Thursday, March 28, 2024

ਪਿੰਡ ਮਹਿਲਾਂ ਚੌਕ ਦੇ ਸਰਕਾਰੀ ਸਕੂਲ ਵਿਖੇ ਤਰਕਸ਼ੀਲ ਸਮਾਗਮ ਦਾ ਆਯੋਜਨ

ਸੰਗਰੂਰ, 17 ਦਸੰਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਤੇ ਚੇਤਨਾ ਪਰਖ ਪ੍ਰੀਖਿਆ ਵਿੱਚ ਸ਼ਮੂਲੀਅਤ ਕਰਨ ਵਾਲੇ ਵਿਦਿਆਰਥੀਆਂ ਤੇ ਪ੍ਰੀਖਿਆ ਵਿੱਚ ਸਹਿਯੋਗ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਹਿੱਤ ਚਲਾਈ ਮੁਹਿੰਮ ਦੀ ਲੜੀ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਹਿਲਾਂ ਚੌਕ ਵਿਖੇ ਮਾਸਟਰ ਪਰਮਵੇਦ, ਚਰਨ ਕਮਲ ਸਿੰਘ, ਚਮਕੌਰ ਸਿੰਘ ਮਹਿਲਾਂ ਤੇ ਲਖਵੀਰ ਸਿੰਘ ਆਧਾਰਿਤ ਤਰਕਸ਼ੀਲ ਟੀਮ ਵਲੋਂ ਤਰਕਸ਼ੀਲ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਇਕਦੀਸ਼ ਕੌਰ ਨੇ ਤਰਕਸ਼ੀਲ ਟੀਮ ਦਾ ਸਵਾਗਤ ਕਰਦਿਆਂ ਵਿਗਿਆਨਕ ਸੋਚ ਤੇ ਕਰਵਾਈ ਚੇਤਨਾ ਪ੍ਰੀਖਿਆ ਬਾਰੇ ਜਾਣਕਾਰੀ ਦਿੱਤੀ।ਇਸ ਸਮੇਂ ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਤੇ ਚਰਨ ਕਮਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅੰਧਵਿਸ਼ਵਾਸ਼ਾਂ, ਵਹਿਮਾਂ- ਭਰਮਾਂ, ਲਾਈਲਗਤਾ ਤੇ ਰੂੜ੍ਹੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲਣ ਕੇ ਆਪਣਾ ਸੋਚਣ ਢੰਗ ਵਿਗਿਆਨਕ ਬਣਾਉਣ ਦਾ ਸੁਨੇਹਾ ਦਿੱਤਾ।ਉਨਾਂ ਕਿਹਾ ਕਿ ਵਿਗਿਆਨਕ ਤੌਰ ਤੇ ਜਾਗਰੂਕ ਹੋ ਕੇ ਤੇ ਨੈਤਿਕ ਕਦਰਾਂ ਕੀਮਤਾਂ ਅਪਣਾ ਕੇ ਆਪਣੀ ਸ਼ਖਸ਼ੀਅਤ ਨੂੰ ਵਿਕਸਤ ਕਰਨਾ ਚਾਹੀਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਹਿੰਮਤ, ਲਗਨ, ਤੇ ਕੀ, ਕਿਉਂ ਕਿਵੇਂ ਆਦਿ ਵਿਗਿਆਨਕ ਗੁਣ ਅਪਣਾ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਮਾਸਟਰ ਪਰਮਵੇਦ ਨੇ ਕਿਸੇ ਗਲ ਨੂੰ ਮੰਨਣ ਤੋਂ ਪਹਿਲਾਂ ਉਸ ਨੂੰ ਤਰਕ ਦੀ ਕਸੌਟੀ ਤੇ ਪਰਖਣ ਦਾ ਸੁਨੇਹਾ ਦਿੱਤਾ।ਜਗਦੇਵ ਕੰਮੋਮਾਜ਼ਰਾ ਨੇ ਜਾਦੂ ਸ਼ੋਅ ਰਾਹੀਂ ਹਾਜ਼ਰੀਨ ਦਾ ਸਾਰਥਿਕ ਮਨੋਰੰਜ਼ਨ ਕੀਤਾ।ਉਨ੍ਹਾਂ ਜਿਥੇ ਆਪਣੇ ਟ੍ਰਿਕਾਂ ਰਾਹੀਂ ਉਨ੍ਹਾਂ ਨੂੰ ਅਚੰਭਿਤ ਕੀਤਾ ਉਥੇ ਵਿਗਿਆਨਕ ਸੋਚ ਅਪਨਾਉਣ ਦਾ ਭਾਵਪੂਰਤ ਸੁਨੇਹਾ ਦਿੱਤਾ।ਰੁਮਾਲ ਤੋਂ ਛੜੀ ਬਣਾਉਣ, ਛੜੀ ਤੋਂ ਫੁੱਲ ਬਣਾਉਣਾ, ਫੁੱਲ ਗਾਇਬ ਕਰਨਾ, ਕਾਗਜ਼ ਨੂੰ ਮਚਾ ਕੇ ਨੋਟ ਬਣਾਉਣ ਆਦਿ ਟ੍ਰਿੱਕਾਂ ਰਾਹੀਂ ਬੱਚਿਆਂ ਨੂੰ ਸੋਚਣ ਤੇ ਸਮਝਣ ਲਾਇਆ।ਦੂਜੇ ਸੈਸ਼ਨ ਵਿੱਚ ਸਮੂਹ ਅਧਿਆਪਕਾਂ ਦੀ ਹਾਜ਼ਰੀ ਵਿੱਚ ਚੇਤਨਾ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਪ੍ਰੀਖਿਆ ਵਿੱਚ ਸਹਿਯੋਗ ਕਰਨ ਕਰਕੇ ਪ੍ਰਿੰਸੀਪਲ ਇਕਦੀਸ਼ ਕੌਰ ਤੇ ਅਧਿਆਪਕਾਂ ਰਾਜੇਸ਼ ਕੁਮਾਰ, ਲਖਵੀਰ ਸਿੰਘ, ਰਾਕੇਸ਼ ਕੁਮਾਰ, ਪ੍ਰੀਤੀ ਰਾਣੀ, ਨੈਣਾਂ ਦੱਤ, ਰਜਨੀ ਬਾਲਾ, ਰਾਕੇਸ਼ ਕੁਮਾਰ, ਗੁਰਦੀਪ ਸਿੰਘ, ਭਰਤ ਸ਼ਰਮਾ, ਰਾਕੇਸ਼ ਕੁਮਾਰ, ਕਰਨੈਲ ਸਿੰਘ, ਨਵਨੀਤ ਯਾਦਵ, ਅਸ਼ਵਨੀ ਕੁਮਾਰ, ਰਿੰਪੀ ਮੈਡਮ ਨੂੰ ਸਨਮਾਨ ਪੱਤਰ ਤੇ ਤਰਕਸ਼ੀਲਾਂ ਵਲੋਂ ਵਿਸ਼ੇਸ਼ ਉਪਰਾਲੇ ਨਾਲ ਅਧਿਆਪਕਾਂ ਲਈ ਛਪਾਈ ਪੁਸਤਕ `ਇਲਮ ਤੋਂ ਇਖਲਾਕ ਤੱਕ` ਨਾਲ ਸਨਮਾਨਿਤ ਕੀਤਾ ਗਿਆ ਤੇ ਇਹ ਪ੍ਰੋਗਰਾਮ ਸਿਖਿਆਦਾਇਕ ਹੋ ਨਿਬੜਿਆ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …