Thursday, March 28, 2024

ਭਾਈ ਵੀਰ ਸਿੰਘ ਫਲਾਵਰ ਐਂਡ ਪਲਾਂਟ ਫੈਸਟੀਵਲ ਸੰਪੰ

ਬੀ.ਬੀ.ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ ਦਾ ਓਵਰਆਲ ਪਹਿਲਾ ਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦਾ ਦੂਜਾ ਸਥਾਨ
ਅੰਮ੍ਰਿਤਸਰ 16 ਦਸੰਬਰ (ਸੁਖਬੀਰ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਭਾਈ ਵੀਰ ਸਿੰਘ ਜੀ ਦੀ 150 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਫੁੱਲਾਂ ਅਤੇ ਪੌਦਿਆਂ ਦਾ ਮੇਲਾਂ ਅੱਜ ਇਥੇ ਕੁਦਰਤ ਦੇ ਨੇੜੇ ਰਹਿਣ ਅਤੇ ਉਸ ਨਾਲ ਪਿਆਰ ਕਰਨ ਦਾ ਸੁਨੇਹਾ ਦਿੰਦਾ ਹੋਇਆ ਸੰਪਨ ਹੋ ਗਿਆ।ਫੁੱਲਾਂ, ਪੌਦਿਆਂ ਅਤੇ ਰੰਗੋਲੀ ਦੇ ਹੋਏ ਮੁਕਾਬਲਿਆਂ ਵਿਚ ਓਵਰਆਲ ਪਹਿਲਾ ਸਥਾਨ ਬੀ.ਬੀ.ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ ਜਦੋਂਕਿ ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ ਦੂਜਾ ਸਥਾਨ ਹਾਸਲ ਕੀਤਾ।ਇਸ ਤੋਂ ਇਲਾਵਾ ਖਾਲਸਾ ਕਾਲਜ ਵੁਮੂਨ ਤੀਜੇ ਸਥਾਨ `ਤੇ ਰਿਹਾ।ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ।ਇਸ ਤੋਂ ਪਹਿਲਾਂ ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਮੇਲੇ ਵਿਚ ਪ੍ਰਦਰਸ਼ਿਤ ਗੁਲਦਾਉਦੀ ਅਤੇ ਹੋਰ ਫੁੱਲਾਂ ਨੂੰ ਨੇੜੇ ਤੋਂ ਤੱਕਿਆ।ਉਨ੍ਹਾਂ ਮੇਲੇ ਵਿਚ ਲੱਗੇ ਹੋਏ ਸਟਾਲਾਂ ਦਾ ਦੌਰਾ ਕੀਤਾ ਅਤੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਤਿਆਰ ਰੰਗੋਲੀਆਂ ਦੀ ਵੀ ਪ੍ਰਸੰਸਾਂ ਕੀਤੀ।
ਕੁਦਰਤ ਅਤੇ ਮਨੁੱਖ ਹਮੇਸ਼ਾ ਇਕ ਦੂਜੇ ਦੇ ਨੇੜੇ ਰਹਿਣੇ ਚਾਹੀਦੇ ਹਨ।ਇਨ੍ਹਾਂ ਦਾ ਆਪਸੀ ਰਿਸ਼ਤਾ ਟੁੱਟੇ ਨਾ ਇਸ ਲਈ ਅਜਿਹੇ ਫੁੱਲਾਂ ਦੇ ਮੇਲੇ ਸਮਾਜ ਵਿਚ ਜਾਗਰਤੀ ਲਿਆ ਸਕਦੇ ਹਨ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਤਾਵਰਣ ਪ੍ਰਤੀ ਸੰਜ਼ੀਦਾ ਅਤੇ ਪ੍ਰਤੀਬੱਧ ਹੈ।ਉਨ੍ਹਾਂ ਕਿਹਾ ਕਿ ਧਰਤੀ ਉਪਰ ਫੁੱਲ ਦਾ ਖਿੜਨਾ ਅਤੇ ਇਸ ਦਾ ਮਨੱਖੀ ਅਹਿਸਾਸਾਂ ਉਪਰ ਪ੍ਰਭਾਵ ਇਹ ਦੱਸਦਾ ਹੈ ਕਿ ਖੇੜਾ ਹੀ ਜ਼ਿੰਦਗੀ ਹੈ ਅਤੇ ਅਸਲ ਜ਼ਿੰਦਗੀ ਤਾਂ ਕੁਦਰਤੀ ਮੁਹਾਂਦਰੇ ਵਿਚ ਹੀ ਹੈ।ਉਨ੍ਹਾਂ ਕਿਹਾ ਕਿ ਆਪਣੇ ਚੌਗਿਰਦੇ ਨੂੰ ਖੂਬਸੂਰਤ ਬਣਾਉਣ ਦੇ ਲਈ ਪੌਦਿਆਂ ਅਤੇ ਫੁੱਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖ ਦਿਨੋ ਦਿਨ ਕੁਦਰਤ ਨਾਲੋਂ ਦੂਰ ਹੁੰਦਾ ਜਾ ਰਿਹਾ ਹੈ।ਜੇ ਇੇਹ ਸਿਲਸਿਲਾ ਇੰਝ ਹੀ ਜਾਰੀ ਰਿਹਾ ਤਾਂ ਮਨੁੱਖ ਇਕ ਮਸ਼ੀਨ ਬਣ ਕੇ ਰਹਿ ਜਾਵੇਗਾ।
ਡਾ. ਜਸਵਿੰਦਰ ਸਿੰਘ ਬਿਲਗਾ, ਸਲਾਹਕਾਰ ਬਾਗਬਾਨੀ ਨੇ ਦੱਸਿਆ ਕਿ ਇਸ ਮੇਲੇ ਵਿਚ ਇਸ ਵਰ੍ਹੇ ਬੀਤੇ ਵਰ੍ਹਿਆਂ ਮੁਕਾਬਲੇ ਨੌੌਜੁਆਂਨਾਂ ਵਿਚ ਵਧੇਰੇ ਉਤਸ਼ਾਹ ਅਤੇ ਉਮਾਹ ਵੇਖਣ ਨੂੰ ਮਿਲਿਆ।ਵਿਦਿਆਰਥੀਆਂ ਅਤੇ ਹੋਰ ਲੋਕਾਂ ਨੇ ਫੁੱਲਾਂ ਅਤੇ ਪੌਦਿਆਂ ਦੀਆਂ ਵੱਖ-ਵੱਖ ਕਿਸਮਾਂ ਦੇ ਦਿਦਾਰ ਕੀਤੇ ਉਥੇ ਬਾਗਬਾਨੀ ਕਰਨ ਦੇ ਆਧੁਨਿਕ ਢੰਗ ਤਰੀਕੇ ਵੀ ਸਿੱਖੇ।ਇਸ ਤੋਂ ਇਲਾਵਾ ਫੁੱਲਾਂ ਅਤੇ ਸਬਜ਼ੀਆਂ ਦੀਆਂ ਪਨੀਰੀਆਂ, ਬੀਜ਼, ਖਾਦਾਂ, ਖੇਤੀ ਸੰਦਾਂ, ਖੂਬਸੂਰਤ ਗਮਲਿਆਂ ਅਤੇ ਆਰਗੈਨਿਕ ਖਾਣ ਵਾਲੀਆਂ ਵਸਤਾਂ ਦੇ ਲੱਗੇ ਸਟਾਲ ਵੀ ਖਿੱਚ ਦਾ ਕੇਂਦਰ ਬਣੇ ਰਹੇ।
ਭਾਈ ਵੀਰ ਸਿੰਘ ਫੁੱਲਾਂ ਤੇ ਪੌਦਿਆਂ ਦੇ ਮੇਲੇ ਦੇ ਇੰਚਾਰਜ਼ ਗੁਰਵਿੰਦਰ ਸਿੰਘ, ਲੈਂਡਸਕੇਪ ਅਫਸਰ, ਡਾ. ਸੁਨੈਨਾ, ਸਹਾਇਕ ਪ੍ਰੋਫੈਸਰ, ਖੇਤੀਬਾੜੀ ਵਿਭਾਗ ਨੇ ਸਾਂਝੇ ਤੌਰ `ਤੇ ਦੱਸਿਆ ਕਿ ਯਨੀਵਰਸਿਟੀ ਨੂੰ ਹੋਰ ਹਰਾ ਭਰਾ ਅਤੇ ਫੁੱਲਾਂ ਨਾਲ ਭਰਨ ਲਈ ਵਾਈਸ ਚਾਂਸਲਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵੱਧ ਤੋਂ ਵੱਧ ਫੁੱਲ ਲਗਾਏ ਗਏ ਹਨ।ਡਾ. ਸੁਨੈਨਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਸੁਰੱਖਿਆ ਅਫਸਰ ਕਰਨਲ ਅਮਰਬੀਰ ਸਿੰਘ ਚਾਹਲ, ਐਗਰੀਕਲਚਰ ਵਿਭਾਗ ਅਤੇ ਬੋਟਨੀਕਲ ਵਿਭਾਗ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਤੋਂ ਇਲਾਵਾ ਲੈਂਡਸਕੇਪ ਵਿਭਾਗ ਦੇ ਮਾਲੀ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …