Friday, March 29, 2024

ਖਾਲਸਾ ਕਾਲਜ ਨੇ ਪੰਜਾਬ ਰਾਜ ਅੰਤਰ-ਵਰਸਿਟੀ ਯੁਵਕ ਮੇਲਾ-2022 ’ਚ ਖੱਟਿਆ ਨਾਮਣਾ

ਅੰਮ੍ਰਿਤਸਰ, 16 ਦਸੰਬਰ (ਸੁਖਬੀਰ ਖੁਰਮਣੀਆਂ) – ਖਾਲਸਾ ਕਾਲਜ ਦੀਆਂ ਟੀਮਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਹੋਏ ਪੰਜਾਬ ਅੰਤਰ-ਵਰਸਿਟੀ ਯੁਵਕ ਮੇਲੇ 2022 ’ਚ ਆਪਣੀ ਪ੍ਰਤਿਭਾ ਦੀ ਸ਼ਾਨਦਾਰ ਕਲਾਕਾਰੀ ਪੇਸ਼ ਕਰਦਿਆਂ ਸਭ ਤੋਂ ਵੱਧ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਕਾਲਜ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਯੂਥ ਵੈਲਫ਼ੇਅਰ ਐਂਡ ਕਲਚਰਲ ਐਕਟੀਵਿਟੀ, ਡੀਨ ਪ੍ਰੋ: ਦਵਿੰਦਰ ਸਿੰਘ ਤੇ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਯੂਨੀਵਰਯਿਟੀ ਵਲੋਂ ਭਾਗ ਲੈਂਦੇ ਹੋਏ ਕਾਲਜ ਦੇ ਵਿਦਿਆਰਥੀ ਪ੍ਰਭਦੀਪ ਸਿੰਘ ਨੇ ਮਿਮਿਕਰੀ ’ਚ ਪਹਿਲਾ ਸਥਾਨ ਅਤੇ ਗੀਤਾਂਜਲੀ ਕਪੂਰ ਨੇ ਕਲਾਸੀਕਲ ਡਾਂਸ ’ਚ ਤੀਜਾ ਸਥਾਨ ਹਾਸਲ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਾਲਜ ਦੀ ਵਾਰ ਗਾਇਨ ਅਤੇ ਕਾਲੀ ਗਾਇਨ ਦੀਆਂ ਟੀਮਾਂ ਨੇ ਵੀ ਫੈਸਟੀਵਲ ’ਚ ਤੀਜਾ ਸਥਾਨ ਹਾਸਲ ਕੀਤਾ।ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਪੰਜਾਬ ਦੇ ਲੋਕ ਕਲਾਵਾਂ ’ਚ ਕਾਲਜ ਦੀ ਓਵਰਆਲ ਕਾਰਗੁਜ਼ਾਰੀ ਅਤੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੁਆਰਾ ਵਿਦਿਆਰਥੀਆਂ ਨੂੰ ਮੁਕਾਬਲੇਬਾਜ਼ੀ ਦੇ ਇਸ ਯੁੱਗ ’ਚ ਹਰੇਕ ਬਣਦੀ ਸੁਵਿਧਾ ਉਪਲੱਬਧ ਦੇ ਦਿੱਤੇ ਨਿਰਦੇਸ਼ਾਂ ਉਨ੍ਹਾਂ ਦੀ ਕਲਾ ਮੁਤਾਬਕ ਹਰੇਕ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਕਾਲਜ ਵਿਦਿਆਰਥੀ ਸਮੇਂ ਸਮੇਂ ’ਤੇ ਕਈ ਮਾਨਮੱਤੀਆਂ ਪ੍ਰਾਪਤੀਆਂ ਹਾਸਲ ਕਰਕੇ ਕਾਲਜ ਦਾ ਮਾਣ ਵਧਾ ਰਹੇ ਹਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …