Thursday, April 18, 2024

ਚੋਣ ਵਿੱਚ ਡੈਮੋਕਰੇਟਿਕ ਆਫਿਸਰਜ਼ ਫਰੰਟ ਨੇ ਮਾਰੀ ਬਾਜ਼ੀ, ਵਿਰੋਧੀ ਹੋਏ ਚਿੱਤ

ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫਿਸਰ ਐਸੋਸੀਏਸ਼ਨ ਦੀਆਂ ਅੱਜ ਹੋਈਆਂ ਚੋਣਾਂ ਵਿੱਚ ਰਜ਼ਨੀਸ਼ ਭਾਰਦਵਾਜ ਦੀ ਪਾਰਟੀ `ਡੈਮੋਕਰੇਟਿਕ ਆਫਿਸਰਜ਼ ਫਰੰਟ` ਜਿਸ ਦਾ ਚੋਣ ਨਿਸ਼ਾਨ `ਗੁਲਾਬ ਦਾ ਫੁੱਲ` ਹੈ ਨੇ ਵਿਰੋਧੀ ਧਿਰ ਨੂੰ ਕਰਾਰੀ ਮਾਤ ਦਿੱਤੀ।ਜ਼ਿਕਰਯੋਗ ਹੈ ਕਿ ਰਜ਼ਨੀਸ਼ ਭਾਰਦਵਾਜ ਯੂਨੀਵਰਸਿਟੀ ਨੇ ਆਫਿਸਰਜ਼ ਐਸੋਸੀਏਸ਼ਨ ਦੀ ਪ੍ਰਧਾਨ ਦੀ ਚੋਣ ਵਿੱਚ 59 ਵੋਟਾਂ ਲੈ ਕੇ ਵਿਰੋਧੀ ਉਮੀਦਵਾਰ ਤੀਰਥ ਸਿੰਘ ਨੂੰ ਮਾਤ ਦਿੱਤੀ।ਏਥੇ ਜ਼ਿਕਰਯੋਗ ਹੈ ਕਿ ਰਜ਼ਨੀਸ਼ ਭਾਰਵਾਜ ਨੇ ਆਪਣੇ ਨਾਮ ਨੂੰ ਰਿਕਾਰਡ ਬੁੱਕ ਵਿਚ ਕਾਇਮ ਰੱਖਿਆ ਹੈ।ਉਹ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਕਾਰਜਕਾਰਨੀ ਮੈਂਬਰ, ਸਭ ਤੋਂ ਛੋਟੀ ਉਮਰ ਦੇ ਨਾਨ-ਟੀਚਿੰਗ ਸਕੱਤਰ, ਸਭ ਤੋਂ ਛੋਟੀ ਉਮਰ ਦੇ ਨਾਨ-ਟੀਚਿੰਗ ਪ੍ਰਧਾਨ ਅਤੇ ਹੁਣ ਯੂਨੀਵਰਸਿਟੀ ਅਫਸਰ ਐਸੋਸੀਏਸ਼ਨ ਵਿਚ ਸਭ ਤੋਂ ਛੋਟੀ ਉਮਰ ਦਾ ਪ੍ਰਧਾਨ ਬਣਨ ਦਾ ਉਨ੍ਹਾਂ ਨੂੰ ਮਾਣ ਵੀ ਯੂਨੀਵਰਸਿਟੀ ਦੇ ਅਫਸਰਾਂ ਨੇ ਬਖਸ਼ਿਆ ਹੈ। ਉਨਾਂ ਨੇ ਆਪਣੀ ਅਤੇ ਪਾਰਟੀ ਦੀ ਇਸ ਜਿੱਤ ‘ਤੇ ਅਫਸਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਉਨ੍ਹਾਂ ਦੇ ਕੰਮਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਹਰ ਵਰਗ, ਹਰ ਕੇਡਰ, ਹਰ ਅਫਸਰ ਨੂੰ ਨਾਲ ਲੈ ਕੇ ਰੁਕੇ ਹੋਏ ਕੰਮਾਂ ਨੂੰ ਕਰਵਾਉਣਗੇ। ਉਨ੍ਹਾਂ ਨੇ ਦੱਸਿਆ ਕਿ ਡੈਮੋਕਰੇਟਿਕ ਆਫਿਸਰਜ ਫਰੰਟ ਦੇ ਉਪ ਪ੍ਰਧਾਨ ਉਮੀਦਵਾਰ ਜਗੀਰ ਸਿੰਘ, ਸੰਯੁਕਤ ਸਕੱਤਰ ਵਿਪਨ ਕੁਮਾਰ ਅਤੇ ਕਾਰਜਕਾਰਨੀ ਦੇ ਮੈਂਬਰ ਗੁਰਮੀਤ ਥਾਪਾ ਅਤੇ ਰਾਜੇਸ਼ ਕੁਮਾਰ ਵੀ ਚੋਣ ਜਿੱਤ ਗਏ ਹਨ।
ਉਨ੍ਹਾਂ ਦੀ ਜਿੱਤ ‘ਤੇ ਮਨਵਿੰਦਰ ਸਿੰਘ, ਜਗੀਰ ਸਿੰਘ, ਵਿਪਨ ਕੁਮਾਰ, ਸਤੀਸ਼ ਕੁਮਾਰ, ਗੁਰਮੀਤ ਥਾਪਾ, ਰਜ਼ਨੀਸ਼, ਸੁਖਵਿੰਦਰ ਸਿੰਘ ਲਾਲੀ, ਰਾਜੇਸ਼ ਕੁਮਾਰ, ਬਲਬੀਰ ਸਿੰਘ, ਹਰਜੀਤ ਸਿੰਘ, ਸ੍ਰੀਮਤੀ ਹਰਵਿੰਦਰ ਕੌਰ, ਅਮਨ ਅਰੋੜਾ, ਨਰੇਸ਼ ਕੁਮਾਰ, ਅਸ਼ਵਨੀ ਕੁਮਾਰ, ਸ੍ਰੀਮਤੀ ਸਰਬਜੀਤ ਕੌਰ, ਸ੍ਰੀਮਤੀ ਪ੍ਰਿਆ ਅਨਮੋਲ, ਸ੍ਰੀਮਤੀ ਹਰਦੀਪ ਕੌਰ ਅਤੇ ਕੁਲਜਿੰਦਰ ਸਿੰਘ ਬੱਲ ਸਮੇਤ ਵੱਡੀ ਗਿਣਤੀ ‘ਚ ਯੂਨੀਵਰਸਿਟੀ ਅਫਸਰ ਅਤੇ ਕਰਮਚਾਰੀ ਹਾਜ਼ਰ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …