Friday, March 29, 2024

ਬੇਰੋਜ਼ਗਾਰਾਂ ਦਾ ਖੁਦਕੁਸ਼ੀਆਂ ਵੱਲ ਰੁਝਾਨ ਪੰਜਾਬ ਸਰਕਾਰ ਦੀ ਕਾਰਜਗਾਰੀ ਕਰ ਰਿਹੈ ਬਿਆਨ – ਸੁੱਚਾ ਸਿੰਘ ਛੋਟੇਪੁਰ

ਅਕਾਲੀ-ਭਾਜਪਾ ਕਾਂਗਰਸ ਨੂੰ ਛੱਡ ਕੇ ਤੀਜੀ ਧਿਰ ਖੜ੍ਹੀ ਕਰੇਗੀ ਆਮ ਆਦਮੀ ਪਾਰਟੀ

PPN1212201404
ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪੰਜਾਬ ਵਿੱਚ ਬੇਰੁਜ਼ਗਾਰ ਲੜਕੇ-ਲੜਕੀਆਂ ਦਾ ਖੁਦਕੁਸ਼ੀਆਂ ਵੱਲ ਰੁਝਾਨ ਪੰਜਾਬ ਸਰਕਾਰ ਦੀ ਮਾੜੀ ਹਾਲਤ ਨੂੰ ਬਿਆਨ ਕਰ ਰਿਹਾ ਹੈ, ਇਹ ਵਿਚਾਰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਗੱਲਬਾਤ ਦੌਰਾਨ ਪ੍ਰਗਟ ਕਰਦਿਆਂ ਕਿਹਾ ਕਿ ਉਹ ਗੁਰਦਾਰਪੁਰ ਨਾਲ ਸਬੰਧਿਤ ਲੜਕੀ  ਗੁਰਪ੍ਰੀਤ  ਕੌਰ ਵੱਲੋਂ ਮੁੱਖ ਮੰਤਰੀ ਨਿਵਾਸ ਅੱਗੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਦੇ ਸਬੰਧ ਵਿੱਚ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ  ਪੰਜਾਬ ਵਿੱਚ  ਇਸ ਸਮੇਂ ਹਾਲਾਤ ਏਨੇ ਮਾੜੇ ਹਨ ਕਿ ਪਹਿਲਾਂ ਕਿਸਾਨ ਖੁਦਕੁਸ਼ੀਆਂ ਕਰ ਰਹੇ ਸਨ, ਹੁਣ ਬੇਰੋਜ਼ਗਾਰ ਨੌਜਵਾਨ ਵੀਂ ਖੁਦਕੁਸ਼ੀਆਂ ਦੇ ਰਾਹ ਤੇ ਤੁਰ ਪਏ ਹਨ।ਉਨ੍ਹਾਂ ਕਿਹਾ ਕਿ ਡਿਗਰੀਆਂ ਲਈ ਫਿਰਦੇ  ਇਨ੍ਰਾਂ ਨੌਜਵਾਨਾਂ ਦੀ ਕੋਈ ਪਹਿਲਾ ਗੱਲ  ਨਹੀ ਸੁਣੀ ਜਾਂਦੀ ਪਰ ਜਦੋਂ ਕੋਈ ਖੁਦਕੁਸ਼ੀ ਕਰ ਲੈਂਦਾ ਹੇ ਜਾ ਮਾੜੀ  ਘਟਨਾ ਵਾਪਰ ਜਾਂਦੀ  ਹੈ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਝੱਟ ਨੌਕਰੀ ਤੇ ਪੰਜ-ਪੰਜ ਲੱਖ ਦੇ ਦਿੱਤਾ ਜਾਂਦਾ ਹੈ।ਸਰਕਾਰ ਖੁੱਦ ਹੀ ਲੋਕਾਂ ਨੂੰ ਆਤਮ ਹੱਤਿਆਂ ਵਾਲੇ ਪਾਸ ਤੋਰ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਜੰਗਲ ਰਾਜ ਹੈ, ਅਕਾਲੀਆਂ ਨੇ ਪੰਜਾਬ ਨੂੰ  ਬਿਹਾਰ ਬਣਾਕੇ  ਰੱਖ ਦਿੱਤਾ ਹੈ, ਜਿਹੜੇ ਗੁੰਡੇ ਚੌਣਾ ਵਿੱਚ  ਅਕਾਲੀਆਂ ਦੀ ਮਦਦ ਕਰਦੇ ਹਨ, ਉਹ ਬਾਅਦ ਵਿੱਚ ਧੀਆਂ-ਭੈਣਾਂ  ਦੀਆਂ ਇੱਜਤਾਂ ਲੁੱਟਦੇ ਹਨ ਅਤੇ ਨਸ਼ੇ ਦਾ ਕਾਰੋਬਾਰ ਕਰਦੇ ਹਨ।ਗੁੰਡਿਆਂ ਦੀ ਪਾਲਣਹਾਰ ਖੁਦ ਸਰਕਾਰ ਹੈ ਜਿਹੜੀ ਇਨ੍ਹਾਂ ਗੁੰਡਿਆਂ ਨੂੰ ਫੜਨਾ ਹੁੰਦਾ ਹੈ, ਉਹੀ ਪੁਲਿਸ ਨੂੰ ਇਨ੍ਹਾਂ ਦੀ ਰੱਖਿਆ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੇ ਮੰਤਰੀਆਂ ਵਿੱਚ ਇਖਲਾਕ ਨਾਮ ਦੀ ਕੋਈ ਚੀਜ਼ ਨਹੀ ਹੈ।
ਸਿਹਤ ਵਿਭਾਗ  ਦੀ ਮਾੜੀ ਕਾਰਜਗਾਰੀ ਕਾਰਨ ਨਵਜੰਮੇ ਬੱਚੇ ਮਰ ਰਹੇ ਹਨ।ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਜਾ ਰਹੀ ਹੈ, ਸਿਹਤ ਮੰਤਰੀ ਫਿਰ ਵੀਂ ਕੁਰਸੀ ਤੇ ਜੰਮਿਆ ਬੈਠਾ ਹੈ।ਉਨ੍ਹਾ ਕਿਹਾ ਪੰਜਾਬ ਵਿੱਚ ਅਮਨ ਕਾਨੂੰਨ ਦੀ ਮਾੜੀ  ਹਾਲਤ ਕਾਰਨ ਵਪਾਰੀ ਲੋਕ ਪੰਜਾਬ ਛੱਡ ਕੇ ਜਾ ਰਹੇ ਹਨ।ਥਾਣਿਆਂ ਤੇ ਜੱਥੇਦਾਰਾਂ ਦਾ ਕਬਜ਼ਾ ਹੈ।ਸ੍ਰੀ ਛੋਟੇਪੁਰ ਨੇ ਕਿਹਾ ਕਿ  ਅਕਾਲੀ-ਭਾਜਪਾ ਤੇ ਕਾਂਗਰਸ ਪਿਛਲੇ 68 ਸਾਲਾਂ ਤੋਂ ਪੰਜਾਬ ਨੂੰ ਲੁੱਟ ਰਹੇ ਹਨ ਅਤੇ ਹੁਣ ਉਹ ਇਨ੍ਹਾਂ ਤਿੰਨਾਂ ਨੂੰ ਛੱਡਕੇ ਪੰਜਾਬ ਵਿੱਚ ਤੀਜੀ  ਧਿਰ ਪੜ੍ਹੀ ਕਰਨ ਵਿੱਚ  ਲੱਗੇ ਹੋਏ ਹਨ।ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਾਂਗ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ  ਫਤਵਾ ਦੇ ਦੇਣ।ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚ ਆਮ ਆਦਮੀ ਪਾਰਟੀ  ਦੀ ਸਰਕਾਰ ਕਾਇਮ ਹੁੰਦੀ  ਹੈ ਤਾਂ ਉਹ ਸਭ ਤੋਂ ਪਹਿਲਾਂ ਉਹ ਅਫ਼ਸਰਾਂ ਨੂੰ ਕਾਨੂੰਨ ਦੇ ਦਾਇਰੇ ਅਨੁਸਾਰ ਸਜ਼ਾ ਦੇਣ ਦਾ ਕੰਮ ਕਰਨਗੇ ਜੋ ਇਨ੍ਹਾਂ ਦੇ  ਹੱਥ ਠੋਕੇ  ਬਣਕੇ ਲੋਕਾਂ ਤੇ ਝੂਠੇ ਕੇਸ ਦਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਕਿਸਾਨਾਂ ਨੂੰ ਨਰਮੇ ਦਾ ਸਹੀ ਮੁੱਲ ਨਹੀਂ ਮਿਲ ਰਿਹਾ।ਝੋਨੇ ਦੀ ਪੇਮੈਂਟ ਰੁਕੀ ਹੋਈ ਹੈ ਅਤੇ ਲੋਕਾਂ ਨੂੰ ਖਾਦ ਨਹੀਂ ਮਿਲ ਰਹੀ ਤਾਂ ਪੰਜਾਬ ਦਾ ਕਿਸਾਨ ਕਿੱਧਰ ਜਾਵੇਗਾ।ਸ੍ਰੀ ਛੋਟੇਪੁਰ ਨੇ ਕਿਹਾ ਪੰਜਾਬ ਨੂੰ ਬਚਾਉਣ ਲਈ ਰਾਜਨੀਤਕ ਤਬਦੀਲੀ ਦੀ ਲੋੜ ਹੈ, ਜੋ ਪੰਜਾਬ ਦੇ ਲੋਕ  ਹੀ ਲਿਆ ਸਕਦੇ ਹਨ।ਇਸ ਸਮੇਂ ਉਨ੍ਹਾਂ ਨਾਲ ਤਲਵੰਡੀ  ਸਾਬੋਂ ਤੋਂ ਚੋਣ ਲੜ ਚੁੱਕੀ ਆਮ ਆਦਮੀ ਪਾਰਟੀ ਦੀ ਬੀਬੀ ਬਲਜਿੰਦਰ ਕੌਰ ਵੀਂ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply