Friday, April 19, 2024

ਐਨ.ਆਰ.ਐਚ.ਐਮ ਦੀ ਪਲੇਠੀ ਮੀਟਿੰਗ ਹੋਈ

PPN1212201411

ਫਾਜ਼ਿਲਕਾ, 12 ਦਿਸੰਬਰ (ਵਿਨੀਤ ਅਰੋੜਾ) – ਐਨਆਰਐਚਐਮ ਯੂਨੀਅਨ ਦੀ ਪਲੇਠੀ ਮੀਟਿੰਗ ਫਾਜਿਲਕਾ ਦੀ ਜਿਲਾ ਪੱਧਰ ਮੀਟਿੰਗ ਕੀਤੀ ਗਈ ਜਿਸ ਵਿੱਚ ਜਿਲ੍ਹੇ ਦੇ ਸਮੂਹ ਐਨਆਰਐਚਐਮ ਕਰਮਚਾਰੀ ਮੈਨੇਜਮੇਂਟ ਨੇ ਵਧ ਚੜ ਕੇ ਭਾਗ ਲਿਆ । ਮੀਟਿੰਗ ਦਾ ਮੁੱਖ ਮਕਸਦ ਯੂਨੀਅਨ ਦੇ ਸੰਸਥਾਗਤ ਢਾਂਚੇ ਨੂੰ ਮਜਬੂਤ ਕਰਕੇ ਸਰਕਾਰ ਦੇ ਵਿਰੁੱਧ ਜਾਇਜ ਹਕਾਂ ਲਈ ਲੜੀ ਜਾਣ ਵਾਲੀ ਲੜਾਈ ਨੂੰ ਸੇਧ ਦੇਣਾ ਹੈ।ਇਸ ਮੀਟਿੰਗ ਵਿੱਚ ਜਿਲ੍ਹੇ ਦੇ ਵੱਖ-ਵੱਚ ਹਿੱਸਿਆਂ ਤੋਂ ਆਏ ਨੁਮਾਇੰਦਆਂ ਨੇ ਸਰਕਾਰ ਦੇ ਖਿਲਾਫ ਲੜੀ ਜਾਣ ਵਾਲੀ ਲੜਾਈ ਲਈ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਮਨੋਜ ਕੁਮਾਰ ਟਾਂਕ ਦੁਆਰਾ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਰਾਜ ਸਰਕਾਰ ਦੇ ਖਿਲਾਫ ਇਕੱਠੇ ਹੋਕੇ ਲੜਿਆ ਜਾਵੇ ਅਤੇ ਯੂਨੀਅਨ ਦੀ ਬੰਦ ਹੋਈ ਗਤੀਵਿਧੀਆਂ ਨੂੰ ਦੁਬਾਰਾ ਸ਼ੁਰੂ ਕਰਕੇ ਕਰਮਚਾਰੀਆਂ ਦੀ ਜਾਇਜ ਮੰਗਾਂ ਸਰਕਾਰ ਤੋਂ ਪੂਰੀਆਂ ਕਰਵਾਈਆਂ ਜਾਣ ਜੋਕਿ ਪਿਛਲੇ ਸਮੇਂ ਤੋਂ ਸਰਕਾਰ ਦੁਆਰਾ ਵਾਅਦਾ ਕਰਕੇ ਪੂਰੀ ਨਹੀਂ ਕੀਤੀ ਗਈ।ਰਾਜੇਸ਼ ਕੁਮਾਰ ਨੇ ਕਿਹਾ ਕਿ ਯੂਨੀਅਨ ਦੀ ਸ਼ੁਰੂ ਹੋਈ ਗਤੀਵਿਧੀਆਂ ਨੂੰ ਭਵਿੱਖ ਵਿੱਚ ਹੋਰ ਤੇਜ ਕੀਤਾ ਜਾਵੇਗਾ ਅਤੇ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ।ਇਸ ਮੌਕੇ ਨਰਿੰਦਰ ਸਿੰਘ ਜਲਾਲਾਬਾਦ ਨੇ ਯੂਨੀਅਨ ਨੂੰ ਸੰਬੋਧਨ ਕਰਦੇ ਹੋਏ ਸਰਕਾਰ ਦੀ ਕਰਮਚਾਰੀ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ ਅਤੇ ਸਰਕਾਰ ਨੂੰ ਇਸਦੇ ਨਤੀਜਾ ਭਵਿੱਖ ਵਿੱਚ ਭੁਗਤਣ ਲਈ ਤਿਆਰ ਰਹਿਣ ਨੂੰ ਕਿਹਾ।ਇਸ ਮੌਕੇ ਯੂਨੀਅਨ ਦੇ ਅਹੁਦੇਦਾਰ ਪੂਜਾ, ਚਾਇਨਾ, ਪੁਸ਼ਪਿੰਦਰ ਕੌਰ, ਨਰਿੰਦਰ ਸਿੰਘ, ਰੋਹੀਤ ਕੁਮਾਰ, ਰਮਨ ਕੁਮਾਰ ਜੰਡਵਾਲਾ ਭੀਮੇਸ਼ਾਹ, ਰਾਜੇਸ਼ ਕੁਮਾਰ, ਚੈਨ ਸਿੰਘ ਸੀਤੋਗੁੰਨੋ, ਬਲਜੀਤ ਸਿੰਘ, ਨੀਸ਼ੂ, ਆਰਤੀ, ਧੀਰਜ ਕੁਮਾਰ, ਵਿਨੋਦ ਕੁਮਾਰ, ਧਰਮਵੀਰ, ਪ੍ਰਕਾਸ਼ ਕੁਮਾਰ ਅਤੇ ਮੁਕਤੀ ਆਦਿ ਮੌਜੂਦ ਸਨ ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply