Friday, March 29, 2024

ਛੁੱਟੀ ਹੁੰਦੇ ਹੀ ਸ਼ੁਰੂ ਹੋ ਜਾਂਦੀਆਂ ਨੇ ਆਵਾਰਾ ਗਰਦਾਂ ਦੀਆਂ ਗੇੜੀਆਂ

PPN1212201415

ਜਲੰਧਰ, 10 ਦਸੰਬਰ (ਪਵਨਦੀਪ ਸਿੰਘ/ਪਰਮਿੰਦਰ ਸਿੰਘ) – ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੇ ਕਾਰਨ ਭੂੰਡ ਆਸ਼ਕਾਂ ਦੇ ਹੌਂਸਲੇ ਦਿਨੋ-ਦਿਨ ਬੁਲੰਦੇ ਹੋਏ ਜਾ ਰਹੇ ਹਨ। ਦੁਪਹਿਰ ਦੇ ਸਮੇਂ ਸਰਕਾਰੀ, ਗੈਰ-ਸਰਕਾਰੀ ਸਕੂਲਾਂ ਤੇ ਕਾਲਜਾਂ ‘ਚ ਛੁੱਟੀ ਹੁੰਦੇ ਹੀ ਭੂੰਡ ਆਸ਼ਕ ਗੇੜੀਆਂ ਲਗਾਉਣੀਆਂ ਸ਼ੁਰੂ ਕਰ ਦਿੰਦੇ ਹਨ, ਜਿਸ ਕਾਰਨ ਵਿਦਿਆਰਥਣਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਬੈਠਾ ਹੋਇਆ ਹੈ। ਰੋਹਤਕ, ਲੁਧਿਆਣਾ, ਅੰਮ੍ਰਿਤਸਰ, ਦਿੱਲੀ, ਤਰਨਤਾਰਨ ਤੇ ਹੋਰ ਸ਼ਹਿਰਾਂ ‘ਚ ਲੜਕੀਆਂ ਨਾਲ ਛੇੜਖਾਨੀ ਦੀਆਂ ਘਟਨਾਵਾਂ ਤੇ ਕਈ ਜਗ੍ਹਾ ਲੜਕੀਆਂ ਦੀ ਮੌਤ ਦੇ ਬਾਵਜੂਦ ਵੀ ਜਲੰਧਰ ਪੁਲਿਸ ਪ੍ਰਸ਼ਾਸਨ ਕੋਈ ਸਖਤ ਕਦਮ ਨਹੀਂ ਉਠਾ ਰਿਹਾ। ਜਲੰਧਰ ‘ਚ ਕੰਪਨੀ ਬਾਗ਼ ਚੌਕ, ਜੀ. ਪੀ. ਓ. ਚੌਕ ਤੇ ਹੋਰਨਾਂ ਖੇਤਰਾਂ ‘ਚ ਸਥਿਤ ਮਹਿਲਾ ਕਾਲਜਾਂ ਤੇ ਸਰਕਾਰੀ ਸਕੂਲਾਂ ‘ਚ ਛੁੱਟੀ ਹੁੰਦੇ ਹੀ ਮੋਟਰਸਾਈਕਲਾਂ ਤੇ ਕਾਰਾਂ ‘ਚ ਸਵਾਰ ਨੌਜਵਾਨ ਲੜਕੀਆਂ ਨਾਲ ਛੇੜਖਾਨੀ ਕਰਦੇ ਹਨ। ਪ੍ਰੈੱਸ ਕਲੱਬ ਚੌਕ ਦੇ ਬਾਹਰ ਖੜ੍ਹੀਆਂ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨਾਲ ਕਈ ਆਟੋ ਚਾਲਕ ਵੀ ਲੜਕੀਆਂ ਨਾਲ ਛੇੜਖਾਨੀ ਕਰਦੇ ਹਨ। ਆਲਮ ਇਹ ਹੈ ਕਿ ਬੱਸ ਸਟਾਪ ‘ਤੇ ਖੜ੍ਹੇ ਹੋਣਾ ਵੀ ਵਿਦਿਆਰਥਣਾਂ ਲਈ ਦੁੱਭਰ ਹੋ ਰਿਹਾ ਹੈ ਤੇ ਜੇਕਰ ਕੋਈ ਰਾਹਗੀਰ ਇਨ੍ਹਾਂ ਘਟਨਾਵਾਂ ‘ਤੇ ਇਤਰਾਜ਼ ਜਤਾਉਂਦਾ ਹੈ ਤਾਂ ਨੌਜਵਾਨ ਲੜਕੇ ਲੜਨਾ-ਝਗੜਨਾ ਸ਼ੁਰੂ ਹੋ ਜਾਂਦੇ ਹਨ। ਨਿਊ ਜਵਾਹਰ ਨਗਰ ਨੇੜੇ ਸਥਿਤ ਇਕ ਸਕੂਲ ਤੇ ਕਾਲਜ ਤੋਂ ਬਾਹਰ ਨਿਕਲਣ ਵਾਲੀਆਂ ਵਿਦਿਆਰਥਣਾਂ ਨੂੰ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਰੋਜ਼ ਲੜਕੀਆਂ ‘ਤੇ ਹੋ ਰਹੇ ਅੱਤਿਆਚਾਰਾਂ ਦੀਆਂ ਘਟਨਾਵਾਂ ਦੇ ਬਾਵਜੂਦ ਜਲੰਧਰ ਪੁਲਿਸ ਦੀ ਨੀਂਦ ਨਹੀਂ ਖੁੱਲ੍ਹ ਰਹੀ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply