Friday, March 29, 2024

ਕਹਾਣੀਕਾਰ ਸੁਖਜੀਤ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਣ ‘ਤੇ ਸਾਹਿਤ ਸਭਾ ਸਮਰਾਲਾ ਵਲੋਂ ਸਨਮਾਨ

ਇਕੱਤਰਤਾ ਦੌਰਾਨ ਚੱਲਿਆ ਰਚਨਾਵਾਂ ਦਾ ਦੌਰ

ਸਮਰਾਲਾ, 17 ਜਨਵਰੀ (ਇੰਦਰਜੀਤ ਸਿੰਘ ਕੰਗ) – ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀ: ਸੈਕੰਡਰੀ ਸਕੂਲ (ਲੜਕੇ) ਵਿਖੇ ਕੀਤੀ ਗਈ।ਇਕੱਤਰਤਾ ਦੇ ਸ਼ੁਰੂ ਵਿੱਚ ਸਭਾ ਦੇ ਪ੍ਰੈਸ ਸਕੱਤਰ ਇੰਦਰਜੀਤ ਸਿੰਘ ਕੰਗ ਦੇ ਮਾਤਾ ਸ੍ਰੀਮਤੀ ਜਰਨੈਲ ਕੌਰ, ਡਾ. ਧਰਮ ਚੰਦ ਬਾਤਿਸ਼ ਦੇ ਸੁਪਤਨੀ ਸ੍ਰੀਮਤੀ ਚੰਦਰ ਕਾਂਤਾ, ਡਾ. ਆਤਮ ਹਮਰਾਹੀ ਦੇ ਦਮਾਦ ਤੇ ਸਾਹਿਤਕਾਰ ਮਨਦੀਪ ਕੌਰ ਭਵਰਾ ਦੇ ਪਤੀ ਗੁਰਚਰਨ ਸਿੰਘ ਅਤੇ ਗੀਤਕਾਰ ਸਵਰਨ ਸਿਵੀਆ ਦੇ ਅਕਾਲ ਚਲਾਣਾ ਕਰ ਜਾਣ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿੱਛੜੀਆਂ ਆਤਮਾਵਾਂ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ।
ਇਸ ਉਪਰੰਤ ਸਭਾ ਦੇ ਚੇਅਰਮੈਨ ਤੇ ਪਰਪੱਕ ਕਹਾਣੀਕਾਰ ਸੁਖਜੀਤ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਣ ਅਤੇ ਕਹਾਣੀਕਾਰ ਬਲਵਿੰਦਰ ਗਰੇਵਾਲ ਨੂੰ ਕੈਨੇਡਾ ਦਾ ਢਾਹਾ ਪੁਰਸਕਾਰ ਮਿਲਣ ਤੇ ਵਧਾਈਆਂ ਦਿੱਤੀਆਂ ਗਈਆਂ ਅਤੇ ਦੋਨਾਂ ਸਖਸ਼ੀਅਤਾਂ ਦਾ ਸਮੁੱਚੀ ਸਭਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਰਚਨਾਵਾਂ ਦੇ ਦੌਰ ‘ਚ ਸਭਾ ਵਿੱਚ ਪਹਿਲੀ ਵਾਰ ਸ਼ਿਰਕਤ ਕਰ ਰਹੀ ਸ਼ਾਇਰਾ ਰਮਨਦੀਪ ਕੌਰ ਨੇ ਆਪਣੀ ਕਵਿਤਾ ‘ਕਿੰਝ ਦੱਸਾਂ’ ਨਾਲ ਸ਼ੁਰੂਆਤ ਕੀਤੀ।ਇਸ ਕਵਿਤਾ ਦੀ ਸਾਰਿਆਂ ਨੇ ਸ਼ਲਾਘਾ ਕੀਤੀ।ਕਹਾਣੀਕਾਰ ਮੁਖਤਿਆਰ ਸਿੰਘ ਨੇ ਕਹਾਣੀ ‘ਡੌਰੂ’ ਸੁਣਾਈ।ਜਿਸ ਉਪਰ ਕਾਫੀ ਸੁਝਾਅ ਆਏ।ਹਰਬੰਸ ਮਾਲਵਾ ਨੇ ਗੀਤ ‘ਕਿਸੇ ਕਿਸੇ ਦੇ ਹਿੱਸੇ ਆਉਂਦਾ’ ਸੁਣਾਇਆ।ਇਤਿਹਾਸਕਾਰ ਸਿਮਰਨਜੀਤ ਸਿੰਘ ਕੰਗ ਨੇ ਲੇਖ ‘ਜੈਤੋ ਦਾ ਮੋਰਚਾ’ ਪੜ੍ਹਿਆ।ਜਿਸ ਤੋਂ ਇਤਿਹਾਸ ਬਾਰੇ ਬਹੁਤ ਕੁੱਝ ਨਵਾਂ ਸੁਣਨ ਅਤੇ ਸਿੱਖਣ ਨੂੰ ਮਿਲਿਆ।ਨੌਜਵਾਨ ਕਹਾਣੀਕਾਰ ਗੁਰਦੀਪ ਮਹੌਣ ਨੇ ਕਹਾਣੀ ‘ਸਾਧਨਾ’ ਸੁਣਾਈ ਜੋ ਸਾਰਿਆਂ ‘ਚ ਚਰਚਾ ਦਾ ਵਿਸ਼ਾ ਬਣੀ।ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਕਹਾਣੀ ‘ਬੁੱਢਾ ਜੋ ਝੂਠ ਨਹੀਂ ਸੀ ਬੋਲਦਾ’ ਸੁਣਾਈ।ਜਿਸ ਉਪਰ ਨਿੱਠ ਕੇ ਚਰਚਾ ਹੋਈ।ਸੰਤ ਸਿੰਘ ਸੋਹਲ ਨੇ ਗੀਤ ‘ਸਾਡਾ ਵੀ ਇਕ ਘਰ ਹੰੁਦਾ ਸੀ’।ਬਲਵੰਤ ਮਾਂਗਟ ਨੇ ‘ਸੰਜੀਵ ਨਿਰਜੀਵ’ ਵਿਗਿਆਨਕ ਲੇਖ ਪੜ੍ਹਿਆ।ਗੁਰਪਿੰਦਰ ਸਿੰਘ ਨੇ ਗੀਤ ‘ਮਿੱਟੀ’ ਸੁਣਾਇਆ।ਅਨਿਲ ਫਤਿਹਗੜ੍ਹ ਜੱਟਾਂ ਨੇ ਗੀਤ ‘ਫੁੱਲ ਮਹਿਕਦੇ’ ਸੁਣਾਇਆ।ਹਰਬੰਸ ਮਾਲਵਾ ਨੇ ਪੋਤਰੇ ਦੀ ਜਨਮ ਦੀ ਖੁਸ਼ੀ ‘ਚ ਸਾਰਿਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ।
ਸਾਰੀਆਂ ਪੜ੍ਹੀਆਂ ਰਚਨਾਵਾਂ ਉਪਰ ਵੱਖ-ਵੱਖ ਬੁਧੀਜੀਵੀਆਂ ਵਲੋਂ ਸੁਝਾਅ ਦਿੱਤੇ ਗਏ ਅਤੇ ਚਰਚਾ ਕੀਤੀ ਗਈ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਰਵਿੰਦਰ ਰੁਪਾਲ ਕੌਲਗੜ੍ਹ, ਗੁਰਭਗਤ ਸਿੰਘ ਭੈਣੀ ਸਾਹਿਬ, ਸ਼੍ਰੋਮਣੀ ਬਾਲ ਸਾਹਿਤਕਾਰ ਕਮਲਜੀਤ ਨੀਲੋਂ, ਅਮਨ ਸਮਰਾਲਾ, ਨਿਰਭੈ ਸਿੰਘ ਸਿੱਧੂ, ਸੁਖਵਿੰਦਰ ਸਿੰਘ, ਯਤਿੰਦਰ ਕੌਰ ਮਾਹਲ, ਕਹਾਣੀਕਾਰ ਮਨਦੀਪ ਸਿੰਘ ਡਡਿਆਣਾ, ਕਹਾਣੀਕਾਰ ਸੰਦੀਪ ਸਮਰਾਲਾ, ਤਰਨ ਬੱਲ, ਜੱਸੀ ਢਿੱਲਵਾਂ, ਅਵਤਾਰ ਸਿੰਘ ਉਟਾਲਾਂ ਸ਼ਾਮਲ ਸਨ। ਇਕੱਤਰਤਾ ਦੀ ਸਮੁੱਚੀ ਕਾਰਵਾਈ ਕਹਾਣੀਕਾਰ ਅਮਨ ਸਮਰਾਲਾ ਦੁਆਰਾ ਬਾਖੂਬੀ ਨਿਭਾਈ ਗਈ ਅਤੇ ਅਖੀਰ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …