Saturday, April 20, 2024

ਅੰਮ੍ਰਿਤਸਰੀਆਂ ‘ਚ ਚੰਗੀ ਖੁਰਾਕ ਦਾ ਸੁਨੇਹਾ ਦੇਣ ਲਈ ‘ਈਟ ਰਾਈਟ ਮੇਲਾ’ 22 ਜਨਵਰੀ ਨੂੰ

ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਖਾਣ ਪੀਣ ਦੀਆਂ ਆਦਤਾਂ ਵਿੱਚ ਆਈ ਤਬਦੀਲੀ ਕਾਰਨ ਪੈਦਾ ਹੋਈਆਂ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ਲਈ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਸਿਹਤ ਵਿਭਾਗ ਨੂੰ ਲੋਕਾਂ ‘ਚ ਜਾਗਰੂਕਤਾ ਲਿਆਉਣ ਦਾ ਜੋ ਸੱਦਾ ਦਿੱੱਤਾ ਹੈ, ਉਸ ਤਹਿਤ ਸਿਵਲ ਸਰਜਨ ਡਾ. ਚਰਨਜੀਤ ਸਿੰਘ ਵਲੋਂ ਆਪਣੀ ਟੀਮ ਨਾਲ ਸਿਹਤ ਮੇਲਾ 22 ਜਨਵਰੀ ਨੂੰ ‘ਈਟ ਰਾਈਟ ਵਾਕਥਾਨ/ਮੇਲਾ’ ਕਰਵਾਇਆ ਜਾ ਰਿਹਾ ਹੈ।ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਫੂਡ ਸੇਫਟੀ ਅਫ਼ਸਰ ਅੰਮ੍ਰਿਤਸਰ ਮੇਲੇ ਦੇ ਨੋਡਲ ਅਧਿਕਾਰੀ ਹਨ, ਜਿਨਾਂ ਵਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ 22 ਜਨਵਰੀ ਨੂੰ ਸਵੇਰੇ 11.00 ਵਜੇ ਰਣਜੀਤ ਐਵੇਨਿਊ ਵਿਖੇ ਪਾਇਟੈਕਸ ਮੇਲੇ ਦੇ ਮੈਦਾਨ ਵਿੱਚ ਇਹ ਮੇਲਾ ਕਰਵਾਇਆ ਜਾ ਰਿਹਾ ਹੈ।
ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਮਾਹਿਰਾਂ ਵਲੋਂ ਚੰਗੀ ਖੁਰਾਕ ਪੈਦਾ ਕਰਨ ਅਤੇ ਸਿਹਤ ਦੇ ਵਿਸ਼ੇ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ।ਜਿਸ ਵਿਚ ਸ਼ਹਿਰ ਦੀਆਂ ਵਪਾਰਕ ਖਾਣ ਪੀਣ ਵਾਲੀਆਂ ਦੁਕਾਨਾਂ ਵਲੋਂ ਆਪਣੇ ਚੰਗੇ ਉਤਪਾਦਾਂ ਦੇ ਸਟਾਲ ਖਾਣ ਪੀਣ ਲਈ ਵੀ ਲਗਾਏ ਜਾਣਗੇ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …