Friday, April 19, 2024

ਸਹਾਰਾ ਫਿਜ਼ੀਕਲ ਅਕੈਡਮੀ ਵਲੋਂ ਲੜਕੀਆਂ ਦੇ ਦੌੜ ਮੁਕਾਬਲੇ ਆਯੋਜਿਤ

ਸੰਗਰੂਰ, 18 ਦਸੰਬਰ (ਜਗਸੀਰ ਲੌਂਗੋਵਾਲ) – ਸਹਾਰਾ ਫਿਜ਼ੀਕਲ ਅਕੈਡਮੀ ਲੌਂਗੋਵਾਲ ਵਲੋਂ ਸਬ ਤਹਿਸੀਲ ਲੌਂਗੋਵਾਲ ਵਿਖੇ ਲੜਕੀਆਂ ਦੇ ਪਹਿਲੇ ਦੌੜ ਮੁਕਾਬਲੇ ਕਰਵਾਏ ਗਏ।ਆਪ ਦੇ ਸੀਨੀਅਰ ਆਗੂ, ਅਕੈਡਮੀ ਦੇ ਸਰਪ੍ਰਸਤ ਤੇ ਕੌਂਸਲਰ ਗੁਰਮੀਤ ਸਿੰਘ ਫੌਜੀ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਓ.ਐਸ.ਡੀ ਹਰਮਨ ਸਿੰਘ, ਆਪ ਦੇ ਨੌਜਵਾਨ ਆਗੂ ਮਨੀ ਸਰਾਓ ਤੇ ਬਿਜਲੀ ਬੋਰਡ ਜਥੇਬੰਦੀ ਟੀ.ਐਸ.ਯੂ ਦੱਖਣ ਜ਼ੋਨ ਪ੍ਰਧਾਨ ਬਲਵਿੰਦਰ ਸਿੰਘ ਢਿੱਲੋਂ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸਿਰਕਤ ਕੀਤੀ ।
ਇਸ ਮੌਕੇ ਹੋਏ 800 ਮੀਟਰ ਦੇ ਮੁਕਾਬਲਿਆਂ ਦੌਰਾਨ ਮਨਜੀਤ, ਖਿਲਰੀਆ ਨੇ ਪਹਿਲਾ, ਭਰੋਸਾ ਨਮੋਲ ਨੇ ਦੂਸਰਾ ਤੇ ਖੁਸ਼ੀ ਸੰਗਰੂਰ ਨੇ ਤੀਸਰਾ ਸਥਾਨ, 200 ਮੀਟਰ ਰੇਸ ਵਿੱਚ ਮਨਜੀਤ ਕੌਰ ਨੇ ਪਹਿਲਾ, ਬਬਲੀ ਕੌਰ ਨੇ ਦੂਸਰਾ ਤੇ ਜਸਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।10 ਤੋਂ 12 ਸਾਲ ਦੀਆਂ ਬੱਚੀਆਂ ਦੇ 200 ਮੀਟਰ ਦੌੜ ਅਤੇ ਲੌਂਗ ਜੰਪ ਮੁਕਾਬਲੇ ਵੀ ਕਰਵਾਏ ਗਏ ਤੇ ਜੇਤੂ ਖਿਡਾਰੀਆਂ ਨੂੰ ਆਕਰਸ਼ਕ ਇਨਾਮਾਂ ਅਤੇ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ।ਆਪ ਦੇ ਸੀਨੀਅਰ ਆਗੂ ਕਰਮ ਸਿੰਘ ਬਰਾੜ, ਸਮਾਜ ਸੇਵਕ ਬੰਟੀ ਮਾਨ, ਨੌਜਵਾਨ ਆਗੂ ਯਾਦਵਿੰਦਰ ਸਿੰਘ ਵਿੱਕੀ, ਨਗਰ ਕੌਂਸਲ ਲੌਂਗੋਵਾਲ ਦੇ ਸਾਬਕਾ ਪ੍ਰਧਾਨ ਤੇ ਮੌਜ਼ੂਦਾ ਕੌਂਸਲਰ ਮੇਲਾ ਸਿੰਘ ਸੂਬੇਦਾਰ, ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਚੋਟੀਆਂ, ਨਗਰ ਕੌਂਸਲ ਦੇ ਮੀਤ ਪ੍ਰਧਾਨ ਬੀਬੀ ਨਸੀਬ ਕੌਰ ਚੋਟੀਆਂ, ਗੁਰਮੀਤ ਸਿੰਘ ਲੱਲੀ ਕੌਂਸਲਰ, ਰਣਜੀਤ ਸਿੰਘ ਕੱਕਾ ਕੌਂਸਲਰ, ਬਿੰਦਰ ਸਿੰਘ ਸਿੱਧੂ ਕੌਂਸਲਰ, ਜਗਜੀਤ ਸਿੰਘ ਕਾਲਾ ਕੌਂਸਲਰ, ਜਸਪ੍ਰੀਤ ਕੌਰ ਕੌਂਸਲਰ, ਪਰਮਿੰਦਰ ਕੌਰ ਬਰਾੜ ਕੌਂਸਲਰ, ਸ੍ਰੀਮਤੀ ਸੁਸ਼ਮਾ ਰਾਣੀ, ਕੌਂਸਲਰ, ਸ਼ੁਕਰਪਾਲ ਸਿੰਘ ਕੌਸ਼ਲਰ, ਬਲਵਿੰਦਰ ਸਿੰਘ ਕਾਲਾ ਕੌਂਸਲਰ, ਆਪ ਆਗੂ ਡਾਕਟਰ ਵਿੱਕੀ ਵਸ਼ਿਸ਼਼ਟ, ਰਾਜ ਸਿੰਘ ਰਾਜੂ, ਕਾਂਗਰਸੀ ਆਗੂ ਗੁਰਤੇਗ ਸਿੰਘ, ਹਰਪ੍ਰੀਤ ਕੌਰ, ਡਾਕਟਰ ਕਾਲਾ, ਡਾਕਟਰ ਵਿੱਕੀ ਸ਼ੇਰਪੁਰ, ਡਾਇਰੈਕਟਰ ਪੂਰਨ ਸਿੰਘ, ਸਬੇਦਾਰ ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ ਧੱਕੜ ਕੋਚ, ਚੇਅਰਮੈਨ ਜਗਤਾਰ ਸਿੰਘ, ਅਮਨਦੀਪ ਕੌਰ, ਹਰਪ੍ਰੀਤ ਕੌਰ, ਰਾਜਦੀਪ ਕੌਰ, ਕੋਮਲਪ੍ਰੀਤ ਕੌਰ ਤੇ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …