Friday, April 19, 2024

ਡਾ. ਮਨਦੀਪ ਨੇ ਖ਼ਾਲਸਾ ਕਾਲਜ ਐਜ਼ੂਕੇਸ਼ਨ ਦੀ ਨਵੀਂ ਕਾਰਜ਼ਕਾਰੀ ਪ੍ਰਿੰਸੀਪਲ ਵਜੋਂ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 2 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਅੱਜ ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਵਿਖੇ ਨਿਯੁੱਕਤ ਕਾਰਜਕਾਰੀ ਪ੍ਰਿੰਸੀਪਲ ਡਾ. ਮਨਦੀਪ ਕੌਰ ਨੇ ਆਪਣਾ ਅਹੁੱਦਾ ਸੰਭਾਲ ਲਿਆ ਹੈ।ਉਹ ਇਸੇ ਸੰਸਥਾ ’ਚ ਕਾਫ਼ੀ ਲੰਮੇਂ ਸਮੇਂ ਤੋਂ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਹੋਰ ਮੈਂਬਰਾਂ ਦੀ ਮੌਜ਼ੂਦਗੀ ’ਚ ਡਾ. ਮਨਦੀਪ ਕੌਰ ਨੇ ਆਪਣੀ ਡਿਊਟੀ ਜੁਆਇਨ ਕੀਤੀ।ਡਾ. ਮਨਦੀਪ ਕੌਰ ਦਾ ਅਧਿਆਪਨ ਵਜੋਂ ਖਾਸਾ ਤਜ਼ਰਬਾ ਹਾਸਲ ਹੈ।
ਕਾਲਜ ਦੀ ਮੌਜ਼ੂਦਾ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਜੋ ਸੇਵਾਮੁਕਤੀ ਤੋਂ ਬਾਅਦ ਐਕਸਟੈਂਸ਼ਨ ’ਤੇ ਸਨ, ਨੂ ਅੱਜ ਨਿੱਘੀ ਵਿਦਾਇਗੀ ਦਿੱਤੀ ਗਈ।ਡਾ: ਮਨਦੀਪ ਕੌਰ ਦਾ ਸਵਾਗਤ ਕਰਦੇ ਹੋਏ ਛੀਨਾ ਨੇ ਕਿਹਾ ਕਿ ਅਧਿਆਪਨ ਦੇ ਸਿੱਖਿਆ ਖੇਤਰ ’ਚ ਪਾਸ਼ ਇਲਾਕੇ ’ਚ ਸਥਿਤ ਇਹ ਕਾਲਜ ਇਕ ਨਾਮਵਰ ਸੰਸਥਾ ਹੈ ਅਤੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਨਿਯੁੱਕਤ ਡਾ. ਮਨਦੀਪ ਕੌਰ ਕਾਲਜ ਨੂੰ ਬੁਲੰਦੀਆਂ ’ਤੇ ਲਿਜਾਣਗੇ।ਉਨ੍ਹਾਂ ਕਿਹਾ ਕਿ ਅਕਾਦਮਿਕ ਖੇਤਰ ’ਚ ਡਾ. ਮਨਦੀਪ ਕੌਰ ਦਾ ਤਜ਼ੱਰਬਾ ਸੰਸਥਾ ਲਈ ਇਕ ਵਡਮੁੱਲਾ ਯੋਗਦਾਨ ਹੋਵੇਗਾ, ਕਿਉਂਕਿ ਇਹ ਕਾਲਜ ਕਈ ਪੇਸ਼ੇਵਰ ਅਧਿਆਪਕ ਕਿੱਤੇ ਵਜੋਂ ਕੋਰਸ ਪ੍ਰਦਾਨ ਕਰਦਾ ਹੈ।
ਉਨ੍ਹਾਂ ਕਿਹਾ ਕਿ ਡਾ. ਢਿੱਲੋਂ ਨੇ ਆਪਣੇ 17 ਸਾਲਾਂ ਦੇ ਕਾਰਜ਼ਕਾਲ ਦੌਰਾਨ ਕਾਲਜ ਨੂੰ ਸਿੱਖਿਆ ਦੇ ਮਿਆਰ ’ਚ ਉਚਾਈਆਂ ਤੱਕ ਪਹੁੰਚਾਇਆ ਹੈ ਅਤੇ ਉਨ੍ਹਾਂ ਦੀ ਮਿਹਨਤ ਸਦਕਾ ਕਾਲਜ ਨੇ ਕਈ ਖਿਤਾਬ ਆਪਣੇ ਨਾਮ ’ਤੇ ਦਰਜ਼ ਕਰਵਾਏ ਹਨ।ਛੀਨਾ ਨੇ ਨਵ-ਨਿਯੁੱਕਤ ਪ੍ਰਿੰਸੀਪਲ ਨੂੰ ਸੰਸਥਾ ਦੀ ਤਰੱਕੀ ਅਤੇ ਪ੍ਰਸਾਰ ਲਈ ਪੂਰੀ ਲਗਨ ਅਤੇ ਜ਼ਜਬੇ ਨਾਲ ਮਿਹਨਤ ਕਰਨ ਦੀ ਆਸ ਕੀਤੀ।
ਇਸ ਮੌਕੇ ਕੌਂਸਲ ਜੁਆਇੰਟ ਸਕੱਤਰ ਅਜ਼ਮੇਰ ਸਿੰਘ ਹੇਰ, ਪਰਮਜੀਤ ਸਿੰਘ ਬੱਲ, ਸਰਦੂਲ ਸਿੰਘ ਮੰਨਨ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਪ੍ਰਿੰਸੀਪਲ ਨਿਰਮਲਜੀਤ ਕੌਰ ਗਿੱਲ ਅਤੇ ਹੋਰ ਸਟਾਫ਼ ਹਾਜ਼ਰ ਸੀ।
Daily Online News Portal www.punjabpost.in

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …