Friday, March 29, 2024

ਵਿਦਿਆਰਥੀਆਂ ਨੇ ਸਿੱਖੀ ਸਿਧਾਂਤਾਂ ਨੂੰ ਅਪਨਾਉਣ ਦਾ ਸੰਕਲਪ ਲੈਂਦਿਆਂ ਸਾਹਿਬਜ਼ਾਦਿਆਂ ਨੂੰ ਕੀਤਾ ਸਿਜ਼ਦਾ

ਸੰਗਰੂਰ, 24 ਦਸੰਬਰ (ਜਗਸੀਰ ਲੌਂਗੋਵਾਲ) – ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗਾਇਨ ਮੁਕਾਬਲੇ ਸਥਾਨਿਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਪ੍ਰਬੰਧਕ ਕਮੇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਜਸਵਿੰਦਰ ਸਿੰਘ ਪ੍ਰਿੰਸ ਪ੍ਰਧਾਨ, ਗੁਰਮੀਤ ਸਿੰਘ ਸਕੱਤਰ ਦੇ ਨਾਲ ਸਟੱਡੀ ਸਰਕਲ ਦੇ ਜ਼ੋਨਲ ਸਕੱਤਰ ਕੁਲਵੰਤ ਸਿੰਘ ਨਾਗਰੀ, ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ ਦੀ ਦੇਖ-ਰੇਖ ਹੇਠ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਸੰਗਰੂਰ-ਮਾਲੇਰਕੋਟਲਾ ਜ਼ੋਨ ਅਧੀਨ ਅਕਾਲ ਅਕੈਡਮੀਆਂ, ਕਾਨਵੈਂਟ, ਸਰਕਾਰੀ ਸਕੂਲਾਂ ਅਤੇ ਸੰਗੀਤ ਅਕੈਡਮੀਆਂ ਦੀਆਂ 20 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਨੂੰ ਜੂਨੀਅਰ ਅਤੇ ਸੀਨੀਅਰ ਗਰੁੱਪਾਂ ਵਿੱਚ ਵੰਡਿਆ ਗਿਆ।ਭਾਈ ਮਲਕੀਤ ਸਿੰਘ ਚੰਗਾਲ ਐਗਜੈਕਟਿਵ ਕਮੇਟੀ ਮੈਂਬਰ ਸ਼਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਦੇ ਨਾਲ ਡਾ. ਜਸਕਰਨ ਸਿੰਘ ਖੁਰਮੀ ਵੀ ਹਾਜ਼ਰ ਹੋਏ।ਗੁਰਜੰਟ ਸਿੰਘ ਰਾਹੀ ਜ਼ੋਨਲ ਪ੍ਰਧਾਨ ਨੇ ਸਟੱਡੀ ਸਰਕਲ ਵਲੋਂ ਸਵਾਗਤ ਕਰਦੇ ਹੋਏ ਦੱਸਿਆ ਕਿ ਇਹਨਾਂ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਵਿੱਚ ਆਪ ਕੀਰਤਨ ਕਰਨ ਦੀ ਲਹਿਰ ਅਤੇ ਔਗੁਰਬਾਣੀ ਦੇ ਸਤਿਕਾਰ ਪ੍ਰਤੀ ਜਾਗਰੂਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ।ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ ਨੇ ਕਿਹਾ ਕਿ ਗੁਰੂ ਸਾਹਿਬ ਵਲੋਂ ਕੀਤੀ ਬਖ਼ਸ਼ਿਸ਼ ਸਦਕਾ ਸਟੱਡੀ ਸਰਕਲ ਵਲੋਂ 50 ਸਾਲਾ ਤੋਂ ਨਿਰੰਤਰ ਕੀਤੇ ਜਾ ਰਹੇ ਸੇਵਾ ਦੇ ਨਿਮਾਣੇ ਉਪਰਾਲਿਆਂ ਦਾ ਜਿਕਰ ਕੀਤਾ।ਉਪਰੰਤ ਜੂਨੀਅਰ ਅਤੇ ਸੀਨੀਅਰ ਗਰੁੱਪਾਂ ਅਨੁਸਾਰ ਵਿਦਿਆਰਥੀਆਂ ਨੇ ਨਿਰਧਾਰਿਤ ਰਾਗਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਗੁਰਬਾਣੀ ਦਾ ਗਾਇਨ ਲੈਅ-ਬੱਧ ਤਰੀਕੇ ਨਾਲ ਸੰਗਤਾਂ ਨੂੰ ਮੰਤਰ-ਮੁਗਧ ਕਰ ਦਿੱਤਾ।
ਇਹਨਾਂ ਮੁਕਾਬਲਿਆਂ ਲਈ ਪ੍ਰੋ: ਮਨਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੰਜੀਵ ਸੁਲਤਾਨ ਅਤੇ ਪ੍ਰੋ: ਮਨਵੀਰ ਸਿੰਘ ਗੁਰਮਤਿ ਕਾਲਜ ਮਸਤੂਆਣਾ ਸਾਹਿਬ ਨੇ ਜੱਜ ਸਾਹਿਬਾਨ ਦੇ ਫਰਜ਼ ਨਿਭਾਏ ਜਦੋਂ ਕਿ ਸੁਖਵਿੰਦਰ ਸਿੰਘ, ਗੁਰਨਾਮ ਸਿੰਘ ਅਤੇ ਗੁਰਮੇਲ ਸਿੰਘ ਨੇ ਸਮਾਂ ਵਾਚਕ ਦੀ ਸੇਵਾ ਨਿਭਾਈ।ਪ੍ਰੋ: ਹਰਵਿੰਦਰ ਕੌਰ ਸਕੱਤਰ ਜ਼ੋਨਲ ਇਸਤਰੀ ਕੌਂਸਲ ਨੇ ਸਟੱਡੀ ਸਰਕਲ ਦੀਆਂ ਜ਼ੋਨਲ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।ਅਜਮੇਰ ਸਿੰਘ ਡਿਪਟੀ ਡਾਇਰੈਕਟਰ ਨੇ ਜ਼ੋਨਲ ਦਫ਼ਤਰ ਦੀ ਹੋ ਰਹੀ ਉਸਾਰੀ ਅਤੇ ਸ਼ੁਰੂ ਕੀਤੇ ਪ੍ਰੋਜੈਕਟਾਂ ਬਾਰੇ ਚਾਨਣਾ ਪਾਇਆ।ਭਾਈ ਮਲਕੀਤ ਸਿੰਘ ਚੰਗਾਲ ਨੇ ਸਟੱਡੀ ਸਰਕਲ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਕੀਤੇ ਜਾ ਰਹੇ ਸਾਰਥਿਕ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਜਿਸ ਸਕੂਲ ਨੂੰ ਲਾਇਬ੍ਰੇਰੀ ਵਾਸਤੇ ਪੁਸਤਕਾਂ ਜਾਂ ਕੀਰਤਨ ਲਈ ਸਾਜ਼ ਚਾਹੀਦੇ ਹਨ, ਉਹ ਉਨ੍ਹਾਂ ਨੂੰ ਸੰਪਰਕ ਕਰਨ।ਵਿੱਦਿਆਰਥੀਆਂ ਵਲੋਂ ਖਾਲਸਾਈ ਨਾਅਰੇ “ਸਰਹੰਦ ਦੀ ਦੀਵਾਰ ਨੂੰ ਕੇਸਰੀ ਪ੍ਰਣਾਮ ਹੈ -ਅਜੀਤ ਤੇ ਜੁਝਾਰ ਨੂੰ ਕੇਸਰੀ ਪ੍ਰਣਾਮ ਹੈ” ਦੀ ਗੂੰਜ਼ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜ਼ਦਾ ਕੀਤਾ ਗਿਆ ਅਤੇ ਸਿੱਖੀ ਸਿਧਾਂਤਾਂ ਨੂੰ ਅਪਨਾਉਣ ਦਾ ਸੰਕਲਪ ਲਿਆ।
ਇਸ ਸਮਾਗਮ ਲਈ ਰਾਏ ਸੰਨਜ਼ ਸੁਨਾਮ, ਮਿੱਤਲ ਟਰੇਡਰਜ਼ ਸੰਗਰੂਰ, ਮਨਪ੍ਰੀਤ ਸਿੰਘ ਗੋਲਡੀ, ਪ੍ਰੋ: ਨਰਿੰਦਰ ਸਿੰਘ, ਹਰਭਜਨ ਸਿੰਘ ਭੱਟੀ, ਪ੍ਰੋ: ਰਾਜਿੰਦਰ ਕੌਰ, ਪ੍ਰਮੋਦ ਕੁਮਾਰੀ, ਮੱਖਣ ਸਿੰਘ, ਇੰਦਰਪ੍ਰੀਤ ਸਿੰਘ ਧੂਰੀ, ਹਰਪ੍ਰੀਤ ਸਿੰਘ ਛਾਜ਼ਲੀ, ਅਵਤਾਰ ਸਿੰਘ ਧਨੌਲਾ, ਪ੍ਰਿੰ: ਰਮਨਦੀਪ ਕੌਰ, ਗੁਰਪ੍ਰੀਤ ਕੌਰ ਨਾਗਰੀ, ਪ੍ਰਿੰ: ਜਸਬੀਰ ਕੌਰ ਬੇਨੜਾ, ਕਰਮਜੀਤ ਸਿੰਘ ਭੋਜੋਵਾਲੀ, ਜਗਜੀਤ ਸਿੰਘ, ਪ੍ਰਿੰ: ਇਕਦੀਸ਼ ਕੌਰ ਮਹਿਲਾਂ, ਅਵਤਾਰ ਸਿੰਘ ਚੀਮਾ, ਪਰਮਿੰਦਰ ਕੌਰ, ਜੀਵਨ ਗਰਗ ਚੇਅਰਮੈਨ, ਗੁਰਦਰਸ਼ਨ ਸਿੰਘ ਆਦਿ ਦਾ ਵਿਸ਼ੇਸ਼ ਸਹਿਯੋਗ ਪ੍ਰਾਪਤ ਹੋਇਆ।ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵੱਲੋਂ ਮੁੱਖ ਸੇਵਾਦਾਰ ਗੁਰਸਿਮਰਨ ਸਿੰਘ ਅਤੇ ਗੁਰਪ੍ਰੀਤ ਸਿੰਘ ਰੋਬਿਨ ਨੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦੀ ਸੇਵਾ ਨਿਭਾਈ। ਗੁਰਮੀਤ ਸਿੰਘ ਸਕੱਤਰ ਨੇ ਸਟੱਡੀ ਸਰਕਲ ਵਲੋਂ ਕੀਤੇ ਇਸ ਪ੍ਰੋਗਰਾਮ ਦੇ ਸਹਿਯੋਗ ਲਈ ਅਤੇ ਸਮੂਹ ਅਧਿਆਪਕ ਇੰਚਾਰਜ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸ਼ਬਦ ਗਾਇਨ ਮੁਕਾਬਲਿਆਂ ਵਿਚ ਜੂਨੀਅਰ ਗਰੁੱਪ ਵਿਚੋਂ ਸਪਰਿੰਗ ਡੇਲਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਅਤੇ ਸੀਨੀਅਰ ਗਰੁੱਪ ਵਿਚੋਂ ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਰੜਵਾਲ-ਧੂਰੀ ਦੀਆਂ ਟੀਮਾਂ ਜੇਤੂ ਰਹੀਆਂ।ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਭਾਈ ਮਲਕੀਤ ਸਿੰਘ ਚੰਗਾਲ, ਭਾਈ ਪ੍ਰੇਮਜੀਤ ਸਿੰਘ ਹੀਰਾ, ਗੁਰਵਿੰਦਰ ਸਿੰਘ ਸਰਨਾ, ਗੁਰਿੰਦਰ ਸਿੰਘ ਗੁਜਰਾਲ, ਪ੍ਰੀਤਮ ਸਿੰਘ, ਗੁਰਪ੍ਰੀਤ ਸਿੰਘ ਰੋਬਿਨ, ਲਾਭ ਸਿੰਘ, ਕੁਲਵੰਤ ਸਿੰਘ ਨਾਗਰੀ, ਹਰਵਿੰਦਰ ਕੌਰ ਆਦਿ ਨੇ ਨਿਭਾਈ।ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਅਜਮੇਰ ਸਿੰਘ ਨੇ ਸਟੇਜ਼ ਸੰਚਾਲਨ ਕੀਤਾ। ਸਟੱਡੀ ਸਰਕਲ ਵਲੋਂ ਅਜਿਹੇ ਉਪਰਾਲਿਆਂ ਦੀ ਲੜੀ ਵਿੱਚ 17 ਜਨਵਰੀ 2023 ਨੂੰ ਸਥਾਨਿਕ ਸ਼ਹੀਦ ਭਾਈ ਧਰਮ ਸਿੰਘ ਯਾਦਗਾਰੀ ਧਰਮਸ਼ਾਲਾ ਵਿਖੇ ਕਵੀਸ਼਼ਰੀ ਗਾਇਨ ਮੁਕਾਬਲੇ ਕਰਵਾਏ ਜਾਣਗੇ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …