Thursday, March 28, 2024

ਭਾਸ਼ਾ ਵਿਭਾਗ ਨੇ 75ਵੀਂ ਵਰ੍ਹੇਗੰਢ ਮਨਾਈ

ਅੰਮ੍ਰਿਤਸਰ, 2 ਜਨਵਰੀ (ਸੁਖਬੀਰ ਸਿੰਘ) – ਨਵੇਂ ਸਾਲ ‘ਚ ਪਹਿਲ ਕਦਮੀ ਕਰਦਿਆਂ ਜ਼ਿਲ੍ਹਾ ਭਾਸ਼ਾ ਦਫਤਰ ਵਲੋਂ ਆਪਣੇ ਦਫਤਰ ਵਿੱਚ ਭਾਸ਼ਾ ਵਿਭਾਗ ਪੰਜਾਬ ਦੀ 75ਵੀਂ ਵਰੇਗੰਢ ਮਨਾਈ ਗਈ।ਮੁੱਖ ਮਹਿਮਾਨ ਡਾ. ਭੁਪਿੰਦਰ ਸਿੰਘ ਮੱਟੂ ਸਾਬਕਾ ਜ਼ਿਲ੍ਹਾ ਭਾਸ਼ਾ ਅਫਸਰ ਇਸ ਸਮੇਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਸਮਾਗਮ ਦੀ ਪ੍ਰਧਾਨਗੀ ਮਨਮੋਹਨ ਸਿੰਘ ਬਾਸਰਕੇ (ਲੇਖਕ) ਨੇ ਕੀਤੀ, ਜਦਕਿ ਮੁੱਖ ਵਕਤਾ ਸਤਿੰਦਰ ਸਿੰਘ ਓਠੀ ਪੰਜਾਬੀ ਵਿਭਾਗ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਸਨ।
ਡਾ. ਭੁਪਿੰਦਰ ਸਿੰਘ ਮੱਟੂ ਨੇ ਭਾਸ਼ਾ ਵਿਭਾਗ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੀਆਂ ਸਕੀਮਾਂ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ।ਮਨਮੋਹਨ ਸਿੰਘ ਬਾਸਰਕੇ ਨੇ ਪੰਜਾਬ ਵਿੱਚ ਪੰਜਾਬੀ ਨੂੰ ਲਾਗੂ ਕਰਵਾਉਣ ਅਤੇ ਬੋਰਡ ਪੰਜਾਬੀ ਵਿੱਚ ਲਿਖਵਾਉਣ ਲਈ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ।ਸਤਿੰਦਰ ਸਿੰਘ ਓਠੀ ਨੇ ਪੰਜਾਬੀ ਭਾਸ਼ਾ ਦੇ ਇਤਿਹਾਸ ਬਾਰੇ ਦੱਸਿਆ।ਇਤਿਹਾਸਕਾਰ ਏ ਐਸ ਦਲੇਰ, ਅਜੀਤ ਸਿੰਘ ਨਬੀਪੁਰ, ਸਰਬਜੀਤ ਸਿੰਘ, ਰੁਪਿੰਦਰ ਸੰਧੂ, ਜਤਿੰਦਰ ਕੌਰ, ਰਪਿੰਦਰ ਕੌਰ ਗਿੱਲ ਨੇ ਪੰਜਾਬੀ ਬੋਲੀ ਤੇ ਸਭਿਆਚਾਰ ਨਾਲ ਸਬੰਧਤ ਕਵਿਤਾਵਾਂ ਬੋਲ ਕੇ ਸਰੋਤਿਆਂ ਨੂੰ ਨਿਹਾਲ ਕੀਤਾ।ਕਸਮੀਰ ਸਿੰਘ ਗਿੱਲ ਸਟੇਟ ਐਵਾਰਡੀ ਨੇ ਪੰਜਾਬੀ ਦੀ ਮਹੱਤਤਾ ਨੂੰ ਦਰਸਾਉਂਦਾ ਗੀਤ ਸੁਣਾਇਆ।ਸੁਖਦੇਵ ਸਿੰਘ ਨੇ ਸਟੇਜ਼ ਸੰਭਾਲਦਿਆਂ ਹੋਇਆ ਕਿਹਾ ਕਿ ਵਾਤਾਵਰਣ ਤੇ ਪੰਜਾਬੀ ਮਾਂ ਬੋਲੀ ਦੀ ਸੰਭਾਲ ਕਰਨੀ ਚਾਹੀਦੀ ਹੈ।ਸਮਾਗਮ ਦਾ ਪ੍ਰਬੰਧ ਡਾ. ਪਰਮਜੀਤ ਸਿੰਘ ਕਲਸੀ ਜਿਲ੍ਹਾ ਭਾਸ਼ਾ ਅਫਸਰ ਤੇ ਹਰਜੀਤ ਸਿੰਘ ਸੀਨੀ. ਸਹਾਇਕ ਅਤੇ ਜਸਬੀਰ ਸਿੰਘ ਜੂਨੀਅਰ ਸਹਾਇਕ ਨੇ ਕੀਤਾ।
Daily Online News Portal www.punjabpost.in

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …