Friday, March 29, 2024

ਸੰਸਦ ਆਦਰਸ਼ ਯੋਜਨਾ ਤਹਿਤ ਚੁਣੇ ਗਏ ਪਿੰਡ ਢੰਡੀ ਕਦੀਮ ਵਿਖੇ ਜਾਗਰੂਕਤਾ ਰੈਲੀ

PPN1112201409

ਫਾਜਿਲਕਾ, 11 ਦਸੰਬਰ (ਵਨੀਤ ਅਰੋੜਾ) – ਪ੍ਰਧਾਨ ਮੰਤਰੀ ਸੰਸਦ ਆਦਰਸ਼ ਗਰਾਮ ਯੋਜਨਾ ਤਹਿਤ ਮੈਂਬਰ ਲੋਕ ਸਭਾ ਸ. ਸ਼ੇਰ ਸਿੰਘ ਘੁਬਾਇਆ ਵੱਲੋਂ ਚੁਣੇ ਗਏ ਜਿਲ੍ਹੇ ਦੇ ਪਿੰਡ ਢੰਡੀ ਕਦੀਮ ਵਿਖੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਵੱਛ ਭਾਰਤ ਮੁਹਿੰਮ ਤਹਿਤ ਜਾਗਰੂਕ ਕਰਨ ਅਤੇ ਸਮਾਜਿਕ ਬੁਰਾਈਆਂ ਖਿਲਾਫ ਲਾਮਬੰਦ ਕਰਨ ਦੇ ਆਦੇਸ਼ ਨਾਲ ਪਿੰਡ ਵਿਚ ਜਾਗਰੂਕਤਾ ਰੈਲੀ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਜਾਗਰੂਕਤਾ ਰੈਲੀ ਨੂੰ ਸ.ਜਤਿੰਦਰ ਪਾਲ ਸਿੰਘ ਬਰਾੜ ਡੀ.ਡੀ.ਪੀ.ਓ. ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਪਿੰਡ ਦੀਆਂ ਗਲੀਆਂ ਵਿਚੋਂ ਗੁਜਰੀ ਰੈਲੀ ਮੌਕੇ ਸਕੂਲੀ ਬੱਚਿਆਂ, ਆਮ ਲੋਕਾਂ ਤੇ ਅਧਿਆਪਕਾਂ ਨੇ ਪਿੰਡ ਨੂੰ ਸਾਫ ਸੁੱਥਰਾ ਰੱਖਣ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ।ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਲੋਕਾਂ ਨੂੰ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕਰਨ ਲਈ ਨਾਟਕ ਖੇਡਿਆ ਗਿਆ ਤੇ ਕੋਰਿਓਗ੍ਰਾਫੀ ਦੀ ਵੀ ਸਫਲ ਪੇਸ਼ਕਾਰੀ ਕੀਤੀ ਗਈ।ਇਸ ਮੌਕੇ ਆਪਣੇ ਸੰਬੋਧਨ ਵਿਚ ਡੀ.ਡੀ.ਪੀ.ਓ. ਸ. ਜਤਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਸੰਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਪਿੰਡ ਢੰਡੀ ਕਦੀਮ ਦੇ ਵਿਕਾਸ ਲਈ ਕੋਈ ਕਸਰ ਨਹੀ ਰਹਿਣੀ ਚਾਹੀਦੀ ਅਤੇ ਇਸਨੂੰ ਜਿਲ੍ਹੇ ਦੇ ਨਮੂਨੇ ਦੇ ਪਿੰਡ ਵੱਜੋਂ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਲੋਕ ਹਰ ਖੇਤਰ ਵਿਚ ਇਸ ਪਿੰਡ ਤੋਂ ਸੇਧ ਲੈ ਸਕਣ।ਇਸ ਮੌਕੇ ਸਕੱਤਰ ਜਿਲ੍ਹਾ ਪ੍ਰੀਸ਼ਦ ਕੈਪਟਨ ਪੀਯੁਸ਼ ਚੰਦਰ, ਮੈਡਮ ਰੰਜੂ ਸੇਠੀ, ਸਰਪੰਚ ਪ੍ਰੀਤੋ ਬਾਈ, ਸ਼੍ਰੀ ਦੇਵੀ ਲਾਲ ਸੈਕਰੇਟਰੀ, ਸ. ਹਰਮੀਤ ਸਿੰਘ ਜੇ.ਈ., ਸ. ਭਜਨ ਸਿੰਘ ਤੋਂ ਇਲਾਵਾ ਪੰਚਾਇਤ ਦੇ ਨੁਮਾਇੰਦੇ ਤੇ ਪਿੰਡ ਵਾਸੀ ਹਾਜਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply