Thursday, April 25, 2024

ਸੜਕਾਂ ‘ਤੇ ਨਜਾਇਜ਼ ਕਬਜ਼ਿਆਂ ਅਤੇ ਗਲਤ ਪਾਰਕ ਕੀਤੇ ਵਾਹਣਾਂ ਖਿਲਾਫ ਕੀਤੀ ਕਾਰਵਾਈ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) – ਗੈਰ-ਕਾਨੂੰਨੀ ਕਬਜ਼ਿਆਂ ਦੇ ਖਿਲਾਫ ਪਹਿਲਾਂ ਤੋ ਚੱਲ ਰਹੇ ਅਭਿਆਨ ਤਹਿਤ ਵਧੀਕ ਉਪ ਕਮਿਸ਼ਨਰ ਟਰੈਫਿਕ ਪੁਲਿਸ ਅੰਮ੍ਰਿਤਸਰ ਸ਼੍ਰੀਮਤੀ ਅਮਨਦੀਪ ਕੋਰ ਪੀ.ਪੀ.ਐਸ ਵਲੋਂ ਸਮੇਤ ਚਾਰੇ ਟਰੈਫਿਕ ਜ਼ੋਨ ਇੰਚਾਰਜਾਂ ਵਲੋਂ ਨਗਰ ਨਿਗਮ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਪੁਤਲੀਘਰ ਬਜਾਰ (ਪਿਪਲੀ ਸਾਹਿਬ ਗੁਰਦਵਾਰਾ ਸਾਇਡ ਅਤੇ ਗਵਾਲਮੰਡੀ ਸਾਇਡ), ਰੇਲਵੇ ਸਟੇਸ਼ਨ, ਲਿੰਕ ਰੋਡ, ਅਸ਼ੋਕਾ ਚੌਕ ਤੋਂ ਕ੍ਰਿਸਟਲ ਚੌਕ ਤੱਕ, ਦੋਆਬਾ ਚੌਕ ਅਤੇ ਨਾਵਲਟੀ ਚੌਕ ਤੋਂ ਲਾਰੰਸ ਰੋਡ ਬਜ਼ਾਰ ਤੋਂ ਨਜਾਇਜ ਕਬਜ਼ੇ ਹਟਾਏ ਗਏ।ਸੜਕਾਂ ‘ਤੇ ਗਲਤ ਪਾਰਕ ਕੀਤੇ ਵਾਹਣਾਂ ਦੇ ਚਲਾਨ ਕੀਤੇ ਗਏ।ਟਰੈਫਿਕ ਨੂੰ ਸਹੀ ਢੰਗ ਨਾਲ ਰੈਗੂਲੇਟ ਕੀਤਾ ਗਿਆ ਅਤੇ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੀਆਂ ਦੁਕਾਨਾਂ ਦਾ ਸਮਾਨ ਬਾਹਰ ਸੜਕਾਂ/ਫੁੱਟਪਾਥਾਂ ‘ਤੇ ਨਾ ਲਗਾਉਣ ਅਤੇ ਵਾਹਣ ਇਕ ਲਾਈਨ ਵਿੱਚ ਪਾਰਕ ਕਰਨ।ਅਗਰ ਕੋਈ ਕਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵਗੀ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …