Thursday, March 28, 2024

100% ਨਤੀਜਿਆਂ ਸਬੰਧੀ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਆ

ਸੰਗਰੂਰ, 17 ਦਸੰਬਰ (ਜਗਸੀਰ ਲੌਂਗੋਵਾਲ) – ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਜਿ.ਸਿ.ਅ (ਸੈ.ਸਿ) ਸੰਗਰੂਰ ਸੰਜੀਵ ਸ਼ਰਮਾ, ਉਪ ਜਿ.ਸਿ.ਅ ਅੰਗਰੇਜ਼ ਸਿੰਘ, ਬੀ.ਐਨ.ਓ ਵਿਪਨ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਸਸਸ ਸ਼ਾਹਪੁਰ ਕਲਾਂ ਵਿਖੇ ਡੀ.ਡੀ.ਓ ਕਮ ਪ੍ਰਿੰਸੀਪਲ ਡਾ. ਓਮ ਪ੍ਰਕਾਸ਼ ਸੇਤੀਆ ਵਲੋਂ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨਾਲ ਮੀਟਿੰਗ ਕਰਕੇ 100% ਨਤੀਜ਼ੇ ਲਿਆਉਣ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਿਆ ਗਿਆ।ਉਹਨਾਂ ਨੇ ਸਕੂਲ ਸਟਾਫ ਨੂੰ ਵਿਦਿਆਰਥੀਆਂ ਦੀ 100% ਹਾਜ਼ਰੀ ਯਕੀਨੀ ਬਣਾਉਣ, ਪੂਰੇ ਪੀਰੀਅਡ ਲਗਾਉਣ, ਮਾਪਿਆਂ ਨਾਲ ਨਿੱਜੀ ਸੰਪਰਕ ਕਰਨ ਅਤੇ ਰੈਮੀਡੀਅਲ ਕਲਾਸਾਂ ਲਗਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਕੂਲ ਇੰਚਾਰਜ਼ ਸਰੋਜ ਰਾਣੀ ਤੇ ਸਮੁੱਚੇ ਸਕੂਲ ਸਟਾਫ ਮੌਜ਼ੂਦ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …