Friday, March 29, 2024

ਵਿਧਾਇਕਾ ਭਰਾਜ ਵਲੋਂ ਨਦਾਮਪੁਰ ਤੇ ਘਰਾਚੋਂ ਵਿਖੇ ਆਮ ਆਦਮੀ ਕਲੀਨਿਕ ਦੀ ਤਰਜ਼ ‘ਤੇ ਅਪਗ੍ਰੇਡ ਸਿਹਤ ਸੰਸਥਾਨਾਂ ਦਾ ਜਾਇਜ਼ਾ

ਸੰਗਰੂਰ, 21 ਜਨਵਰੀ (ਜਗਸੀਰ ਲੌਂਗੋਵਾਲ) – ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕਾ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਵਲੋਂ ਪਿੰਡ ਨਦਾਮਪੁਰ ਤੇ ਘਰਾਚੋਂ ਵਿਖੇ ‘ਆਮ ਆਦਮੀ ਕਲੀਨਿਕਾਂ` ਦੀ ਤਰਜ਼ ‘ਤੇ ਅਪਗ੍ਰੇਡ ਕੀਤੇ ਜਾ ਰਹੇ ਸਰਕਾਰੀ ਸਿਹਤ ਸੰਸਥਾਨਾਂ ਦਾ ਦੌਰਾ ਕੀਤਾ ਗਿਆ, ਜਿਥੇ ਉਨ੍ਹਾਂ ਚੱਲ ਰਹੇ ਨਿਰਮਾਣ ਕਾਰਜ਼ਾਂ ਦਾ ਜਾਇਜ਼ਾ ਲਿਆ।ਉਨ੍ਹਾਂ ਨਾਲ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਭਵਾਨੀਗੜ੍ਹ ਡਾ. ਮਹੇਸ਼਼ ਕੁਮਾਰ ਅਹੂਜਾ ਵੀ ਮੌਜ਼ੂਦ ਸਨ।
ਵਿਧਾਇਕਾ ਭਰਾਜ ਨੇ ਕਿਹਾ ਕਿ ਹਲਕਾ ਸੰਗਰੂਰ ਅਧੀਨ ਸ਼ਹਿਰ ਸੰਗਰੂਰ, ਘਰਾਚੋਂ, ਨਦਾਮਪੁਰ ਤੇ ਸਾਰੋਂ ਵਿਖੇ ਇਹ ਕਲੀਨਿਕ 27 ਜਨਵਰੀ ਤੋਂ ਆਮ ਲੋਕਾਂ ਦੀ ਸਿਹਤ ਸਹੂਲਤ ਲਈ ਸ਼਼ੁਰੂ ਹੋ ਰਹੇ ਹਨ।ਹਲਕੇ ਅਧੀਨ ਪਹਿਲਾਂ ਵੀ ਤਿੰਨ ਆਮ ਆਦਮੀ ਕਲੀਨਿਕ, 2 ਸੰਗਰੂਰ ਸ਼ਹਿਰ ਤੇ ਇਕ ਭਵਾਨੀਗੜ੍ਹ ਵਿਖੇ ਸਫਲਤਾਪੂਰਵਕ ਚੱਲ ਰਹੇ ਹਨ ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾਂ ਆਮ ਲੋਕਾਂ ਨੂੰ ਚੰਗੀ ਸਿਹਤ ਸਹੂਲਤ ਦੇਣ ਲਈ ਵਚਨਬੱਧ ਹੈ।ਲੋੜਵੰਦ ਲੋਕਾਂ ਨੂੰ ਉਹਨਾਂ ਦੇ ਘਰ ਦੇ ਨੇੜੇ ਮੁੱਢਲੀ ਡਾਕਟਰੀ ਸਹੂਲਤ ਦੇ ਨਾਲ ਨਾਲ ਲੈਬ ਟੈਸਟ ਤੇ ਮੁਫ਼ਤ ਦਵਾਈਆਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …