Thursday, March 28, 2024

ਡੀ.ਏ.ਵੀ ਪਬਲਿਕ ਸਕੂਲ ਵਿਖੇ ਪਵਿੱਤਰ ਹਵਨ ਅਤੇ ਡਾ. ਜੇ.ਪੀ ਸ਼ੂਰ ਦੇ ਪ੍ਰੇਰਨਾਦਾਇਕ ਭਾਸ਼ਣ ਦਾ ਆਯੋਜਨ

ਅੰਮ੍ਰਿਤਸਰ, 10 ਦਸੰਬਰ (ਜਗਦੀਪ ਸਿੰਘ ਸੱਗੂ) – ਆਰਿਆ ਰਤਨ ਪਦਮ ਸ਼੍ਰੀ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ ਅਤੇ ਆਰਿਆ ਪ੍ਰਦੇਸ਼ਿਕ ਪ੍ਰਤੀਨਿਧੀ ਸਭਾ ਨਵੀਂ ਦਿੱਲੀ ਦੇ ਆਸ਼ੀਰਵਾਦ ਸਦਕਾ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿੱਚ ਪਵਿੱਤਰ ਹਵਨ ਅਤੇ ਡਾ. ਜੇ.ਪੀ ਸ਼ੂਰ ਡਾਇਰੈਕਟਰ ਪੀ.ਐਸ-1 ਤੇ ਏਡਿਡ ਸਕੂਲਜ਼ ਅਤੇ ਪ੍ਰਧਾਨ ਆਰਿਆ ਪ੍ਰਦੇਸ਼ਿਕ ਪ੍ਰਤੀਨਿਧੀ ਉਪ-ਸਭਾ ਪੰਜਾਬ ਦੁਆਰਾ ਪ੍ਰੇਰਨਾਦਾਇਕ ਭਾਸ਼ਣ ਦਿੱਤਾ ਗਿਆ।
ਇਸ ਮੌਕੇ `ਤੇ ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਸਕੱਤਰ ਆਰਿਆ ਪ੍ਰਦੇਸ਼ਿਕ ਪ੍ਰਤੀਨਿਧੀ ਉਪ-ਸਭਾ ਪੰਜਾਬ ਸਕੂਲ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਅੰਮ੍ਰਿਤਸਰ ਅਤੇ ਸਕੂਲ ਦੇ ਉਘੇ ਐਲ.ਐਮ.ਸੀ ਮੈਂਬਰ, ਆਰਿਆ ਸਮਾਜ ਦੇ ਨਾਮਵਰ ਮੈਂਬਰ ਅਤੇ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲਾਂ ਵਰਗੇ ਪਤਵੰਤੇ ਸੱਜਣ ਮੌਜੂਦ ਸਨ।ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਵਲੋਂ ਆਏ ਮਹਿਮਾਨਾਂ ਦਾ ਨਿੱਘਾ ਸੁਆਗਤ ਪਵਿੱਤਰ ਮੰਤਰਾਂ ਦੇ ਉਚਾਰਨ ਨਾਲ ਕੀਤਾ ਗਿਆ।ਇਸ ਦਿਹਾੜੇ ਦਾ ਸ਼ੁੱਭਆਰੰਭ ਸਕੂਲ ਦੀ ਯੱਗਸ਼ਾਲਾ ਵਿੱਚ ਪਵਿੱਤਰ ਹਵਨ ਦੁਆਰਾ ਕੀਤਾ ਗਿਆ ਅਤੇ ਸਭ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਗਈ।ਇਸ ਹਵਨ ਦੇ ਯੱਜਮਾਨ ਡਾ. ਜੇ.ਪੀ ਸ਼ੂਰ ਸਨ।ਹਵਨ ਤੋਂ ਬਾਅਦ ਆਰਿਆ ਸਮਾਜ ਦੇ ਅਸੂਲਾਂ ਅਨੁਸਾਰ ਪ੍ਰੀਤੀਭੋਜ ਦਾ ਆਯੋਜਨ ਕੀਤਾ ਗਿਆ।
ਆਡੀਟੋਰੀਅਮ ਵਿੱਖ ਭਾਸ਼ਣ ਦੀ ਸ਼ੁਰੂਆਤ ਰਸਮੀ ਦੀਪ ਜਗਾਉਣ ਨਾਲ ਹੋਈ।ਡਾ. ਜੇ.ਪੀ ਸ਼ੂਰ ਦੁਆਰਾ ਅਧਿਆਪਕਾਂ ਨੂੰ ਆਪਣਾ ਸਭ ਤੋਂ ਵਧੀਆ ਯੋਗਦਾਨ ਪਾ ਕੇ ਹਰ ਬੱਚੇ ਨੂੰ ਉਤਮ ਆਰਿਆ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।ਡਾ. ਸ਼ੂੂਰ ਜੋ ਕਿ ਸਕੂਲਾਂ ਦੇ ਖੇਡਾਂ ਦੇ ਕਨਵੀਨਰ ਵੀ ਹਨ ਨੇ ਖੇਡਾਂ ਦੇ ਮਹੱਤਵ `ਤੇ ਜ਼ੋਰ ਦਿੱਤਾ ਤੇ ਸਭ ਨੂੰ ਆਰਿਆ ਸਮਾਜ ਦੇ ਨਿਯਮਾਂ ਅਨੁਸਾਰ ਆਪਣਾ ਜੀਵਨ ਢਾਲਣ ਲਈ ਕਿਹਾ।ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਸਭ ਨੂੰ ਆਪਣੇ ਅੰਦਰ ਗਿਆਨ ਦੀ ਲਾਲਸਾ ਅਤੇ ਸਿੱਖਣ ਦੀ ਇੱਛਾ ਨੂੰ ਜਗਾਉਣ ਦੀ ਤਾਕੀਦ ਕੀਤੀ।ਉਨ੍ਹਾਂ ਨੇ ਸਾਰੇ ਡੀ.ਏ.ਵੀ ਸਕੂਲਾਂ ਦੇ ਕਿਊ.ਪੀ.ਆਈ ਬਾਰੇ ਜਾਣਕਾਰੀ ਵੀ ਦਿੱਤੀ।
ਸਕੂਲ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਆਏ ਹੋਏ ਬੁੱਧੀਜੀਵੀ ਵਰਗ ਅਤੇ ਮਹਿਮਾਨਾਂ ਦਾ ਸ਼ੂਕਰੀਆ ਅਦਾ ਕੀਤਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …