Tuesday, April 16, 2024

ਡੀ.ਏ.ਵੀ ਇੰਟਰਨੈਸ਼ਨਲ ਨੇ ਮਨਾਇਆ ਲੋਹੜੀ ਦਾ ਤਿਓਹਾਰ

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਲੋਹੜੀ ਦਾ ਪਾਵਨ ਤਿਓਹਾਰ ਜੋਸ਼ੋ ਖਰੋਸ਼ ਨਾ ਮਨਾਇਆ ਗਿਆ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਲੋਹੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਉਨਾਂ ਨੇ ਕਿਹਾ ਕਿ ਲੋਹੜੀ ਭਾਰਤ ਦੀ ਵਿਰਾਸਤ ਦਾ ਸਾਂਝਾ ਤਿਓਹਾਰ ਹੈ, ਜੋ ਮੌਸਮ ਮੌਸਮ ਦੀ ਤਬਦੀਲੀ ਦਾ ਸੰਦੇਸ਼ ਦੇਂਦਾ ਹੈ।ਪੋਹ ਮਹੀਨੇ ਦੀ ਕੰਬਾਉਣ ਵਾਲੀ ਠੰਢ ਤੋਂ ਬਾਅਦ ਮਾਘੀ ਮੋਕੇ ਸੂਰਜ ਧਰਤੀ ਦੇ ਪ੍ਰਾਣੀਆਂ ਨੂੰ ਸ਼ੀਤ ਤੋਂ ਮੁਕਤੀ ਦਿਵਾਉਂਦਾ ਹੈ।ਇਹ ਤਿਓਹਾਰ ਮਿਲਜੁੱਲ ਕੇ ਖੁਸ਼ੀਆਂ ਨਾਲ ਮਨਾਉੁਣੇ ਅਤੇ ਮਨ ਦੇ ਹੰਕਾਰ, ਈਰਖਾ ਤੇ ਦਵੈਸ਼ ਵਰਗੇ ਭਾਵ ਅਗਨ ਭੇਟ ਕਰਕੇ ਪ੍ਰੇਮ ਦੀ ਭਾਵਨਾ ਦਾ ਵਿਕਾਸ ਕਰਨ ਦਾ ਸੰਦੇਸ਼ ਵੀ ਹੈ।ਲੋਹੜੀ ‘ਤੇ ਪਤੰਗਬਾਜ਼ੀ ਵੀ ਸਭਿਆਚਾਰ ਦਾ ਅੰਗ ਹੈ।ਪ੍ਰੰਤੂ ਅੱਜਕਲ ਲੋਕ ਪਤੰਗ ਉਡਾਉਣ ਲਈ ਵਿਰਾਸਤੀ ਤੇ ਪ੍ਰਾਰੰਪਕ ਡੋਰ ਦੀ ਥਾਂ, ਜਾਨਲੇਵਾ ਚਾੲਨੀਜ਼ ਡੋਰ ਦਾ ਪ੍ਰਯੋਗ ਕਰਦੇ ਹਨ, ਜੋ ਅਨੇਕ ਦੁਰਘਟਨਾਵਾਂ ਦਾ ਕਾਰਣ ਬਣਦੀ ਹੈ।ਇਸ ਲਈ ਵਿਦਿਆਰਥੀਆਂ ਨੂੰ ਚਾੲਨੀਜ਼ ਡੋਰ ਦਾ ਬਾਈਕਾਟ ਕਰਨਾ ਚਾਹੀਦਾ ਹੈ।ਵੈਦਿਕ ਮੰਤਰਾਂ ਦਾ ਉਚਾਰਨ ਕਰਕੇ ਲੋਹੜੀ ਦੀ ਪਵਿੱਤਰ ਅਗਨੀ ਜਲਾਈ ਗਈ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ, ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੇ ਲੋਹੜੀ ਕੀ ਪਵਿੱਤਰ ਅਗਨੀ ‘ਚ ਆਹੂਤੀਆਂ ਅਰਪਿਤ ਕਰਦਿਆਂ ਮਨੁੱਖੀ ਭਲਾਈ ਦਾ ਕਾਮਨਾ ਕੀਤੀ।ਸਕੂਲ ਦੀਆਂ ਵਿਦਿਆਰਥਣਾਂ ਨੇ ਲੋਹੜੀ ਦੀ ਮਹੱਤਤਾ ‘ਤੇ ਚਾਨਣਾ ਪਾਇਆ ਅਤੇ ਲੋਹੜੀ ਲੋਹੜੀ ਕੇ ਗੀਤ ਗਾਏ ਗਏ।ਇਸ ਮੌਕੇ ਸਭ ਨੂੰ ਮੁੰਗਫਲੀ ਰਿਉੜੀਆਂ ਵੰਡੀਆਂ ਗਈਆਂ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …