Friday, March 29, 2024

ਲਾਇਨ ਕਲੱਬ ਸੰਗਰੂਰ ਗਰੇਟਰ ਨੇ ਲਗਾਇਆ ਅੱਖਾਂ ਦਾ ਮੁਫਤ ਚੈਕਅਪ ਅਤੇ ਆਪਰੇਸ਼ਨ ਕੈਂਪ

ਸੰਗਰੂਰ, 19 ਦਸੰਬਰ (ਜਗਸੀਰ ਲੌਂਗੋਵਾਲ) – ਚਾਰ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਦੇ ਸਹਿਯੋਗ ਨਾਲ ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ “ਅੱਖਾਂ ਦਾ ਮੁਫਤ ਆਈ ਚੈਕਅੱਪ ਅਤੇ ਓਪਰੇਸ਼ਨ ਕੈਂਪ” ਲਾਈਨ ਡਾਕਟਰ ਪਰਮਜੀਤ ਸਿੰਘ ਦੀ ਪ੍ਰਧਾਨਗੀ ਵਿੱਚ ਗੁਰਦੁਆਰਾ ਮਹਿਲ ਮੁਬਾਰਕ ਧੂਰੀ ਰੋਡ ਸੰਗਰੂਰ ਵਿਖੇ ਲਗਾਇਆ ਗਿਆ।ਜਿਸ ਵਿੱਚ ਲਾਇਨ ਡਾਕਟਰ ਪਰਮਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਗੁਰਦੁਆਰਾ ਸਾਹਿਬ ਵਿਖੇ 270 ਵਿਅਕਤੀਆਂ ਦੀਆਂ ਅੱਖਾਂ ਦਾ ਚੈਕਅਪ ਕੀਤਾ ਅਤੇ ਸਭ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਅਤੇ ਡਾਕਟਰ ਪਰਮਜੀਤ ਆਈ ਕੇਅਰ ਸੈੰਟਰ ਨਾਨਕਿਆਣਾ ਰੋਡ ਸੰਗਰੂਰ ਵਿਖੇ 76 ਲੋੜਬੰਦ ਵਿਅਕਤੀਆਂ ਦੇ ਮੁਫਤ ਲੈੰਜ਼ ਪਾਏ ਗਏ।ਪ੍ਰਾਜੈਕਟ ਚੇਅਰਪਰਸਨ ਲਾਇਨ ਜਸਪਾਲ ਸਿੰਘ ਰਤਨ ਅਤੇ ਕੋ-ਪ੍ਰੋਜੈਕਟ ਚੇਅਰਮੈਨ ਲਾਇਨ ਇੰਜ: ਵੀ.ਕੇ ਦੀਵਾਨ ਨੇ ਇਸ ਪ੍ਰੋਜੈਕਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਵਲੋਂ ਕੈਂਪ ਲਈ ਯੋਗ ਪ੍ਰਬੰਧ ਕੀਤੇ ਗਏ ਅਤੇ ਆਏ ਮਰੀਜ਼ਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ।
ਸੀਨੀਅਰ ਮੈਂਬਰ ਲਾਇਨ ਲਾਇਨ ਡਾਕਟਰ ਪ੍ਰਿਤਪਾਲ ਸਿੰਘ ਅਤੇ ਲਾਇਨ ਵਿਨੋਦ ਮਘਾਨ ਨੇ ਬੋਲਦਿਆਂ ਦੱਸਿਆ ਕਿ ਇਸ ਤਰ੍ਹਾਂ ਸਮਾਜ ਸੇਵਾ ਦੇ ਕਈ ਪ੍ਰਾਜੈਕਟ ਕਲੱਬ ਵਲੋਂ ਲਾਈਨ ਮੈਂਬਰਾਂ ਦੇ ਸਹਿਯੋਗ ਨਾਲ ਚਲਾਏ ਜਾਂਦੇ ਹਨ ਜਿਵੇਂ ਕਿ ਕਲੱਬ ਵਲੋਂ ਸਾਰਾ ਸਾਲ ਹੀ ਹਰ ਮਹੀਨੇ ਇੱਕ ਦਿਨ ਜਰੂਰਤਮੰਦਾਂ ਨੂੰ ਭੋਜਨ ਤੇ ਫਲ ਵੀ ਵੰਡੇ ਜਾਂਦੇ ਹਨ।ਅਪਰੇਸ਼ਨ ਹੋਣ ਵਾਲੇ ਸਾਰੇ ਮਰੀਜ਼ਾਂ ਦਾ ਮੁਫਤ ਸ਼ੂਗਰ ਚੈਕਅੱਪ ਸ਼ਰਮਾ ਡਾਇਗਨੋਸਟਿੱਕ ਲੈਬਾਰਟਰੀ ਸੰਗਰੂਰ ਵਲੋਂ ਕੀਤਾ ਗਿਆ।
ਇਸ ਸਮੇਂ ਲਾਇਨ ਜਗਦੀਸ਼ ਬਾਂਸਲ, ਲਾਇਨ ਇੰਜ: ਨਰੇਸ਼ ਸਿੰਗਲਾ, ਲਾਇਨ ਅਮ੍ਰਿਤ ਗਰਗ, ਲਾਇਨ ਜਸਪਾਲ ਸਿੰਘ ਰਾਣਾ, ਲਾਇਨ ਐਨ.ਡੀ ਸਿੰਗਲਾ, ਲਾਇਨ ਜਗਨ ਨਾਥ ਗੋਇਲ, ਲਾਇਨ ਪਵਨ ਕਾਂਸਲ ਲਾਇਨ, ਇੰਜ.ਐਸ.ਐਸ ਭੱਠਲ ਜਨਰਲ ਸੈਕਟਰੀ ਲਾਇਨ ਅਸ਼ੋਕ ਗੋਇਲ ਜੈਡ.ਸੀ ਅਤੇ ਲਾਇਨ ਮੁਕੇਸ਼ ਸ਼ਰਮਾ ਆਰ.ਸੀ ਵੀ ਮੌਜ਼ੂਦ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …