Tuesday, April 16, 2024

ਖ਼ਾਲਸਾ ਕਾਲਜ ਫ਼ਾਰਮੇਸੀ ਨੂੰ ਉਚ ਪੱਧਰੀ ਐਨ.ਬੀ.ਏ ਵਲੋਂ ਮਿਲੀ ਮਾਨਤਾ, ਇਲਾਕੇ ਦੀ ਪਹਿਲੀ ਸੰਸਥਾ ਬਣੀ

ਅੰਮ੍ਰਿਤਸਰ, 19 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਆਫ਼ ਫਾਰਮੇਸੀ ਆਪਣੀ ਖੋਜ ਅਤੇ ਸ਼ਾਨਦਾਰ ਅਕਾਦਮਿਕ ਗਤੀਵਿਧੀਆਂ ਸਦਕਾ ਵੱਕਾਰੀ ‘ਨੈਸ਼ਨਲ ਬੋਰਡ ਆਫ਼ ਐਕ੍ਰੀਡੇਸ਼ਨ’ (ਐਨ.ਬੀ.ਏ.) ਵਲੋਂ ਮਾਨਤਾ ਪ੍ਰਾਪਤ ਕਰਨ ਵਾਲੀ ਇਲਾਕੇ ਦੀ ਪਹਿਲੀ ਵਿੱਦਿਅਕ ਸੰਸਥਾ ਬਣ ਗਈ ਹੈ।ਕਾਲਜ ’ਚ ਮੌਜ਼ੂਦ ਅਕਾਦਮਿਕ, ਖੋਜ਼ ਅਤੇ ਬੁਨਿਆਦੀ ਢਾਂਚੇ ਲਈ ਐਨ.ਬੀ.ਏ ਵਲੋਂ ਸਖ਼ਤ ਨਿਰੀਖਣ ਉਪਰੰਤ ਇਹ ਦਰਜ਼ਾ ਹਾਸਲ ਹੋਇਆ ਹੈ।
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰਿੰਸੀਪਲ ਡਾ. ਆਰ.ਕੇ ਧਵਨ ਨੂੰ ਇਸ ਸਨਮਾਨ ਲਈ ਵਧਾਈ ਦਿੰਦਿਆਂ ਕਿਹਾ ਕਿ ਉਕਤ ਦਰਜ਼ਾ ਸੰਸਥਾ ’ਚ ਅਕਾਦਮਿਕ ਅਤੇ ਖੋਜ਼ ਨੂੰ ਹੋਰ ਹੁੰਗਾਰਾ ਦੇਵੇਗਾ।ਉਨ੍ਹਾਂ ਕਿਹਾ ਕਿ ਪਹਿਲਾਂ ਹੀ ਇਹ ਕਾਲਜ ਪੂਰੇ ਉਤਰੀ ਭਾਰਤ ’ਚ ਫਾਰਮੇਸੀ ਖੇਤਰ ’ਚ ਸਰਵੋਤਮ ਸੰਸਥਾ ਹੈ।
ਡਾ. ਧਵਨ ਨੇ ਕਿਹਾ ਕਿ ਐਨ.ਬੀ.ਏ ਦੇ ਮਾਹਿਰਾਂ ਦੀ ਇਕ ਉੱਚ ਪੱਧਰੀ ਟੀਮ ਨੇ ਪਿਛਲੇ ਦਿਨੀਂ ਕਾਲਜ ਦਾ ਦੌਰਾ ਕੀਤਾ ਅਤੇ ਮੌਕੇ ’ਤੇ ਮੁਆਇਨਾ ਕਰਨ ਉਪਰੰਤ ਉਪਲਬਧ ਸਹੂਲਤਾਂ ਸਬੰਧੀ ਆਪਣੀਆਂ ਰਿਪੋਰਟਾਂ ਰਾਸ਼ਟਰੀ ਸੰਸਥਾ ਨੂੰ ਸੌਂਪੀਆਂ।ਉਨ੍ਹਾਂ ਕਿਹਾ ਕਿ ਐਨ.ਬੀ.ਏ ਦਾ ਉਦੇਸ਼ ਤਕਨੀਕੀ ਸਿੱਖਿਆ ਲਈ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਉਤਸ਼ਾਹਿਤ ਕਰਨਾ ਹੈ, ਜੋ ਕਿ ਯਕੀਨੀ ਤੌਰ ’ਤੇ ਕਾਲਜ ਦੇ ਵਿਜ਼ਨ ਨੂੰ ਮਾਨਤਾ ਪ੍ਰਦਾਨ ਕਰਦਾ ਹੈ।

Check Also

ਸ਼੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਸ਼੍ਰੀ ਦੁਰਗਾ ਅਸ਼ਟਮੀ ‘ਤੇ ਕੰਜ਼ਕ ਪੂਜਨ

ਭੀਖੀ, 16 ਅਪ੍ਰੈਲ (ਕਮਲ ਜ਼ਿੰਦਲ) – ਸਥਾਨਕ ਸ਼੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਸ਼੍ਰੀ …