Thursday, March 28, 2024

ਬੱਚਿਆਂ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਨਾਲ ਜੋੜਨ ਲਈ ਕੀਤੇ ਜਾਣਗੇ ਉਪਰਾਲੇ – ਬਾਬਾ ਹਰਜਿੰਦਰ ਸਿੰਘ ਖਾਲਸਾ

ਭੀਖੀ, 9 ਜਨਵਰੀ (ਕਮਲ ਜ਼ਿੰਦਲ) – ਪਿਛਲੇ ਲੰਬੇ ਸਮੇਂ ਤੋਂ ਕੌਮੀਅਤ, ਧਾਰਮਿਕ, ਸਮਾਜਿਕ, ਅਤੇ ਸਰਬ ਰੋਗ ਕਾ ਅਉਖਧੁ ਨਾਮ ਗੁਰਮਤਿ ਸਮਾਗਮ, ਬੱਚਿਆਂ ਨੂੰ ਗੁਰਬਾਣੀ ਗੁਰ ਇਤਿਹਾਸ, ਸਿੱਖ ਇਤਿਹਾਸ ਨਾਲ ਜੋੜਨ ਲਈ ਵਿਰਸਾ ਸੰਭਾਲ ਸੋਸਾਇਟੀ ਭੀਖੀ ਵਲੋਂ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਉਪਰਾਲੇ ਕੀਤਾ ਜਾ ਰਹੇ ਹਨ।ਬੱਚਿਆਂ ਅਤੇ ਲੋਕਾਂ ਨੂੰ ਗੁਰ ਇਤਿਹਾਸ ਨਾਲ ਜੋੜਨ ਲਈ ਸੋਸਾਇਟੀ ਦੁਆਰਾ ਹੋਰ ਜਿਆਦਾ ਉਪਰਲੇ ਕਰਨ ਅਤੇ ਸਮਾਗਮਾਂ ਸੰਬੰਧੀ ਵਿਚਾਰ ਵਟਾਂਦਰਾ ਕਰਨ ਲਈ ਬਾਬਾ ਹਰਜਿੰਦਰ ਸਿੰਘ ਖਾਲਸਾ ਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਕਲੋਨੀ ਨੇੜੇ ਬਿਜਲੀ ਗਰਿਡ ਭੀਖੀ ਵਿਖੇ ਆਪਣੀ ਰਿਹਾਇਸ਼ ‘ਤੇ ਸਮੂਹ ਸਿੱਖ ਸੰਗਤਾਂ ਦੀ ਵਿਸ਼ੇਸ਼ ਮੀਟਿੰਗ ਸੱਦੀ ਗਈ।ਇਸ ਮੀਟਿੰਗ ਵਿੱਚ ਸਾਲਾਨਾ ਸਮਾਗਮਾਂ ਲਈ ਵਿਸ਼ੇਸ਼ ਵਿਚਾਰ ਹੋਈ।ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਸਾਲਾਨਾ ਸਮਾਗਮ 18,19 ਫਰਵਰੀ ਦਿਨ ਸ਼ਨੀ-ਐਤਵਾਰ 2023 ਨੂੰ ਉਲੀਕਿਆ ਗਿਆ।ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਦਿਨ ਰਾਤ ਸਰਬ ਰੋਗ ਕਾ ਅਉਖਧੁ ਨਾਮ ਕੈਂਪ ਲਗਾਏ ਜਾਣਗੇ, ਉਥੇ ਹੀ ਬੱਚਿਆਂ ਨੂੰ ਭੈੜੀਆਂ ਕੁਰੀਤੀਆਂ ਤੋਂ ਬਚਾ ਕੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਗੁਰਮਤਿ ਮੁਕਬਾਲੇ ਰੱਖੇ ਗਏ।7 ਤੋਂ 18 ਸਾਲ ਤੱਕ ਦੇ ਬੱਚੇ ਬੱਚੀਆਂ ਭਾਗ ਲੈ ਸਕਣਗੇ ਅਤੇ ਉਨਾਂ ਨੂੰ ਵੱਡੇ ਵੱਡੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।ਬੱਚਿਆਂ ਨੂੰ ਕੇਸਾਂ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਲੰਬੇ ਸੁੰਦਰ ਕੇਸ ਮੁਕਾਬਲੇ ਰੱਖੇ ਗਏ ਹਨ।ਜਿਸ ਵਿੱਚ 5 ਤੋਂ 17 ਸਾਲ ਦੀ ਉਮਰ ਦੇ ਬੱਚੇ ਭਾਗ ਲੈ ਸਕਣਗੇ।ਤੀਸਰਾ ਦਸਤਾਰ ਮੁਕਾਬਲਾ ਬੱਚਿਆਂ ਨੂੰ ਦਸਤਾਰ ਸਜਾਉਣ ਪ੍ਰਤੀ ਪ੍ਰੇਰਿਤ ਕਰਨ ਲਈ ਸੀ।ਇਸ ਵਿੱਚ 9 ਤੋਂ 15 ਸਾਲ ਤੱਕ ਉਮਰ ਦੇ ਬੱਚੇ ਭਾਗ ਲੈ ਸਕਦੇ ਹਨ।ਨੌਜਵਾਨ ਪੀੜੀ ਨੂੰ ਸ਼ਸਤਰ ਵਿੱਦਿਆ ਪ੍ਰਤੀ ਪ੍ਰੇਰਿਤ ਕਰਨ ਲਈ ਵੱਖ ਵੱਖ ਟੀਮਾਂ ਦੇ ਗਤਕੇ ਮੁਕਾਬਲੇ ਵੀ ਕਰਵਾਏ ਜਾਣਗੇ।18 ਸਾਲ ਤੋਂ ਘੱਟ ਉਮਰ ਦੀਆਂ ਟੀਮਾਂ ਸੰਪਰਕ ਕਰ ਸਕਦੀਆਂ ਹਨ।ਇਨਾਂ ਸਾਰੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।ਇਨ੍ਹਾਂ ਸਮਾਗਮਾਂ ‘ਚ ਵੱਡੇ ਪੱਧਰ ‘ਤੇ ਅੰਮ੍ਰਿਤ ਸੰਚਾਰ ਵੀ ਕਰਵਾਏ ਜਾਣਗੇ।
ਮੀਟਿੰਗ ਵਿੱਚ ਬਾਬਾ ਹਰਜਿੰਦਰ ਸਿੰਘ, ਗੁਰਦੀਪ ਸਿੰਘ, ਜੀਵਨ ਸਿੰਘ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ ਮਿਸਰੇ ਕਾ, ਅੰਮ੍ਰਿਤਪਾਲ ਸਿੰਘ ਵੜੈਚ, ਹਰਦੀਪ ਸਿੰਘ, ਬਿੰਦਰ ਸਿੰਘ, ਅਮਰੀਕ ਸਿੰਘ ਵੈਦਮਾਨ, ਜੱਗਾ ਸਿੰਘ ਭਗਤ,ਕਾਲਾ ਸਿੰਘ, ਡਾ. ਧਰਮਪਾਲ ਸਿੰਘ ਸਮਾਓ, ਮਾਇਕਲ ਭੀਖੀ, ਭਿੰਦਰ ਸਿੰਘ ਜਵਾਹਰਕੇ, ਗ੍ਰੰਥੀ ਸੰਦੀਪ ਸਿੰਘ, ਗੁਰਦੀਪ ਸਿੰਘ ਖਿਆਲਾ ਕਲਾਂ, ਬਿੱਟੂ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …