Saturday, April 20, 2024

ਪਾਵਰਕਾਮ ਵਲੋਂ ਜੰਡਿਆਲਾ ਗੁਰੂ ‘ਚ ਬਿਜਲੀ ਬੰਦ ਹੋਣ ਤੋਂ ਪਹਿਲਾਂ ਐਸ.ਐਮ.ਐਸ ਭੇਜਣ ਦੀ ਸ਼ੁਰੂਆਤ – ਬਿਜਲੀ ਮੰਤਰੀ

22 ਪਿੰਡਾਂ ਦੇ ਖੱਪਤਕਾਰਾਂ ਨੂੰ ਹੋਵੇਗਾ ਸਿੱਧਾ ਫਾਇਦਾ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀ ਅਗਵਾਈ ਹੇਠ ਅਤੇ ਬਿਜਲੀ ਮੰਤਰੀ ਸਰਦਾਰ ਹਰਭਜਨ ਸਿੰਘ ਈ.ਟੀ.ਓ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਵਰਕਾਮ ਮੈਨੇਜਮੈਂਟ ਵਲੋਂ ਆਪਣੇ ਵਡਮੁੱਲੇ ਖੱਪਤਕਾਰਾਂ ਨੂੰ ਬਿਜਲੀ ਬੰਦ ਹੋਣ ਦੀ ਸੂਚਨਾ ਪਹਿਲਾਂ ਹੀ ਐਸ.ਐਮ.ਐਸ ਰਾਹੀਂ ਦੇਣ ਦੀ ਸੇਵਾ ਜੰਡਿਆਲਾ ਗੁਰੂ ਵਿੱਚ ਸ਼ੁਰੂ ਕੀਤੀ ਗਈ ਹੈ।ਇਸ ਤੋਂ ਪਹਿਲਾਂ ਬਟਾਲਾ, ਅੰਮ੍ਰਿਤਸਰ ਸ਼ਹਿਰੀ ਅਤੇ ਲੁਧਿਆਣਾ ਵਿੱਚ ਇਹ ਸੇਵਾ ਦਿੱਤੀ ਜਾ ਰਹੀ ਹੈ।ਇਸ ਸੇਵਾ ਦਾ ਟਰਾਇਲ ਪਾਇਲਟ ਪ੍ਰੋਜੈਕਟ ਬਟਾਲਾ ਵਿੱਚ ਸ਼ੁਰੂ ਕੀਤਾ ਗਿਆ ਸੀ।ਬਿਜਲੀ ਮੰਤਰੀ ਈ.ਟੀ.ਓ ਵਲੋਂ ਆਪਣੀ ਬਟਾਲਾ ਫੇਰੀ ਦੋਰਾਨ ਪਾਇਲਟ ਪ੍ਰੋਜੈਕਟ ਬਟਾਲਾ ਦੀ ਕਾਫੀ ਤਾਰੀਫ ਕੀਤੀ ਗਈ ਸੀ ਅਤੇ ਇਹ ਸੇਵਾ ਪੂਰੇ ਪੰਜਾਬ ਵਿਚ ਸ਼ੁਰੂ ਕਰਨ ਦੀ ਇੱਛਾ ਪ੍ਰਗਟਾਈ ਸੀ।
ਅੱਜ ਜੰਡਿਆਲਾ ਗੁਰੂ ਦੇ ਵਡਮੁੱਲੇ ਖੱਪਤਕਾਰਾਂ ਲਈ ਇਹ ਸੇਵਾ ਰਸਮੀ ਤਫਰ ‘ਤੇ ਈ.ਟੀ.ਓ ਵਲੋਂ ਸ਼ੁਰੂ ਕੀਤੀ ਗਈ ਹੈ।ਇਸ ਵਿੱਚ ਤਿੰਨ ਸਟੇਸਨਾਂ ਤੋਂ ਚੱਲਦੇ ਲਗਭਗ 12 ਨੰਬਰ 11 ਕੇ.ਵੀ ਫੀਡਰ ਸ਼ਾਮਿਲ ਕੀਤੇ ਗਏ ਹਨ।ਇਹਨਾਂ ਵਿੱਚਜੰਡਿਆਲਾ ਗੁਰੂ, ਮਾਨਾਵਾਲਾ, ਦਬੁਰਜੀ, ਏਕਲ ਗੱਡਾ, ਨਿੱਜ਼ਰਪੁਰਾ, ਜਹਾਂਗੀਰ, ਭੈਣੀ ਸਿੱਧਵਾਂ, ਅਮਰਕੋਟ, ਰਾਮਪੁਰਾ ਸਮੇਤ 22 ਪਿੰਡਾਂ ਦੇ ਤਕਰੀਬਨ 20117 ਵੱਖ ਵੱਖ ਸ਼੍ਰੇਣੀਆ ਦੇ ਖੱਪਤਕਾਰਾਂ ਨੂੰ ਇਸ ਸੇਵਾ ਦਾ ਸਿੱਧਾ ਲਾਭ ਮਿਲੇਗਾ।
ਇਸੇ ਦੌਰਾਨ ਇੰਜ. ਬਾਲ ਕਿਸ਼ਨ ਮੁੱਖ ਇੰਜੀਨੀਅਰ ਬਾਰਡਰ ਜੋਨ ਵਲੋਂ ਬਿਜਲੀ ਮੰਤਰੀ ਦਾ ਸਵਾਗਤ ਕੀਤਾ ਗਿਆ ਅਤੇ ਪਾਵਰਕਾਮ ਦੇ ਨਵੀਨਤਾ ਇੰਚਾਰਜ਼ ਇੰਜ. ਪਰਉਪਕਾਰ ਸਿੰਘ ਅਤੇ ਉਹਨਾਂ ਦੀ ਟੀਮ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ।
ਇਸ ਮੌਕੇ ਡਿਪਟੀ ਐਸ.ਈ ਜਤਿੰਦਰ ਸਿੰਘ. ਸਤਿੰਦਰ ਸਿੰਘ, ਨਰੇਸ਼ ਪਾਠਕ, ਸਰਬਜੀਤ ਸਿੰਘ ਅਤੇ ਹਰਪਾਲ ਸਿੰਘ ਵੀ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …