Thursday, April 25, 2024

ਖ਼ਾਲਸਾ ਕਾਲਜ ਵਿਖੇ ‘ਆਈ.ਟੀ. ’ਚ ਬੇਹਤਰੀਨ ਭਵਿੱਖ’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨਜ਼ ਦੇ ਪੀ.ਜੀ ਵਿਭਾਗ ਵਲੋਂ ‘ਆਈ.ਟੀ ’ਚ ਬੇਹਤਰੀਨ ਕੈਰੀਅਰ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸੈਮੀਨਾਰ ’ਚ ਕੋਚੀਵਾ (ਕੋਚਰਟੈਕ ਦਾ ਸਿਖਲਾਈ ਵਿੰਗ) ਤੋਂ ਫੈਸੀਲੀਟੇਟਰ ਸ੍ਰੀਮਤੀ ਪੁਸ਼ਪਲਤਾ ਬਗਾਤੀ ਨੇ ਸ਼ਿਰਕਤ ਕੀਤੀ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਵਿਭਾਗ ਤੋਂ ਕੋਆਰਡੀਨੇਟਰ ਪ੍ਰੋ. ਹਰਭਜਨ ਸਿੰਘ ਰੰਧਾਵਾ ਅਤੇ ਕੋ-ਕੋਆਰਡੀਨੇਟਰ ਪ੍ਰੋ. ਸੁਖਵਿੰਦਰ ਕੌਰ ਨੇ ਸ਼੍ਰੀਮਤੀ ਬਗਾਤੀ ਦਾ ਸਵਾਗਤ ਕਰਦਿਆਂ ਮੋਮੈਂਟੋ ਅਤੇ ਪੌਦਾ ਭੇਂਟ ਕੀਤਾ।
ਡਾ. ਮਹਿਲ ਸਿੰਘ ਨੇ ਸੈਮੀਨਾਰ ਦੇ ਆਯੋਜਨ ਲਈ ਕੰਪਿਊਟਰ ਸਾਇੰਸ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਲਈ ਉਕਤ ਵਿਸ਼ੇ ’ਤੇ ਆਯੋਜਿਤ ਪ੍ਰੋਗਰਾਮ ਲਾਹੇਵੰਦ ਸਹਾਈ ਹੋਵੇਗਾ।
ਸ਼੍ਰੀਮਤੀ ਬਗਾਤੀ ਨੇ ਆਈ.ਟੀ ਨਾਲ ਸਬੰਧਿਤ ਉਦਯੋਗਾਂ ’ਚ ਵਰਤੀਆਂ ਜਾਣ ਵਾਲੀਆਂ ਨਵੀਨਤਮ ਵਿਕਾਸ ਭਾਸ਼ਾਵਾਂ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸੌਫਟਵੇਅਰ ’ਚ ਸਭ ਤੋਂ ਵੱਧ ਤਨਖਾਹ ਵਾਲੀਆਂ ਨੌਕਰੀਆਂ ਪ੍ਰਾਪਤ ਕਰਨ ਲਈ, ਇਕ ਨੰੂ ਅਪ-ਟੂ-ਮਿੰਟ ਪ੍ਰੋਗਰਾਮਿੰਗ ਭਾਸ਼ਾਵਾਂ, ਡੇਟਾਬੇਸ ਫਰੇਮਵਰਕ ਅਤੇ ਟੂਲਜ਼ ਤੋਂ ਜਾਣੂ ਹੋਣਾ ਚਾਹੀਦਾ ਹੈ।ਉਨ੍ਹਾਂ ਨੇ ਉਦਯੋਗਿਕ ਦ੍ਰਿਸ਼ਟੀਕੋਣ ਤੋਂ ਕੋਰਸਾਂ ਦਾ ਤੁਲਨਾਤਮਕ ਵਿਸ਼ਲੇਸ਼ਣ ਕੀਤਾ ਅਤੇ ਸਮਝਾਇਆ ਕਿ ਮੌਜ਼ੂਦਾ ਉਦਯੋਗਿਕ ਮੰਗਾਂ ਨੂੰ ਪੂਰਾ ਕਰਨਾ ਸਮੇਂ ਦੀ ਲੋੜ ਹੈ।ਪ੍ਰੋ: ਰੰਧਾਵਾ ਨੇ ਡੈਲੀਗੇਟ ਦਾ ਧੰਨਵਾਦ ਕੀਤਾ ਅਤੇ ਸੈਮੀਨਾਰ ਦੇ ਤਾਲਮੇਲ ’ਚ ਅਹਿਮ ਭੂਮਿਕਾ ਨਿਭਾਈ।
ਸੈਮੀਨਾਰ ’ਚ ਪ੍ਰੋ: ਸਿਮਰਨਜੀਤ ਕੌਰ ਦੂਆ, ਪ੍ਰੋ: ਗੁਨੀਤ ਕੌਰ, ਪ੍ਰੋ: ਵਿਸ਼ਾਲ ਗੁਪਤਾ ਨੇ ਵੀ ਸਹਿਯੋਗ ਦਿੱਤਾ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …