਲਿਆਂ ਨਾਲ ਮੀਟਿੰਗ ਕੀਤੀ ਗਈ ਤੇ ਉਹਨਾ ਨੂੰ ਆਟੋ ਰਿਕਸ਼ਾ ਤੇ ਰੇਹੜੀਆਂ ਵਾਸਤੇ ਸੂਰਜ, ਚੰਦਾ ਸਿਨੇਮਾ ਦੇ ਪਾਸ ਨਗਰ ਨਿਗਮ ਵਲੋ ਅਲਾਟ ਕੀਤੀ ਗਈ ਜਗ੍ਹਾ ‘ਤੇ ਸ਼ਿਫਟ ਹੋਣ ਸਬੰਧੀ ਸੂਚਿਤ ਕੀਤਾ ਗਿਆ।ਗੁਰਦੁਆਰਾ ਸ੍ਰੀ ਸ਼ਹੀਦਾਂ ਸਾਹਿਬ ਦੇ ਆਸ-ਪਾਸ ਦੇ ਇਲਾਕੇ ਵਿੱਚ ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆਂ ਵਲੋ ਕੀਤੇ ਗਏ ਨਜਾਇਜ਼ ਕਬਜ਼ੇ ਹਟਾਏ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀਆਂ ਦੁਕਾਨਾਂ ਦਾ ਸਮਾਨ ਬਾਹਰ ਸੜਕਾਂ/ਫੁਟਪਾਥਾਂ ਤੇ ਨਾ ਰੱਖਣ।ਇਸ ਸਬੰਧੀ ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲਿਆਂ ਨੂੰ ਦੋ ਦਿਨ ਦਾ ਸਮਾਂ ਦਿੱਤਾ ਗਿਆ।ਇਸ ਤੋ ਇਲਾਵਾ ਆਟੋ ਰਿਕਸ਼ਾ ਚਲਾਕਾਂ/ਸਕੂਲ ਵੈਨਾਂ ਦੇ ਡਰਾਇਵਰਾਂ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …